Uncategorized

ਦਿੱਲੀ ਵੱਲ ਲਗਾਤਾਰ ਵਧ ਰਿਹਾ ਹੈ ਕਿਸਾਨਾਂ ਦਾ ਕਾਫ਼ਲਾ, 50 ਹਜ਼ਾਰ ਟਰੈਕਟਰਾਂ ਨਾਲ ਹੋਵੇਗੀ ਪਰੇਡ

ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਅੰਦੋਲਨਕਾਰੀ ਕਿਸਾਨ ਹੁਣ ਪੂਰੇ ਜ਼ੋਰ-ਸ਼ੋਰ ਨਾਲ 26 ਜਨਵਰੀ ਦੇ ਟਰੈਕਟਰ ਮਾਰਚ ਦੀਆਂ ਤਿਆਰੀਆਂ ਵਿੱਚ ਜੁਟੇ ਹੋਏ ਹਨ। ਹਰਿਆਣਾ ਦੇ ਵੱਖੋ-ਵੱਖਰੇ ਹਿੱਸਿਆਂ ਵਿੱਚ ਵੱਡੇ ਪੱਧਰ ਤੇ ਤਿਆਰੀਆਂ ਜਾਰੀ ਹਨ। ਟੀਕਰੀ ਬਾਰਡਰ ਤੇ ਲਗਾਤਾਰ ਟਰੈਕਟਰਾਂ ਦਾ ਪੁਜਣਾ ਜਾਰੀ ਹੈ।

ਐਤਵਾਰ ਨੂੰ ਵੀ ਲਗਭਗ 3000 ਹੋਰ ਟਰੈਕਟਰ ਜੀਂਦ ਤੋਂ ਇੱਥੇ ਪੁੱਜੇ। ਉੱਥੇ ਹੀ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਮਰਾਜੀ ਧੁਲ ਨੇ ਦਸਿਆ ਕਿ 30 ਵਰ੍ਹੇ ਪਹਿਲਾਂ ਉਹਨਾਂ ਦੇ ਆਗੂ ਮਹਿੰਦਰ ਸਿੰਘ ਟਿਕੈਤ ਦੀ ਅਗਵਾਈ ਹੇਠ ਕਿਸਾਨਾਂ ਨੇ ਦਿੱਲੀ ਵਿੱਚ ਬਿਗਲ ਵਜਾਇਆ ਸੀ।

ਇਕ ਵਾਰ ਫਿਰ ਕਿਸਾਨਾਂ ਸਾਹਮਣੇ ਉਹੀ ਜਿਹੀ ਚੁਣੌਤੀ ਬਣ ਗਈ ਹੈ। ਆਉਂਦੀ 26 ਜਨਵਰੀ ਨੂੰ ਕਿਸਾਨ ਹੁਣ ਸਰਕਾਰ ਨੂੰ ਅਪਣੀ ਤਾਕਤ ਦਾ ਅਹਿਸਾਸ ਕਰਾਉਣਗੇ। ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ 26 ਜਨਵਰੀ ਨੂੰ 50 ਹਜ਼ਾਰ ਦੇ ਲਗਪਗ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣਗੇ।

ਪੰਜਾਬ ਤੇ ਹਰਿਆਣਾ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਤੇ ਮਜ਼ਦੂਰਾਂ ਦੇ ਨਾਲ-ਨਾਲ ਅਪਣੀ ਆਵਾਜ਼ ਵੀ ਬੁਲੰਦ ਕਰ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ 3000 ਤੋਂ ਵੱਧ ਔਰਤਾਂ ਕਿਸਾਨਾਂ ਦੇ ਹੱਕ ਵਿੱਚ ਦਿੱਲੀ ਬਾਰਡਰ ਤੇ ਪੁੱਜ ਚੁੱਕੀਆਂ ਹਨ।

ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨਾਲ ਗੱਲਬਾਤ ਹਰ ਵਾਰ ਅਸਫ਼ਲ ਰਹੀ ਹੈ ਤੇ ਹੁਣ ਸਰਕਾਰ ਨਾਲ ਗੱਲਬਾਤ ਕਰਨ ਦਾ ਕੋਈ ਫ਼ਾਇਦਾ ਨਜ਼ਰ ਨਹੀਂ ਆ ਰਿਹਾ

Click to comment

Leave a Reply

Your email address will not be published. Required fields are marked *

Most Popular

To Top