News

ਦਿੱਲੀ ਸਰਕਾਰ ਦਾ ਐਲਾਨ, ਮਰੀਜ਼ਾਂ ਨੂੰ ਘਰ ’ਚ ਹੀ ਮੁਹੱਈਆ ਕਰਵਾਈ ਜਾਵੇਗੀ ਆਕਸੀਜਨ

ਭਾਰਤ ਵਿੱਚ ਆਕਸੀਜਨ ਦੀ ਕਮੀ ਹੋਣ ਕਾਰਨ ਲੋਕਾਂ ਨੂੰ ਅਪਣੀ ਜਾਨ ਤੋਂ ਹੱਥ ਧੋਣੇ ਪੈ ਰਹੇ ਹਨ। ਇਸ ਸਮੇਂ ਭਾਰਤ ਆਕਸੀਜਨ ਦੀ ਘਾਟ ਨਾਲ ਜੂਝ ਰਿਹਾ ਹੈ। ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਦਿੱਲੀ ਵਾਸੀਆਂ ਦਾ ਜੀਵਨ ਪਹਿਲਾਂ ਹੀ ਬਹੁਤ ਸੁਖਾਲਾ ਕੀਤਾ ਹੋਇਆ ਹੈ।

Oxygen crisis deepens in Karnataka: 7 die in Kalaburagi and Belagavi govt  hospitals | The News Minute

ਲੋਕਾਂ ਦੀ ਸਹੂਲਤਾਂ ਦਾ ਖ਼ਾਸ ਧਿਆਨ ਰੱਖਿਆ ਗਿਆ ਹੈ। ਹੁਣ ਦਿੱਲੀ ਸਰਕਾਰ ਐਮਰਜੈਂਸੀ ਵਿੱਚ ਘਰ ਵਿੱਚ ਹੀ ਆਕਸੀਨ ਮੁਹੱਈਆ ਕਰਵਾਏਗੀ। ਦਿੱਲੀ ਸਰਕਾਰ ਨੇ ਘਰ ਇਕੱਲਿਆਂ ਰਹਿ ਰਹੇ ਕੋਰੋਨਾ ਮਰੀਜ਼ਾਂ ਨੂੰ ਆਕਸੀਜਨ ਸਿਲੰਡਰ ਸੁਚਾਰੂ ਢੰਗ ਨਾਲ ਪ੍ਰਾਪਤ ਕਰਨ ਦੇ ਯੋਗ ਬਣਾਉਣ ਲਈ ਇੱਕ ਸਿਸਟਮ ਬਣਾਇਆ ਹੈ।

ਹੋਮ ਕੁਆਰੰਟੀਨ ਵਾਲੇ ਮਰੀਜ਼ ਜਿਨ੍ਹਾਂ ਨੂੰ ਆਕਸੀਜਨ ਦੀ ਲੋੜ ਹੈ ਉਹ ਦਿੱਲੀ ਸਰਕਾਰ ਦੇ ਪੋਰਟਲ (https://delhi.gov.in). ‘ਤੇ ਅਪਲਾਈ ਕਰ ਸਕਦੇ ਹਨ। ਅਰਜ਼ੀ ਦੇ ਨਾਲ, ਫੋਟੋ, ਆਧਾਰ ਕਾਰਡ ਅਤੇ ਕੋਰੋਨਾ ਲਾਗ ਵਾਲੀ ਰਿਪੋਰਟ ਵੀ ਅਪਲੋਡ ਕਰਨੀ ਹੋਵੇਗੀ।

ਜੇ ਮਰੀਜ਼ ਨੇ ਸੀਟੀ ਸਕੈਨ ਕਰਵਾਇਆ ਹੈ ਤਾਂ ਪੋਰਟਲ ‘ਤੇ ਆਪਣੀ ਰਿਪੋਰਟ ਅਪਲੋਡ ਕਰੋ। ਪੋਰਟਲ ਤੇ ਰਜਿਸਟਰੇਸ਼ਨ ਤੋਂ ਬਾਅਦ, ਡੀਐਮ ਕੋਰੋਨਾ ਮਰੀਜ਼ ਨੂੰ ਆਕਸੀਜਨ ਸਿਲੰਡਰ ਮੁਹੱਈਆ ਕਰਾਉਣਗੇ। ਇਸ ਤੋਂ ਬਾਅਦ ਜੇ ਲੋੜ ਪੈਂਦੀ ਹੈ ਤਾਂ ਇਸ ਨੂੰ ਰਿਫਲਿੰਗ ਪਲਾਂਟ ਤੋਂ ਮੁੜ ਰਿਫੀਲ ਕਰਵਾਉਣ ਲਈ ਇਕ ਪਾਸ ਦਿੱਤਾ ਜਾਵੇਗਾ। ਸਿਹਤ ਵਿਭਾਗ ਨੇ ਦਿੱਲੀ ਦੇ ਹਰੇਕ ਜ਼ਿਲ੍ਹੇ ਲਈ 20 ਆਕਸੀਜਨ ਸਿਲੰਡਰਾਂ ਦਾ ਕੋਟਾ ਨਿਰਧਾਰਤ ਕੀਤਾ ਹੈ।

Click to comment

Leave a Reply

Your email address will not be published. Required fields are marked *

Most Popular

To Top