News

ਦਿੱਲੀ ਪੁਲਿਸ ਨੇ ਰੋਕੀਆਂ ਲੰਗਰ ਲਿਜਾ ਰਹੀਆਂ ਗੱਡੀਆਂ

ਕਿਸਾਨ ਅੰਦੋਲਨ ਪੰਜਾਬ ਤੋਂ ਹੁਣ ਦਿੱਲੀ ਜਾ ਪੁੱਜਿਆ ਹੈ। ਲੱਖਾਂ ਕਿਸਾਨਾਂ ਦਿੱਲੀ ਦੀਆਂ ਹੱਦਾਂ ਘੇਰੀ ਬੈਠੇ ਹਨ। ਹਾਲਾਂਕਿ ਕਿਸਾਨ ਆਪਣੇ ਖਾਣ ਪੀਣ ਅਤੇ ਰਹਿਣ ਦਾ ਪ੍ਰਬੰਧ ਕਰ ਕੇ ਹੀ ਘਰੋਂ ਤੁਰੇ ਸੀ ਪਰ ਫਿਰ ਵੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਿੱਲੀ ਵੱਲੋਂ ਪੰਜਾਬ ਦੇ ਕਿਸਾਨਾਂ ਸਣੇ ਹੋਰਨਾਂ ਸੂਬਿਆਂ ਦੇ ਕਿਸਾਨਾਂ ਲਈ ਲੰਗਰ ਪਾਣੀ ਆਦਿ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਹਰ ਰੋਜ਼ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਸਣੇ ਹੋਰਨਾਂ ਗੁਰ ਘਰਾਂ ਤੋਂ ਲੰਗਰ ਤਿਆਰ ਕਰ ਕੇ ਕਿਸਾਨਾਂ ਨੂੰ ਛਕਾਇਆ ਜਾ ਰਿਹਾ ਹੈ। ਪਰ ਦੂਜੇ ਪਾਸੇ ਹੁਣ ਦਿੱਲੀ ਪੁਲਿਸ ਨੂੰ ਇਹ ਲੰਗਰ ਵੀ ਅੱਖਾਂ ਵਿੱਚ ਰੜਕਣ ਲੱਗਿਆ ਹੈ ਜਿਸ ਦੀ ਉਦਾਹਰਨ ਉਦੋਂ ਦੇਖਣ ਨੂੰ ਮਿਲੀ ਜਦੋਂ ਲੰਗਰ ਲਿਜਾ ਰਹੀਆਂ ਗੱਡੀਆਂ ਨੂੰ ਦਿੱਲੀ ਪੁਲਿਸ ਨੇ ਰਾਸਤੇ ਵਿੱਚ ਹੀ ਘੇਰ ਲਿਆ।

ਇਸ ਦੌਰਾਨ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਪੁਲਿਸ ਵਿਚਾਲੇ ਖਾਸੀ ਬਹਿਸਬਾਜ਼ੀ ਵੀ ਹੋਈ। ਪੁਲਿਸ ਨੇ ਸੜਕ ਦੇ ਵਿਚਾਲੇ ਆਪਣੀਆਂ ਗੱਡੀਆਂ ਲਾ ਦਿੱਤੀਆਂ ਅਤੇ ਖੁਦ ਲੰਗਰ ਲਿਜਾ ਰਹੀਆਂ ਗੱਡੀਆਂ ਦੇ ਅੱਗੇ ਖੜ੍ਹੇ ਹੋ ਗਏ।

ਪਰ ਇਸ ਸਭ ਦੇ ਬਾਵਜੂਦ ਵੀ ਸਿੱਖ ਸੰਗਤਾਂ ਵੱਲੋਂ ਕਿਸਾਨਾਂ ਤੱਕ ਲੰਗਰ ਪਹੁੰਚਾਇਆ ਗਿਆ ਪਰ ਇਸ ਘਟਨਾ ਨੇ ਇੱਕ ਵਾਰ ਫਿਰ ਤੋਂ ਕਿਸਾਨਾਂ ਪ੍ਰਤੀ ਦਿੱਲੀ ਪੁਲਿਸ ਅਤੇ ਹਾਕਮਾਂ ਦੀ ਰਵੱਈਏ ਨੂੰ ਸਾਫ ਕਰ ਦਿੱਤਾ ਹੈ ਕਿ ਕਿਵੇਂ ਕਿਸਾਨ ਅੰਦੋਲਨ ਨੂੰ ਸਿੱਧੇ ਅਸਿੱਧੇ ਤਰੀਕੇ ਰੋਕਣ ਦੇ ਯਤਨ ਕੀਤੇ ਜਾ ਰਹੇ ਹਨ। ਫਿਲਹਾਲ ਇਨ੍ਹਾਂ ਰੁਕਵਟਾਂ ਦੇ ਬਾਵਜੂਦ ਵੀ ਗੁਰੂ ਦਾ ਲੰਗਰ ਅਤੇ ਕਿਸਾਨ ਅੰਦੋਲਨ ਦਿਨ ਰਾਤ ਜਾਰੀ ਹੈ।

Click to comment

Leave a Reply

Your email address will not be published. Required fields are marked *

Most Popular

To Top