ਦਿੱਲੀ ਨੂੰ ਕੇਂਦਰ ਨੇ ਭੇਜੀ 730 ਟਨ ਆਕਸੀਜਨ, ਕੇਜਰੀਵਾਲ ਨੇ ਪੀਐਮ ਦਾ ਕੀਤਾ ਧੰਨਵਾਦ

ਕੇਂਦਰ ਸਰਕਾਰ ਵੱਲੋਂ ਦਿੱਲੀ ਸਰਕਾਰ ਨੂੰ 700 ਟੀਨ ਤੋਂ ਜ਼ਿਆਦਾ ਆਕਸੀਜਨ ਭੇਜੀ ਹੈ। ਇਸ ਦੇ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ ਘੱਟੋ-ਘੱਟ ਇੰਨੀ ਆਕਸੀਜਨ ਦਿੱਲੀ ਨੂੰ ਰੋਜ਼ ਦਿੱਤੀ ਜਾਵੇ।

ਸੁਪਰੀਮ ਕੋਰਟ ਨੇ ਦਿੱਲੀ ਵੱਲੋਂ 700 ਮੀਟ੍ਰਿਕ ਟਨ ਤੋਂ ਜ਼ਿਆਦਾ ਆਕਸੀਜਨ ਮੁਹੱਈਆ ਕਰਾਉਣ ਲਈ ਕੇਂਦਰ ਦਾ ਧੰਨਵਾਦ ਕੀਤਾ ਹੈ। ਹੁਣ ਕੇਜਰੀਵਾਲ ਨੇ ਬਕਾਇਦਾ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਉਹਨਾਂ ਚਿੱਠੀ ਵਿੱਚ ਲਿਖਿਆ ਕਿ ਦਿੱਲੀ ਦੀ ਖਪਤ 700 ਟਨ ਰੋਜ਼ਾਨਾ ਹੈ।
ਅਸੀਂ ਲਗਾਤਾਰ ਕੇਂਦਰ ਸਰਕਾਰ ਨੂੰ ਬੇਨਤੀ ਕਰ ਰਹੇ ਸੀ ਕਿ ਇੰਨੀ ਆਕਸੀਜਨ ਸਾਨੂੰ ਦਿੱਤੀ ਜਾਵੇ। ਕੱਲ੍ਹ ਪਹਿਲੀ ਵਾਰ ਦਿੱਲੀ ਨੂੰ 730 ਟਨ ਆਕਸੀਜਨ ਮਿਲੀ ਹੈ। ਉਹਨਾਂ ਅੱਗੇ ਲਿਖਿਆ ਕਿ ਮੈਂ ਦਿੱਲੀ ਦੇ ਲੋਕਾਂ ਵੱਲੋਂ ਦਿਲ ਤੋਂ ਤੁਹਾਡਾ ਧੰਨਵਾਦ ਜ਼ਾਹਰ ਕਰਦਾ ਹਾਂ।
ਜ਼ਿਕਰਯੋਗ ਹੈ ਕਿ ਅੱਜ ਸੁਪਰੀਮ ਕੋਰਟ ਵਿਚ ਕੇਂਦਰ ਨੇ ਕਿਹਾ ਕਿ ਦਿੱਲੀ ਦੇ 50 ਤੋਂ ਜ਼ਿਆਦਾ ਵੱਡੇ ਹਸਪਤਾਲਾਂ ਵਿਚ ਸਰਵੇ ਹੋਇਆ ਹੈ, ਜਿਸ ’ਚ ਜਾਣਕਾਰੀ ਮਿਲੀ ਹੈ ਕਿ ਇੱਥੋਂ ਦੇ ਹਸਪਤਾਲਾਂ ਵਿਚ ਆਕਸੀਜਨ ਦਾ ਉੱਚਿਤ ਸਟਾਕ ਮੌਜੂਦ ਹੈ ਅਤੇ ਹੁਣ ਦਿੱਲੀ ਵਿਚ ਆਕਸੀਜਨ ਦੀ ਘਾਟ ਨਹੀਂ ਹੈ।
