ਦਿੱਲੀ ਨੂੰ ਛੱਡ ਸਾਰੇ ਸੂਬੇ ਸੀਬੀਐਸਸੀ ਦੀ 12ਵੀਂ ਦੀ ਪ੍ਰੀਖਿਆ ਲਈ ਤਿਆਰ

12ਵੀਂ ਜਮਾਤ ਦੀ ਪ੍ਰੀਖਿਆ ਨੂੰ ਲੈ ਕੇ ਅੱਜ ਸਾਰੇ ਸੂਬਿਆਂ ਦੇ ਸਿੱਖਿਆ ਮੰਤਰੀਆਂ ਦੀ ਬੈਠਕ ਚੱਲ ਰਹੀ ਸੀ। ਹੁਣ ਇਹ ਬੈਠਕ ਖਤਮ ਹੋ ਗਈ ਹੈ। ਸੂਤਰਾਂ ਨੇ ਦਸਿਆ ਕਿ 12ਵੀਂ ਦੀ ਪ੍ਰੀਖਿਆ ਆਬਜੈਕਟਿਵ ਟਾਈਪ ਪੇਪਰ ਰਾਹੀਂ ਹੋਵੇਗੀ। ਦਿੱਲੀ ਨੂੰ ਛੱਡ ਬਾਕੀ ਸਾਰੇ ਸੂਬੇ 12ਵੀਂ ਦੀ ਪ੍ਰੀਖਿਆ ਲਈ ਤਿਆਰ ਦਿਸੇ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਾਸਵਰਡ ਪ੍ਰੋਟੈਕਟਡ ਈ-ਪੇਰ ਸੈਂਟਰ ਵਿੱਚ ਭੇਜਿਆ ਜਾਵੇਗਾ। ਮੀਟਿੰਗ ਵਿੱਚ ਸੀਬੀਐਸਈ ਨੇ ਕਿਹਾ ਕਿ ਉਹ ਜੂਨ ਦੇ ਆਖਰੀ ਹਫ਼ਤੇ ਪ੍ਰੀਖਿਆ ਕਰਵਾ ਸਕਦੇ ਹਨ। ਮੀਟਿੰਗ ਵਿੱਚ ਹੋਈ ਸਲਾਹ ਤੋਂ ਇਹ ਮੰਨਿਆ ਜਾ ਰਿਹਾ ਹੈ ਕਿ ਤਰੀਕ ਦਾ ਐਲਾਨ ਛੇਤੀ ਕਰ ਦਿੱਤਾ ਜਾਵੇਗਾ।
ਪ੍ਰੀਖਿਆ ਬਾਰੇ ਦਿੱਲੀ ਦੇ ਉੱਪ–ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਵਿਦਿਆਰਥੀਆਂ ਨੂੰ ਟੀਕਾ ਲਗਵਾਉਣ ਤੋਂ ਪਹਿਲਾਂ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਕਰਵਾਉਣਾ ਬਹੁਤ ਵੱਡੀ ਗ਼ਲਤੀ ਸਿੱਧ ਹੋਵੇਗੀ।
ਉਨ੍ਹਾਂ ਕਿਹਾ ਕਿ ਕੇਂਦਰ ਨੂੰ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਟੀਕਾਕਰਣ ਬਾਰੇ ‘ਫ਼ਾਈਜ਼ਰ’ ਕੰਪਨੀ ਨਾਲ ਗੱਲ ਕਰਨੀ ਚਾਹੀਦੀ ਹੈ। ਮਨੀਸ਼ ਸਿਸੋਦੀਆ ਨੇ ਕਿਹਾ ਕਿ 12ਵੀਂ ਜਮਾਤ ਦੇ 95 ਫ਼ੀਸਦੀ ਵਿਦਿਆਰਥੀ 17.5 ਸਾਲ ਤੋਂ ਵੱਧ ਦੀ ਉਮਰ ਦੇ ਹਨ।
