ਦਿੱਲੀ ਵਿੱਚ ਹੋਣ ਵਾਲੀ 26 ਜਨਵਰੀ ਦੀ ਪਰੇਡ ਵਿੱਚ ਹਿੱਸਾ ਲਵੇਗਾ ਫਿਰੋਜ਼ਪੁਰ ਦਾ ਪੰਜਾਬੀ ਪੁੱਤ

ਕੱਲ੍ਹ ਯਾਨੀ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਫਿਰੋਜ਼ਪੁਰ ਦੇ ਸੀਨੀਅਰ ਸਕੈਂਡਰੀ ਸਕੂਲ ਦਾ 12ਵੀਂ ਜਮਾਤ ਦਾ ਵਿਦਿਆਰਥੀ ਜਗਰੂਪ ਸਿੰਘ ਵਾਸੀ ਪਿੰਡ ਝੋਕ ਟਹਿਲ ਸਿੰਘ ਵਾਲਾ ਗਣਤੰਤਰ ਦਿਵਸ ਤੇ ਦਿੱਲੀ ਵਿੱਚ ਹੋਣ ਵਾਲੀ ਰਾਸ਼ਟਰੀ ਪਰੇਡ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ 3 ਪੰਜਾਬ ਬਟਾਲੀਅਨ ਐਨਸੀਸੀ ਵੱਲੋਂ ਉਸ ਦੀ ਚੋਣ ਕੀਤੀ ਗਈ ਹੈ। ਇਸ ਸਬੰਧੀ ਗੱਲ ਕਰਦਿਆਂ ਸਕੂਲ ਐਨਸੀਸੀ ਦੇ ਕੈਪਟਨ ਇੰਦਰਪਾਲ ਸਿੰਘ ਨੇ ਦੱਸਿਆ ਕਿ ਜਗਰੂਪ ਸਿੰਘ ਫਿਰੋਜ਼ਪੁਰ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੀ 12ਵੀਂ ਦਾ ਵਿਦਿਆਰਥੀ ਹੈ।
ਨਵੀਂ ਦਿੱਲੀ ਵਿਖੇ ਹੋਣ ਵਾਲੀ ਰਾਸ਼ਟਰੀ ਪਰੇਡ ਰਾਜਪਥ ਵਿੱਚ ਹਿੱਸਾ ਲੈਣ ਲਈ ਉਸ ਦੀ ਚੋਣ 13 ਪੰਜਾਬ ਬਟਾਲੀਅਨ ਵੱਲੋਂ ਕੀਤੀ ਗਈ ਹੈ। ਜਗਰੂਪ ਸਿੰਘ ਨੂੰ ਤਿੰਨ ਪ੍ਰੀਖਿਆ ਕੈਂਪਾਂ ਤੋਂ ਬਾਅਦ ਚੁਣਿਆ ਗਿਆ ਹੈ। ਉਕਤ ਕੈਂਪਾਂ ਵਿੱਚ ਰਾਸ਼ਟਰ ਪਰੇਡ ਵਿੱਚ ਹਿੱਸਾ ਪਰੇਡ ਵਿੱਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਨੂੰ ਡ੍ਰਿੱਲ, ਯੁੱਧ ਕਲਾ, ਹਥਿਆਰ ਚਲਾਉਣ ਦੀ ਟਰੇਨਿੰਗ, ਫੋਲਡ ਕ੍ਰਾਫਟ ਤੇ ਨਕਸ਼ਾ ਪੜ੍ਹਨ ਦੀ ਟਰੇਨਿੰਗ ਦਿੱਤੀ ਗਈ ਹੈ।