News

ਦਿੱਲੀ ਰਿੰਗ ਰੋਡ ਤੋਂ ਕਿਸਾਨਾਂ ਨੇ ਸ਼ੁਰੂ ਕੀਤਾ ਟ੍ਰੈਕਟਰ ਮਾਰਚ, ਸੁਰੱਖਿਆ ਫੋਰਸ ਤਾਇਨਾਤ

ਕਿਸਾਨ ਮਜਦੂਰ ਸੰਘਰਸ਼ ਕਮੇਟੀ ਦਾ ਰਿੰਗ ਰੋਡ ਤੋਂ ਮਾਰਚ ਸ਼ੁਰੂ ਹੋ ਗਿਆ ਹੈ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਦਾ ਰਿੰਗ ਰੋਡ ਤੋਂ ਮਾਰਚ ਸ਼ੁਰੂ ਹੋ ਗਿਆ ਹੈ। ਗਣਤੰਤਰ ਦਿਵਸ ਤੇ ਟ੍ਰੈਕਟਰ ਪਰੇਡ ਦੇ ਮੱਦੇਨਜ਼ਰ ਵੱਡੀ ਗਿਣਤੀ ‘ਚ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ ਹੈ।

ਦਿੱਲੀ ਰਿੰਗ ਰੋਡ ਤੋਂ ਕਿਸਾਨਾਂ ਨੇ ਸ਼ੁਰੂ ਕੀਤਾ ਟ੍ਰੈਕਟਰ ਮਾਰਚ, ਵੱਡੀ ਗਿਣਤੀ ਸੁਰੱਖਿਆ ਫੋਰਸ ਤਾਇਨਾਤ

ਟਰੈਕਟਰ ਮਾਰਚ ਦੇ ਨਾਲ-ਨਾਲ ਕਿਸਾਨ ਪੈਦਲ ਮਾਰਚ ਵੀ ਕਰ ਰਹੇ ਹਨ। ਦਸ ਦਈਏ ਕਿ ਗਾਜ਼ੀਪੁਰ ਬਾਰਡਰ ‘ਤੇ ਕਿਸਾਨਾਂ ਦੇ ਪ੍ਰਦਰਸ਼ਨ ਸਥਾਨ ‘ਤੇ ਟ੍ਰੈਕਟਕ ਰੈਲੀ ਤੋਂ ਪਹਿਲਾਂ ਵੱਡੀ ਸੰਖਿਆਂ ‘ਚ ਟ੍ਰੈਕਟਰ ਦਿੱਲੀ ਵੱਲ ਵੱਧ ਰਹੇ ਹਨ। ਇਕ ਪ੍ਰਦਰਸ਼ਨਕਾਰੀ ਨੇ ਦੱਸਿਆ ਸਾਰੇ ਲੋਕ ਇੱਥੋਂ ਚੱਲਣਗੇ ਤੇ ਗਣਤੰਤਰ ਦਿਵਸ ਮਨਾਇਆ ਜਾਵੇਗਾ।

ਦਿੱਲੀ ਰਿੰਗ ਰੋਡ ਤੋਂ ਕਿਸਾਨਾਂ ਨੇ ਸ਼ੁਰੂ ਕੀਤਾ ਟ੍ਰੈਕਟਰ ਮਾਰਚ, ਵੱਡੀ ਗਿਣਤੀ ਸੁਰੱਖਿਆ ਫੋਰਸ ਤਾਇਨਾਤ

ਸੜਕ ‘ਤੇ ਟ੍ਰੈਕਟਰ ਨਾਲ ਪਰੇਡ ਕੀਤੀ ਜਾਵੇਗੀ। ਕਿਸਾਨਾਂ ਨੂੰ ਪਰੇਡ ਲਈ ਨਿਰਦੇਸ਼ ਦਿੱਤੇ ਗਏ ਹਨ-ਪਰੇਡ ‘ਚ ਟ੍ਰੈਕਟਰ ਤੇ ਦੂਜੀਆਂ ਗੱਡੀਆਂ ਚੱਲਣਗੀਆਂ, ਪਰ ਟਰਾਲੀਆਂ ਨਹੀਂ ਜਾਣਗੀਆਂ। ਜਿਨ੍ਹਾਂ ਟਰਾਲੀਆਂ ‘ਚ ਵਿਸੇਸ਼ ਝਾਕੀ ਬਣੀ ਹੋਵੇਗੀ, ਉਨ੍ਹਾਂ ਨੂੰ ਛੋਟ ਦਿੱਤੀ ਜਾ ਸਕਦੀ ਹੈ।

ਆਪਣੇ ਨਾਲ 24 ਘੰਟੇ ਦਾ ਰਾਸ਼ਨ ਪਾਣੀ ਪੈਕ ਕਰਕੇ ਚੱਲਣ। ਹਰ ਟ੍ਰੈਕਟਰ ਜਾਂ ਗੱਡੀ ‘ਤੇ ਕਿਸਾਨ ਜਥੇਬੰਦੀਆਂ ਦੇ ਝੰਡੇ ਦੇ ਨਾਲ-ਨਾਲ ਰਾਸ਼ਟਰੀ ਝੰਡਾ ਵੀ ਲਾਇਆ ਜਾਵੇ। ਕਿਸੇ ਵੀ ਪਾਰਟੀ ਦਾ ਝੰਡਾ ਨਹੀਂ ਲੱਗੇਗਾ। ਆਪਣੇ ਨਾਲ ਕਿਸੇ ਵੀ ਤਰ੍ਹਾਂ ਦਾ ਹਥਿਆਰ ਨਾ ਰੱਖਣ।

ਕਿਸੇ ਵੀ ਭੜਕਾਊ ਜਾਂ ਨੈਗੇਟਿਵ ਨਾਅਰੇ ਵਾਲੇ ਬੈਨਰ ਨਾ ਲਾਓ। ਗਣਤੰਤਰ ਦਿਵਸ ਤੇ ਟ੍ਰੈਕਟਰ ਪਰੇਡ ਦੇ ਮੱਦੇਨਜ਼ਰ ਵੱਡੀ ਗਿਣਤੀ ‘ਚ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ ਹੈ। ਟਰੈਕਟਰ ਮਾਰਚ ਦੇ ਨਾਲ-ਨਾਲ ਕਿਸਾਨ ਪੈਦਲ ਮਾਰਚ ਵੀ ਕਰ ਰਹੇ ਹਨ।

Click to comment

Leave a Reply

Your email address will not be published. Required fields are marked *

Most Popular

To Top