ਦਿੱਲੀ ਸਰਕਾਰ ਨੇ ਪੇਸ਼ ਕੀਤਾ ਬਜਟ, ਲੋਕਾਂ ਨੂੰ ਮੁਫ਼ਤ ਮਿਲੇਗੀ ਕੋਰੋਨਾ ਵੈਕਸੀਨ

ਦਿੱਲੀ ਸਰਕਾਰ ਨੇ ਮੰਗਲਵਾਰ ਨੂੰ ਈ-ਬਜਟ ਪੇਸ਼ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਮਨੀਸ਼ ਸਿਸੋਦੀਆ ਨੇ ਵਿੱਤੀ ਸਾਲ 2021-22 ਲਈ ਦਿੱਲੀ ਦਾ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਦਿੱਲੀ ਵਿੱਚ 75 ਦਿਨ ‘ਦੇਸ਼ਭਗਤੀ’ ਦੀ ਝਲਕ ਦਿਖਾਈ ਦੇਵੇਗੀ। ਉਹਨਾਂ ਕਿਹਾ ਕਿ ਕੇਜਰੀਵਾਲ ਮਾਡਲ ਦਾ ਮੈਂ ਸੱਤਵਾਂ ਬਜਟ ਪੇਸ਼ ਕਰ ਰਿਹਾ ਹਾਂ। ਦਿੱਲੀ ਵਿੱਚ ਇਸ ਸਾਲ 69 ਹਜ਼ਾਰ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ। ਮਨੀਸ਼ ਸਿਸੋਦੀਆ ਨੇ ਕਾਪੀਆਂ ਦੀ ਥਾਂ ਟੈਬ ਤੋਂ ਸਾਰਾ ਬਜਟ ਪੜ੍ਹਿਆ।

ਉਹਨਾਂ ਦਸਿਆ ਕਿ ਇਸ ਵਾਰ ਲੋਕਾਂ ਲਈ ਸਕੀਮ ਦਾ ਖਰਚ 55 ਫ਼ੀਸਦੀ ਜਦਕਿ ਸਰਕਾਰੀ ਖਰਚ 45 ਫ਼ੀਸਦੀ ਰਹੇਗਾ। ਇਸ ਤੋਂ ਇਲਾਵਾ ਦਿੱਲੀ ਵਿੱਚ ਪਹਿਲਾ ਫ਼ੌਜੀ ਸਕੂਲ ਬਣਾਇਆ ਜਾਵੇਗਾ। ਸਦਨ ਵਿੱਚ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਵੀ ਬਜਟ ਪੜ੍ਹਨ ਲਈ ਟੈਬ ਦਿੱਤੇ ਗਏ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ ਵਿੱਚ 12 ਮਾਰਚ ਨੂੰ ‘ਦੇਸ਼ਭਗਤੀ’ ਦੇ ਪ੍ਰੋਗਰਾਮ ਸ਼ੁਰੂ ਹੋਣਗੇ ਜਿਸ ਵਿੱਚ ਅੱਗੇ ਦੇ ਵਿਜ਼ਨ ਨੂੰ ਦਰਸਾਇਆ ਗਿਆ ਹੈ। ਸ਼ਹੀਦ ਭਗਤ ਸਿੰਘ ਦੇ ਜੀਵਨ ਨਾਲ ਜੁੜੇ ਪ੍ਰੋਗਰਾਮਾਂ ਲਈ 10 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਇਸ ਤੋਂ ਇਲਾਵਾ ਬਾਬਾ ਸਾਹਿਬ ਅੰਬੇਡਕਰ ਨਾਲ ਸਬੰਧਿਤ ਜਿਹੜੇ ਪ੍ਰੋਗਰਾਮ ਹੋਣਗੇ ਉਸ ਲਈ 10 ਕਰੋੜ ਰੁਪਏ ਰੱਖੇ ਗਏ ਹਨ। 15 ਅਗਸਤ 2022 ਨੂੰ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤਕ ਪੂਰੀ ਦਿੱਲੀ ਵਿੱਚ ਦੇਸ਼ ਭਗਤੀ ਦਾ ਉਤਸਵ ਮਨਾਇਆ ਜਾਵੇਗਾ। ਸਿਸੋਦੀਆ ਨੇ ਦਸਿਆ ਕਿ ਦਿੱਲੀ ਵਿੱਚ 500 ਥਾਵਾਂ ’ਤੇ ਤਿਰੰਗਾ ਲਹਿਰਾਇਗਾ। ਦਿੱਲੀ ਦੇ ਸਕੂਲਾਂ ਵਿੱਚ ਰੋਜ਼ ਇਕ ਪੀਰੀਅਡ ਦੇਸ਼ਭਗਤੀ ਦਾ ਹੋਵੇਗਾ।
ਮੁਫ਼ਤ ਕੋਰੋਨਾ ਵੈਕਸੀਨ ਲਈ 50 ਕਰੋੜ ਰੁਪਏ ਜਾਰੀ। ਦਿੱਲੀ ਵਾਸੀਆਂ ਨੂੰ ਹਸਪਤਾਲਾਂ ਵਿੱਚ ਮੁਫ਼ਤ ਕੋਰੋਨਾ ਵੈਕਸੀਨ ਮਿਲਦੀ ਰਹੇਗੀ।
ਹਰ ਰੋਜ਼ 60 ਹਜ਼ਾਰ ਲੋਕਾਂ ਨੂੰ ਮਿਲੇਗੀ ਕੋਰੋਨਾ ਵੈਕਸੀਨ।
ਔਰਤਾਂ ਲਈ ਵਿਸ਼ੇਸ਼ ਮੁਹੱਲਾ ਕਲੀਨਿਕ। ਦਿੱਲੀ ਦੇ ਹਰ ਨਾਗਰਿਕ ਨੂੰ ਮਿਲੇਗਾ ਹੈਲਥ ਕਾਰਡ
ਦਿੱਲੀ ਵਿੱਚ ਬਣਾਇਆ ਜਾਵੇਗਾ ਫ਼ੌਜੀ ਸਕੂਲ ਅਤੇ ਇਕ ਆਰਮਡ ਫੋਰਡ ਪ੍ਰੀ-ਪੇਅਰਿੰਗ ਅਕੈਡਮੀ ਬਣਾਈ ਜਾਵੇਗੀ।
ਦਿੱਲੀ ਦੀਆਂ ਵੱਖ-ਵੱਖ ਕਾਲੋਨੀਆਂ ਵਿੱਚ ਸਰਕਾਰ ਵੱਲੋਂ ਯੋਗ, ਧਿਆਨ ਗੁਰੂ ਮੁਹੱਈਆ ਕਰਵਾਏ ਜਾਣਗੇ, ਇਸ ਦੇ ਸਰਕਾਰ ਨੇ 25 ਕਰੋੜ ਰੁਪਏ ਰੱਖੇ ਹਨ।
75 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਦਾ ਸਨਮਾਨ ਕੀਤਾ ਜਾਵੇਗਾ, ਇਸ ਦੇ ਲਈ ਵੱਖ-ਵੱਖ ਥਾਵਾਂ ’ਤੇ ਸਨਮਾਨ ਪ੍ਰੋਗਰਾਮ ਕਰਵਾਏ ਜਾਣਗੇ।
ਦਿੱਲੀ ਵਿੱਚ ਯੂਥ ਫਾਰ ਐਜੂਕੇਸ਼ਨ ਦੇ ਨਾਮ ’ਤੇ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ, ਇਸ ਦੇ ਲਈ ਪੜ੍ਹੇ-ਲਿਖੇ ਨਾਗਰਿਕ ਘਟ ਸੁਵਿਧਾ ਵਾਲੇ ਬੱਚਿਆਂ ਨੂੰ ਤਿਆਰ ਕਰ ਸਕਣਗੇ।
