News

ਦਿੱਲੀ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਕੇਜਰੀਵਾਲ ਨੇ ਲੋਕਾਂ ਨੂੰ ਕੀਤੀ ਖ਼ਾਸ ਅਪੀਲ

ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਫਿਰ ਤੋਂ ਵਧਦੇ ਮਾਮਲਿਆਂ ਕਾਰਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਥਿਤੀ ਤੋਂ ਘਰਬਾਉਣ ਦੀ ਜ਼ਰੂਰਤ ਨਹੀਂ ਹੈ। ਵੀਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ, “ਹੁਣ ਸਮਾਂ ਆ ਗਿਆ ਹੈ ਕਿ ਵੈਕਸੀਨ 18 ਸਾਲ ਦੀ ਉਮਰ ਤੋਂ ਉਪਰ ਸਾਰੇ ਲੋਕਾਂ ਨੂੰ ਲਾਈ ਜਾਵੇ। ਹੁਣ ਇਹ ਸੂਚੀ ਬਣਨੀ ਚਾਹੀਦੀ ਹੈ ਕਿ ਕੌਣ ਇਸ ਵੈਕਸੀਨ ਦੇ ਯੋਗ ਹੈ।

ਹਰ ਥਾਂ ਵੈਕਸੀਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਤਾਂ ਕਿ ਲੋਕ ਵੈਕਸੀਨ ਲਗਵਾ ਸਕਣ। ਉਹਨਾਂ ਕਿਹਾ ਕਿ, “ਜੇ ਕੇਂਦਰ ਸਰਕਾਰ ਨਿਯਮਾਂ ਵਿੱਚ ਢਿੱਲ ਦੇ ਦੇਵੇ ਤਾਂ ਅਸੀਂ 3 ਮਹੀਨਿਆਂ ਵਿੱਚ ਪੂਰੀ ਦਿੱਲੀ ਨੂੰ ਵੈਕਸੀਨ ਲਗਾ ਸਕਦੇ ਹਾਂ।” ਉਹਨਾਂ ਕਿਹਾ ਕਿ, “ਪਿਛਲੇ ਕੁੱਝ ਦਿਨਾਂ ਤੋਂ ਕੋਰੋਨਾ ਮਾਮਲਿਆਂ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ।”

ਉਹਨਾਂ ਕਿਹਾ ਕਿ, “ਕੋਰੋਨਾ ਵੈਕਸੀਨ ਲਗਾਉਣ ਲਈ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ, ਇਸ ਤੋਂ ਘਰਬਾਉਣ ਦੀ ਜ਼ਰੂਰਤ ਨਹੀਂ ਹੈ। ਉਹਨਾਂ ਨੇ ਆਪ ਵੀ ਟੀਕਾ ਲਵਾਇਆ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਵੀ ਟੀਕਾ ਲਵਾਉਣ ਦੇ ਯੋਗ ਹਨ ਉਹਨਾਂ ਨੂੰ ਟੀਕਾ ਲਵਾਉਣਾ ਚਾਹੀਦਾ ਹੈ।”

Click to comment

Leave a Reply

Your email address will not be published.

Most Popular

To Top