News

ਦਿੱਲੀ ਸਰਕਾਰ ਨੇ ਦਿਲ ਖੋਲ੍ਹ ਕੇ ਕਿਸਾਨਾਂ ਦਾ ਕੀਤਾ ਸਵਾਗਤ, ਸਿੰਘੂ ਬਾਰਡਰ ’ਤੇ ਤਿਆਰ ਕੀਤੀ ਰਸੋਈ

ਕਿਸਾਨਾਂ ਨੇ ਆਪਣਾ ਦਿੱਲੀ ਦਾ ਕੂਚ ਫਤਹਿ ਕਰ ਲਿਆ ਹੈ। ਕਿਸਾਨਾਂ ਨੂੰ ਦਿੱਲੀ ਪਹੁੰਚਣ ਵਿੱਚ ਬਹੁਤ ਸਾਰੀਆਂ ਦਿੱਕਤਾਂ ਸਾਹਮਣਾ ਵੀ ਕਰਨਾ ਪਿਆ ਪਰ ਉਹਨਾਂ ਦਾ ਹੌਂਸਲਾ ਆਡੋਲ ਰਿਹਾ। ਉੱਥੇ ਹੀ ਦਿੱਲੀ ਸਰਕਾਰ ਨੇ ਸ਼ੁੱਕਰਵਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਸੁਆਗਤ ਮਹਿਮਾਨਾਂ ਦੇ ਤੌਰ ਤੇ ਕਰਦਿਆਂ ਉਹਨਾਂ ਦੇ ਖਾਣ-ਪੀਣ ਤੇ ਰਹਿਣ ਦਾ ਪ੍ਰਬੰਧ ਕੀਤਾ।

ਦਿੱਲੀ ਵਿੱਚ ਹਜ਼ਾਰਾਂ ਕਿਸਾਨਾਂ ਦੇ ਦਾਖਲ ਹੋਣ ਤੇ ਉੱਤਰੀ ਦਿੱਲੀ ਦੇ ਮੈਦਾਨ ਵਿੱਚ ਖੇਤੀ ਕਾਨੂੰਨਾਂ ਖਿਲਾਫ਼ ਸ਼ਾਂਤੀਪੂਰਵਕ ਤਰੀਕੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਕਿਸਾਨਾਂ ਦੇ ਕੁੱਝ ਲੀਡਰਾਂ ਨੇ ਬੁਰਾੜੀ ਵਿੱਚ ਹੋਰ ਪੁਲਿਸ ਅਧਿਕਾਰੀਆਂ ਦੇ ਨਾਲ ਜਾ ਕੇ ਨਿਰੰਕਾਰੀ ਸਮਾਗਮ ਗ੍ਰਾਊਂਡ ਦਾ ਮੁਆਇਨਾ ਕੀਤਾ।

ਦਿੱਲੀ ਜਲ ਬੋਰਡ ਦੇ ਵਾਈਸ ਪ੍ਰੈਜ਼ੀਡੈਂਟ ਰਾਘਵ ਚੱਢਾ ਨੇ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹੁਕਮਾਂ ‘ਤੇ ਸਬੰਧਤ ਸਥਾਨ ‘ਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਕੀਤੀ ਹੈ। ਉੱਥੇ ਹੀ ਰਾਜਸਵ ਮੰਤਰੀ ਕੈਲਾਸ਼ ਗਹਿਲੋਤ ਨੇ ਉੱਤਰੀ ਦਿੱਲੀ ਤੇ ਮੱਧ ਦਿੱਲੀ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਉਹ ਕਿਸਾਨਾਂ ਦੇ ਰਹਿਣ, ਪੀਣ ਲਈ ਪਾਣੀ, ਮੋਬਾਇਲ ਟੌਇਲਟ ਦੇ ਨਾਲ ਹੀ ਠੰਡ ਦੇ ਮਹੀਨੇ ਤੇ ਮਹਾਮਾਰੀ ਨੂੰ ਦੇਖਦਿਆਂ ਲੋਂੜੀਦੀਂ ਵਿਵਸਥਾ ਕਰੇ।

ਸਿੰਘੂ ਬਾਰਡਰ ‘ਤੇ ਰਾਸ਼ਟਰੀ ਰਾਜਮਾਰਗ ਦੇ ਇਕ ਹਿੱਸੇ ਤੇ ਸ਼ੁੱਕਰਵਾਰ ਸ਼ਾਮ ਨੂੰ ਕਿਸਾਨਾਂ ਨੇ ਵੱਡੀ ਰਸੋਈ ਤਿਆਰ ਕੀਤੀ ਤੇ ਇਕ ਦਿਨ ਦੇ ਲੰਬੇ ਥਕਾ ਦੇਣ ਵਾਲੇ ਪ੍ਰਦਰਸ਼ਨ ਤੋਂ ਬਾਅਦ ਭੋਜਨ ਤਿਆਰ ਕੀਤਾ। ਹਾਲਾਂਕਿ ਬੇਸ਼ੱਕ ਹੀ ਪੁਲਿਸ ਨੇ ਉਨ੍ਹਾਂ ਰਾਸ਼ਟਰੀ ਰਾਜਧਾਨੀ ‘ਚ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ।

ਪਰ ਉਹ ਬੁਰਾੜੀ ਦੇ ਨਿਰੰਕਾਰੀ ਮੈਦਾਨ ‘ਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਕਿਸਾਨਾਂ ਨੂੰ ਕਿਹਾ ਗਿਆ ਹੈ ਕਿ ਉਹ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਸੰਬੰਧਤ ਮੈਦਾਨ ‘ਚ ਪ੍ਰਦਰਸ਼ਨ ਜਾਰੀ ਰੱਖ ਸਕਦੇ ਹਨ। ਉੱਥੇ ਹੀ ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਹਰਿਆਣਾ ‘ਚ ਫਸੇ ਕਿਸਾਨਾਂ ਦੀ ਉਡੀਕ ਕਰ ਰਹੇ ਹਨ।

ਕਈ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਜਾਂ ਤਾਂ ਰਾਮਲੀਲਾ ਮੈਦਾਨ ਜਾਣਾ ਚਾਹੁੰਦੇ ਹਨ ਜਾਂ ਪ੍ਰਦਰਸ਼ਨ ਲਈ ਜੰਤਰ-ਮੰਤਰ ਜਾਣਾ ਚਾਹੁੰਦਾ ਹੈ। ਹਾਲਾਂਕਿ ਬੇਸ਼ੱਕ ਹੀ ਪੁਲਿਸ ਨੇ ਉਨ੍ਹਾਂ ਰਾਸ਼ਟਰੀ ਰਾਜਧਾਨੀ ‘ਚ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਪਰ ਉਹ ਬੁਰਾੜੀ ਦੇ ਨਿਰੰਕਾਰੀ ਮੈਦਾਨ ‘ਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ।

ਕਿਸਾਨਾਂ ਨੂੰ ਕਿਹਾ ਗਿਆ ਹੈ ਕਿ ਉਹ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਸੰਬੰਧਤ ਮੈਦਾਨ ‘ਚ ਪ੍ਰਦਰਸ਼ਨ ਜਾਰੀ ਰੱਖ ਸਕਦੇ ਹਨ। ਉੱਥੇ ਹੀ ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਹਰਿਆਣਾ ‘ਚ ਫਸੇ ਕਿਸਾਨਾਂ ਦੀ ਉਡੀਕ ਕਰ ਰਹੇ ਹਨ। ਕਈ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਜਾਂ ਤਾਂ ਰਾਮਲੀਲਾ ਮੈਦਾਨ ਜਾਣਾ ਚਾਹੁੰਦੇ ਹਨ ਜਾਂ ਪ੍ਰਦਰਸ਼ਨ ਲਈ ਜੰਤਰ-ਮੰਤਰ ਜਾਣਾ ਚਾਹੁੰਦਾ ਹੈ।

Click to comment

Leave a Reply

Your email address will not be published.

Most Popular

To Top