News

ਦਿੱਲੀ ਸਰਕਾਰ ਨੇ ਮਜ਼ਦੂਰਾਂ ਨੂੰ ਦਿੱਤਾ ਵੱਡਾ ਤੋਹਫ਼ਾ, ਤਨਖ਼ਾਹਾਂ ’ਚ ਕੀਤਾ ਵਾਧਾ

ਦਿੱਲੀ ਸਰਕਾਰ ਨੇ ਇੱਕ ਰਾਹਤ ਦਿੰਦੇ ਹੋਏ ਸਾਰੇ ਅਯੋਗ,-ਅਰਧ-ਆਯੋਗ ਅਤੇ ਯੋਗ ਕਰਮਚਾਰੀਆਂ ਦੀ ਘੱਟ ਤੋਂ ਘੱਟ ਤਨਖ਼ਾਹ ਵਿੱਚ ਵਾਧਾ ਕੀਤਾ ਹੈ। ਦਿੱਲੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਇਕ ਆਰਡਰ ਵਿੱਚ ਸਾਰੇ ਅਯੋਗ,-ਅਰਧ-ਆਯੋਗ, ਯੋਗ ਅਤੇ ਦੂਜੇ ਕਰਮਚਾਰੀਆਂ ਲਈ ਮਹਿੰਗਾਈ ਭੱਤੇ ਵਿੱਚ ਵਾਧਾ ਕੀਤਾ ਗਿਆ ਹੈ। ਇਹ ਵਾਧਾ 1 ਅਪ੍ਰੈਲ 2022 ਤੋਂ ਪ੍ਰਭਾਵੀ ਹੋਵੇਗਾ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ, ਇਹ ਕਦਮ ਗਰੀਬ ਅਤੇ ਮਜ਼ਦੂਰ ਵਰਗ ਲਈ ਚੁੱਕਿਆ ਗਿਆ ਹੈ ਜਿਹੜੇ ਕਿ ਕੋਰੋਨਾ ਮਹਾਂਮਾਰੀ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ।

Committee on labour suggests unemployment insurance for unorganised sector  workers - The Economic Times

ਇਸ ਆਰਡਰ ਕਾਰਨ ਕਲੈਰੀਕਲ ਅਤੇ ਸੁਪਰਵਾਈਜ਼ਰ ਵਰਗ ਦੀ ਨੌਕਰੀ ਵਾਲੇ ਕਰਮਚਾਰੀਆਂ ਨੂੰ ਵੀ ਫ਼ਾਇਦਾ ਹੋਵੇਗਾ। ਉਹਨਾਂ ਕਿਹਾ ਕਿ ਅਸੰਗਠਿਤ ਖੇਤਰ ਦੇ ਜਿਹੜੇ ਘੱਟ ਤਨਖ਼ਾਹਾਂ ਤੇ ਰੁਜ਼ਗਾਰ ਕਰਦੇ ਹਨ ਉਹਨਾਂ ਨੂੰ ਮਹਿੰਗਾਈ ਭੱਤੇ ਤੋਂ ਵਾਂਝਾ ਨਹੀਂ ਰੱਖਿਆ ਜਾਵੇਗਾ। ਦਿੱਲੀ ਸਰਕਾਰ ਨੇ ਕਿਹਾ ਕਿ ਮਹਿੰਗਾਈ ਭੱਤੇ ਵਿੱਚ ਵਾਧੇ ਦੇ ਨਾਲ ਆਯੋਗ ਮਜ਼ਦੂਰਾਂ ਦੀ ਤਨਖ਼ਾਹ 15,492 ਰੁਪਏ ਤੋਂ ਵਧ ਕੇ 15,908 ਰੁਪਏ, ਅਰਧ-ਆਯੋਗ ਮਜ਼ਦੂਰਾਂ ਦੀ ਮਜ਼ਦੂਰੀ 17,069 ਰੁਪਏ ਤੋਂ ਵਧਾ ਕੇ 17,537 ਰੁਪਏ ਅਤੇ ਯੋਗ ਮਜ਼ਦੂਰਾਂ ਲਈ ਇਹ 18,797 ਰੁਪਏ ਤੋਂ ਵੱਧ ਕੇ 19,291 ਰੁਪਏ ਕੀਤੀ ਗਈ ਹੈ।

ਸੁਪਰਵਾਈਜ਼ਰ ਅਤੇ ਕਲੈਰੀਕਲ ਵਰਗ ਦੇ ਕਰਮਚਾਰੀਆਂ ਲਈ ਵੀ ਘੱਟ ਤਨਖ਼ਾਹ ਵਿੱਚ ਵਾਧਾ ਕੀਤਾ ਗਿਆ ਹੈ। ਗੈਰ ਮੈਟ੍ਰਿਕ ਕਰਮਚਾਰੀਆਂ ਲਈ ਮਹੀਨਾਵਾਰ ਤਨਖ਼ਾਹ 17,069 ਰੁਪਏ ਤੋਂ ਵੱਧ ਕੇ 17,537 ਰੁਪਏ ਅਤੇ ਮੈਟ੍ਰਿਕ ਦੇ ਕਰਮਚਾਰੀਆਂ ਲਈ 18,797 ਰੁਪਏ ਤੋਂ ਵਧਾ ਕੇ 19,291 ਰੁਪਏ ਕਰ ਦਿੱਤੀ ਗਈ ਹੈ। ਗ੍ਰੈਜੁਏਟ ਅਤੇ ਉੱਚ ਸਿੱਖਿਆ ਵਾਲੇ ਲੋਕਾਂ ਲਈ ਮਹੀਨਾਵਾਰ ਤਨਖ਼ਾਹ 20,430 ਰੁਪਏ ਤੋਂ ਵਧ ਕੇ 10,976 ਰੁਪਏ ਕਰ ਦਿੱਤਾ ਗਿਆ ਹੈ।

ਉਹਨਾਂ ਅੱਗੇ ਕਿਹਾ ਕਿ ਇਸ ਸਕੀਮ ਨਾਲ ਛੋਟੇ ਵਰਗ ਦੇ ਮਜ਼ਦੂਰਾਂ ਨੂੰ ਕਾਫ਼ੀ ਲਾਭ ਹੋਵੇਗਾ। ਕੋਰੋਨਾ ਮਹਾਂਮਾਰੀ ਕਾਰਨ ਬਹੁਤ ਸਾਰੇ ਮਜ਼ਦੂਰ ਮਹਿੰਗਾਈ ਦੀ ਮਾਰ ਹੇਠ ਆ ਗਏ ਹਨ। ਇਸ ਲਈ ਉਹਨਾਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਅਜਿਹਾ ਕਦਮ ਚੁੱਕਿਆ ਗਿਆ ਹੈ। ਦਿੱਲੀ ਵਿੱਚ ਦੂਜੇ ਸੂਬਿਆਂ ਦੇ ਮਜ਼ਦੂਰਾਂ ਦੀ ਤੁਲਨਾ ਵਿੱਚ ਜ਼ਿਆਦਾ ਤਨਖ਼ਾਹ ਮਿਲ ਰਹੀ ਹੈ।

Click to comment

Leave a Reply

Your email address will not be published.

Most Popular

To Top