News

ਦਿੱਲੀ ਜਾ ਕੇ ਨਵਜੋਤ ਸਿੱਧੂ ਦੇ ਉਲਟ ਬੋਲ ਗਏ ਕੈਪਟਨ, ਫਿਰ…

ਅੱਜ ਕੈਪਟਨ ਅਮਰਿੰਦਰ ਸਿੰਘ ਨਾਲ ਮੰਤਰੀ ਤੇ ਵਿਧਾਇਕ ਦਿੱਲੀ ਜੰਤਰ-ਮੰਤਰ ਵਿਖੇ ਧਰਨੇ ਲਈ ਪਹੁੰਚੇ ਸਨ। ਉਹਨਾਂ ਦੇ ਸੱਦੇ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਦਿੱਲੀ ਗਏ ਸਨ। ਸਿੱਧੂ ਨੇ ਜੰਤਰ-ਮੰਤਰ ਤੋਂ ਧਰਨੇ ਨੂੰ ਸੰਬੋਧਨ ਕੀਤਾ ਪਰ ਕੈਪਟਨ ਨਾਲੋਂ ਦੂਰੀ ਹੀ ਬਣਾਈ ਰੱਖੀ।

ਉਧਰ, ਕੈਪਟਨ ਨੇ ਵੀ ਨਵਜੋਤ ਸਿੱਧੂ ਦੇ ਧੂੰਆਂਧਾਰ ਭਾਸ਼ਨ ਦੀ ਫੂਕ ਕੱਢ ਦਿੱਤੀ। ਦਰਅਸਲ ਦੋਹਾਂ ਲੀਡਰਾਂ ਨੇ ਆਪਣੇ-ਆਪਣੇ ਭਾਸ਼ਣਾਂ ‘ਚ ਵੱਖੋ-ਵੱਖ ਬਿਆਨ ਦਿੱਤੇ। ਨਵਜੋਤ ਸਿੱਧੂ ਆਪਣੇ ਭਾਸ਼ਣ ‘ਚ ਜੋ ਵੀ ਬੋਲ ਕੇ ਗਏ, ਕੈਪਟਨ ਉਸ ਨੂੰ ਕੱਟਦੇ ਹੋਏ ਨਜ਼ਰ ਆਏ।

ਨਵਜੋਤ ਸਿੰਘ ਸਿੱਧੂ ਨੇ ਅਮਰਿੰਦਰ ਤੋਂ ਪਹਿਲਾਂ ਬੋਲਦਿਆਂ ਕੇਂਦਰੀ ਕਾਨੂੰਨਾਂ ਨੂੰ ਕਾਲਾ ਕਾਨੂੰਨ ਦੱਸਦਿਆਂ ਮੋਦੀ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ। ਸਿੱਧੂ ਨੇ ਕਿਹਾ ਕਿ ਇਹ ਤਾਨਾਸ਼ਾਹੀ ਸਰਕਾਰ ਹੈ ਤੇ ਇਹ ਕਾਨੂੰਨ ਦੇਸ਼ ਦੇ ਸਿਰਫ ਦੋ ਉਦਯੋਗਪਤੀਆਂ ਨੂੰ ਲਾਭ ਪਹੁੰਚਾਉਣ ਲਈ ਬਣਾਇਆ ਗਿਆ ਹੈ।

ਉਹਨਾਂ ਕਿਹਾ ਕਿ ਅੰਬਾਨੀ ਤੇ ਅਡਾਨੀ ਦੇ ਗੋਦਾਮਾਂ ਨੂੰ ਭਰਨਾ ਕਾਨੂੰਨ ਹੈ ਉਹਨਾਂ ਦੇ ਗੋਦਾਮ ਪਹਿਲਾਂ ਹੀ ਅਨਾਜ ਨਾਲ ਭਰੇ ਹੋਏ ਹਨ ਤੇ ਗਰੀਬ ਲੋਕ ਭੁੱਖੇ ਮਰ ਰਹੇ ਹਨ। ਉਹਨਾਂ ਨੇ ਕੇਂਦਰ ਸਰਕਾਰ ਨੂੰ ਵੰਗਾਰਦਿਆਂ ਐਲਾਨ ਕੀਤਾ ਕਿ ਇਹ ਲੜਾਈ ਜਾਰੀ ਰਹੇਗੀ।

ਇਸ ਦੇ ਨਾਲ ਹੀ ਉਨ੍ਹਾਂ ਤੋਂ ਬਾਅਦ ਬੋਲਣ ਆਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਕੋਈ ਲੜਾਈ ਲੜਨ ਨਹੀਂ ਆਏ। ਉਹ ਅੰਬਾਨੀ ਤੇ ਅਡਾਨੀ ਦੇ ਵਿਰੁੱਧ ਵੀ ਨਹੀਂ। ਉਹ ਸਿਰਫ ਆਪਣੇ ਸੂਬੇ ਦੇ 75 ਪ੍ਰਤੀਸ਼ਤ ਕਿਸਾਨਾਂ ਦੀ ਆਵਾਜ਼ ਰੱਖਣ ਆਏ ਹਨ, ਜਿਨ੍ਹਾਂ ਦਾ ਦਹਾਕਿਆਂ ਤੋਂ ਆਪਣੇ ਆੜ੍ਹਤੀਆਂ ਨਾਲ ਪਰਿਵਾਰਕ ਰਿਸ਼ਤਾ ਹੈ।

ਲੋੜ ਪੈਣ ‘ਤੇ ਅੱਧੀ ਰਾਤ ਨੂੰ ਵੀ ਕਿਸਾਨ ਆਪਣੇ ਆੜ੍ਹਤੀਆਂ ਤੋਂ ਵਿੱਤੀ ਸਹਾਇਤਾ ਲੈ ਲੈਂਦੇ ਹਨ। ਇਹ ਕਾਨੂੰਨ ਉਸ ਰਿਸ਼ਤੇ ਨੂੰ ਵਿਗਾੜਦਾ ਹੈ। ਇਹ ਗੱਲਾਂ ਉਹਨਾਂ ਨੂੰ ਚੰਗੀਆਂ ਨਹੀਂ ਲੱਗੀਆਂ ਤੇ ਉਹ ਦੁਆ ਸਲਾਮੀ ਤੋਂ ਬਗੈਰ ਇਕੱਲੇ ਹੀ ਸਟੇਜ ਤੋਂ ਨਿਕਲ ਆਏ।  

Click to comment

Leave a Reply

Your email address will not be published.

Most Popular

To Top