News

ਦਿੱਲੀ ਪੁਲਿਸ ਨੇ ਦਿੱਲੀ ਇੰਡੀਆ ਗੇਟ ਦੇ ਆਸ-ਪਾਸ ਲਗਾਈ 144 ਧਾਰਾ

ਉਤਰ ਪ੍ਰਦੇਸ਼ ਦੇ ਹਾਥਰਸ ਦੀ ਘਟਨਾ ਅਤੇ ਖੇਤੀ ਬਿੱਲਾਂ ਖ਼ਿਲਾਫ਼ ਦੇਸ਼ਭਰ ਵਿੱਚ ਚਲ ਰਹੇ ਰੋਸ ਪ੍ਰਦਰਸ਼ਨ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਇੰਡੀਆ ਗੇਟ ਦੇ ਆਸ-ਪਾਸ ਧਾਰਾ 144 ਲਗਾ ਦਿੱਤੀ ਹੈ। ਦਿੱਲੀ ਪੁਲਿਸ ਨੇ ਕਿਹਾ ਕਿ ਅਗਲੇ ਹੁਕਮਾਂ ਤਕ ਇੱਥੇ ਕਿਸੇ ਵੀ ਤਰ੍ਹਾਂ ਦੀ ਸਭਾ ਜਾਂ ਆਯੋਜਨ ਦੀ ਆਗਿਆ ਨਹੀਂ ਹੋਵੇਗੀ।

ਦਿੱਲੀ ਪੁਲਿਸ ਦੇ ਡੀਸੀਪੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਦਿੱਲੀ ਪੁਲਿਸ ਦੇ DCP ਨੇ ਕਿਹਾ ਕਿ ਆਮ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 3 ਸਤੰਬਰ 2020 ਦੇ ਦਿੱਲੀ ਆਪਦਾ ਮੈਨੇਜਮੈਂਟ ਅਥਾਰਿਟੀ ਦੇ ਹੁਕਮ ਤਹਿਤ ਜੰਤਰ-ਮੰਤਰ ਤੇ ਕੁੱਲ 100 ਲੋਕਾਂ ਦੇ ਇਕੱਠੇ ਹੋਣ ਦੀ ਆਗਿਆ ਹੈ।

ਇਹ ਵੀ ਪੜ੍ਹੋ: ਕਿਸਾਨਾਂ ਨੇ ਰੇਲ ਟਰੈਕਾਂ ’ਤੇ ਕੀਤੀ ਪੱਕੀ ਮੋਰਚਾਬੰਦੀ, ਰੇਲਵੇ ਵਿਭਾਗ ਨੂੰ ਹੋ ਰਿਹਾ ਕਰੋੜਾਂ ਦਾ ਨੁਕਸਾਨ

ਹਾਲਾਂਕਿ ਇਸ ਦੇ ਲਈ ਵੀ ਸਬੰਧਿਤ ਵਿਭਾਗ ਤੋਂ ਆਗਿਆ ਲੈਣੀ ਪਵੇਗੀ। ਉੱਥੇ ਹੀ ਇੰਡੀਆ ਗੇਟ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਧਾਰਾ 144 ਲਾਗੂ ਹੋਣ ਤੋਂ ਬਾਅਦ ਕਿਸੇ ਥਾਂ ਤੇ ਇਕ ਸਮੇਂ ਵਿੱਚ 4 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ।

ਇਹ ਵੀ ਪੜ੍ਹੋ: ਪਿਛਲੇ 9 ਦਿਨਾਂ ਤੋਂ ਕਿਸਾਨਾਂ ਰੇਲਵੇ ਟਰੈਕ ’ਤੇ ਬੈਠ ਕੇ ਕਰ ਰਹੇ ਨੇ ਰੋਸ ਪ੍ਰਦਰਸ਼ਨ

ਦਸ ਦਈਏ ਕਿ ਹਾਥਰਸ ਪੀੜਤਾ ਨੂੰ ਨਿਆਂ ਦਿਵਾਉਣ ਦੀ ਮੰਗ ਨੂੰ ਲੈ ਕੇ ਬੁੱਧਵਾਰ ਨੂੰ ਇੰਡੀਆ ਗੇਟ ਸਮੇਤ ਹੋਰ ਸਥਾਨਾਂ ਤੇ ਵਿਦਿਆਰਥੀ ਸੰਗਠਨ ਨੇ ਪ੍ਰਦਰਸ਼ਨ ਕੀਤਾ ਸੀ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ, ਵਿਧਾਇਕ ਅਤੇ ਕਾਰਪੋਰੇਟ ਮੈਂਬਰਾਂ ਨੇ 2 ਅਕਤੂਬਰ ਨੂੰ ਹਾਥਰਸ ਦੀ ਦਲਿਤ ਲੜਕੀ ਨਾਲ ਹੋਏ ਕਾਂਡ ਦੇ ਵਿਰੋਧ ਵਿੱਚ ਜੰਤਰ-ਮੰਤਰ ਤੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ। ਇਸ ਨੂੰ ਦੇਖਦੇ ਹੋਏ ਦਿੱਲੀ ਆਪਦਾ ਮੈਨੇਜਮੈਂਟ ਅਥਾਰਿਟੀ ਨੇ ਧਾਰਾ 144 ਲਗਾ ਦਿੱਤੀ ਹੈ।

Click to comment

Leave a Reply

Your email address will not be published. Required fields are marked *

Most Popular

To Top