News

ਦਿੱਲੀ ਹਿੰਸਾ ਮਗਰੋਂ ਪੁਲਿਸ ਨੇ ਉੱਤਰ ਪ੍ਰਦੇਸ਼ ‘ਚ ਚੁਕਾਉਣੇ ਸ਼ੁਰੂ ਕੀਤੇ ਧਰਨੇ

ਪੱਛਮੀ ਉੱਤਰ ਪ੍ਰਦੇਸ ਦੇ ਬਾਗਪਤ ‘ਚ ਇੱਕ ਹਾਈਵੇਅ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਹਟਾਏ ਜਾਣ ਦੀ ਖਬਰ ਆਈ ਹੈ। ਜਾਣਕਾਰੀ ਹੈ ਕਿ ਬੁੱਧਵਾਰ ਦੀ ਰਾਤ ਯੂਪੀ ਪੁਲਿਸ ਨੇ ਇਨ੍ਹਾਂ ਕਿਸਾਨਾਂ ਨੂੰ ਇੱਥੋਂ ਹਟਾ ਦਿੱਤਾ ਹੈ। ਕਿਸਾਨਾਂ ਨੂੰ ਹਟਾਏ ਜਾਣ ਨੂੰ ਲੈ ਕੇ ਯੂਪੀ ਪੁਲਿਸ ਨੇ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਨੋਟਿਸ ਦਾ ਹਵਾਲਾ ਦਿੱਤਾ ਹੈ ਜਿਸ ‘ਚ ਨਿਰਮਾਣ ਗਤੀਵਿਧੀ ਵਿੱਚ ਦੇਰੀ ਹੋਣ ਦੀ ਗੱਲ ਕਹੀ ਗਈ ਹੈ।

ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ ‘ਚ ਹੋਏ ਬਵਾਲ ਮਗਰੋਂ ਦਿੱਲੀ ਤੋਂ ਕਿਸਾਨਾਂ ਦੇ ਵਾਪਸ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਕਿ ਇਹ ਵਾਪਸ ਜਾਣ ਵਾਲੇ ਉਹ ਕਿਸਾਨ ਹਨ ਜੋ ਗਣਤੰਤਰ ਦਿਵਸ ਪਰੇਡ ਲਈ ਆਏ ਸਨ। ਇਸ ਲਈ ਅੰਦੋਲਨ ਨੂੰ ਖਤਰਾ ਨਹੀਂ ਤੇ ਅੰਦੋਲਨ ਜਾਰੀ ਰਹੇਗਾ।

ਬੀਜੇਪੀ ਸੰਸਦ ਸੁਬਰਾਮਨੀਅਨ ਸਵਾਮੀ ਨੇ ਇਸ ਘਟਨਾ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਸ਼ੱਕ ਜਤਾਇਆ ਕਿ ਲਾਲ ਕਿਲ੍ਹੇ ‘ਤੇ ਜੋ ਬਵਾਲ ਹੋਇਆ, ਉਸ ‘ਚ ਪੀਐਮਓ ਦੇ ਕਰੀਬੀ ਬੀਜੇਪੀ ਲੀਡਰ ਦਾ ਹੱਥ ਰਿਹਾ ਹੈ।

ਸੁਬਰਾਮਨੀਅਨ ਸਵਾਮੀ ਨੇ ਕਿਹਾ, ‘ਇਕ ਗੂੰਜ ਚੱਲ ਰਹੀ ਹੈ, ਸ਼ਾਇਦ ਝੂਠੀ ਹੋ ਸਕਦੀ ਹੈ ਜਾਂ ਦੁਸ਼ਮਨਾਂ ਦੀ ਝੂਠੀ ਆਈਡੀ ਤੋਂ ਚਲਾਈ ਹੈ ਕਿ ਪੀਐਮਓ ਦੇ ਕਰੀਬੀ ਬੀਜੇਪੀ ਦੇ ਇੱਕ ਮੈਂਬਰ ਨੇ ਲਾਲ ਕਿਲ੍ਹੇ ‘ਚ ਚੱਲ ਰਹੇ ਡਰਾਮੇ ‘ਚ ਭੜਕਾਊ ਵਿਅਕਤੀ ਦੇ ਤੌਰ ‘ਤੇ ਕੰਮ ਕੀਤਾ।

Click to comment

Leave a Reply

Your email address will not be published. Required fields are marked *

Most Popular

To Top