News

ਦਿੱਲੀ ਬਾਰਡਰ ਦੀ ਫੋਟੋ ਸ਼ੇਅਰ ਕਰ ਪ੍ਰਿਅੰਕਾ ਦਾ ਮੋਦੀ ਸਰਕਾਰ ’ਤੇ ਹਮਲਾ

ਖੇਤੀ ਕਾਨੂੰਨਾਂ ਖਿਲਾਫ ਪਿਛਲੇ ਦੋ ਮਹੀਨਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਅੱਜ ਕਿਸਾਨਾਂ ਵੱਲੋਂ ਚੱਕਾ ਜਾਮ ਕੀਤਾ ਗਿਆ ਹੈ। ਕਾਂਗਰਸ ਸਕੱਤਰ ਪ੍ਰਿਅੰਕਾ ਗਾਂਧੀ ਨੇ ਦਿੱਲੀ ਦੀ ਹੱਦ ਤੇ ਪੁਲਿਸ ਦੁਆੜਾ ਕੀਤੀ ਗਈ ਕਈ ਪ੍ਰਕਾਰ ਦੀ ਘੇਰਾਬੰਦੀ ਦੀ ਫੋਟੋ ਸ਼ੇਅਰ ਕਰ ਮੋਦੀ ਸਰਕਾਰ ਤੇ ਹਮਲਾ ਬੋਲਿਆ ਹੈ। ਉਹਨਾਂ ਸੋਸ਼ਲ ਮੀਡੀਆ ਤੇ ਦਿੱਲੀ ਬਾਰਡਰ ਦੀਆਂ ਕਈ ਲੇਅਰਾਂ ਦੀ ਬੈਰੀਕੇਡਿੰਗ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ, ਕਿਉਂ ਡਰਾਉਂਦੇ ਹੋ ਡਰ ਦੀ ਦੀਵਾਰ ਨਾਲ?

ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਅੰਦੋਲਨਕਾਰੀ ਕਿਸਾਨਾਂ ਦੇ ਸ਼ਨੀਵਾਰ ਨੂੰ ਚੱਕਾ ਜਾਮ ਦੌਰਾਨ ਦਿੱਲੀ ਮੈਟਰੋ ਦੇ ਕਈ ਸਟੇਸ਼ਨਾਂ ਨੂੰ ਅਸਥਾਈ ਰੂਪ ਤੋਂ ਬੰਦ ਕਰ ਦਿੱਤਾ ਗਿਆ। ਚੱਕਾ ਜਾਮ ਦੌਰਾਨ ਯੂਨੀਵਰਸਿਟੀਆਂ, ਲਾਲ ਕਿਲ੍ਹਾ, ਜਾਮਾ ਮਸਜਿਦ, ਜਨਪਥ, ਕੇਂਦਰੀ ਸਕੱਤਰੇਤ, ਖਾਨ ਮਾਰਕਿਟ ਅਤੇ ਨਹਿਰੂ ਪਲੇਸ ਮੈਟਰੋ ਸਟੇਸ਼ਨਾਂ ਦੇ ਐਂਟਰੀ/ਨਿਕਾਸ ਵਾਲੇ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ।

Click to comment

Leave a Reply

Your email address will not be published. Required fields are marked *

Most Popular

To Top