ਦਿੱਲੀ ’ਚ 7 ਜੂਨ ਤਕ ਲਾਕਡਾਊਨ ਰਹੇਗਾ ਜਾਰੀ, ਇਹਨਾਂ ਚੀਜ਼ਾਂ ਨੂੰ ਮਿਲੇਗੀ ਛੋਟ

ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਲੈ ਕੇ ਸੰਪੂਰਣ ਲਾਕਡਾਊਨ ਦੀ ਮਿਆਦ ਨੂੰ ਅਗਲੇ ਹੁਕਮ ਤੱਕ ਲਈ ਇਕ ਵਾਰ ਫਿਰ ਤੋਂ ਵਧਾ ਦਿੱਤਾ ਗਿਆ ਹੈ। ਲਾਕਡਊਨ 7 ਜੂਨ ਤੱਕ ਵਧਾਇਆ ਗਿਆ ਹੈ। ਦਿੱਲੀ ਵਿੱਚ 31 ਮਈ ਤੋਂ ਅਨਲਾਕ ਦੀ ਪ੍ਰਕਿਰਿਆ ਦੀ ਸ਼ੁਰੂਆਤ ਦੇ ਤਹਿਤ ਦੋ ਤਰ੍ਹਾਂ ਦੀ ਛੋਟ ਦਿੱਤੀ ਗਈ ਹੈ। ਪਹਿਲਾਂ ਜ਼ਰੂਰੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਸੀ ਪਰ ਹੁਣ ਫੈਕਟਰੀਆਂ ਅਤੇ ਕੰਸਟ੍ਰਕਸ਼ਨ ਸਾਈਟ ਨੂੰ ਵੀ ਛੋਟ ਦਿੱਤੀ ਗਈ ਹੈ।

ਹੁਕਮ ਮੁਤਾਬਕ ਇੰਡਸਟ੍ਰੀਅਲ ਏਰੀਆ ਵਿੱਚ ਜਾਂ ਦਫ਼ਤਰ ਵਿੱਚ ਮੈਨਿਊਫੈਕਚਰਿੰਗ ਅਤੇ ਪ੍ਰੋਡਕਸ਼ਨ ਯੂਨਿਟ ਨੂੰ ਚਲਾਉਣ ਦੀ ਆਗਿਆ ਦਿੱਤੀ ਗਈ ਹੈ। ਵਰਕ ਸਾਈਟ ਅੰਦਰ ਕੰਸਟ੍ਰਕਸ਼ਨ ਐਕਟਿਵਿਟੀ ਕੀਤੀ ਜਾ ਸਕੇਗੀ। ਦਿੱਲੀ ਸਰਕਾਰ ਨੇ ਇਸ ਦੇ ਲਈ ਹੁਕਮ ਜਾਰੀ ਕੀਤੇ ਹਨ। ‘ਦਿੱਲੀ ਆਪਦਾ ਪ੍ਰਬੰਧਨ ਅਥਾਰਿਟੀ ਵਿਭਾਗ’ ਨੇ ਦਿੱਲੀ ਵਿੱਚ ਇਕ ਵਾਰ ਫਿਰ ਤੋਂ ਲਾਕਡਾਊਨ ਵਧਾ ਦਿੱਤਾ ਹੈ।
ਡੀਡੀਐਮਏ ਨੇ ਕਿਹਾ ਕਿ, ‘ਜ਼ਰੂਰੀ ਚੀਜ਼ਾਂ ਦੀਆਂ ਗਤੀਵਿਧੀਆਂ ਨੂੰ ਛੱਡ ਕੇ ਲੋਕਾਂ ਦੀ ਆਵਾਜਾਈ ਤੇ ਕਰਫਿਊ ਨੂੰ ਅਗਲੇ ਮਹੀਨੇ ਦੀ 7 ਜੂਨ ਸਵੇਰੇ 5 ਵਜੇ ਤੱਕ ਵਧਾ ਦਿੱਤਾ ਗਿਆ ਹੈ।’ ਉਪ ਰਾਜਪਾਲ ਅਨਿਲ ਬੈਜਲ ਦੀ ਪ੍ਰਧਾਨਗੀ ਹੇਠ ਹੋਈ ਡੀਡੀਐਮਏ ਦੀ ਬੈਠਕ ਵਿੱਚ 2 ਮਾਮਲਿਆਂ ’ਤੇ ਛੋਟ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਡੀਡੀਐਮਏ ਨੇ ਸੋਮਵਾਰ ਸਵੇਰੇ 5 ਵਜੇ ਤੋਂ ਉਦਯੋਗਿਕ ਅਤੇ ਨਿਰਮਾਣ ਗਤੀਵਿਧੀਆਂ ਨੂੰ ਇਕ ਹਫ਼ਤੇ ਤੱਕ ਖੋਲ੍ਹਣ ਦਾ ਫ਼ੈਸਲਾ ਲਿਆ ਹੈ।
ਅਨਲਾਕ ਵਿੱਚ ਇਹਨਾਂ ਨੂੰ ਮਿਲੇਗੀ ਛੋਟ
ਪ੍ਰਵਾਨਿਤ ਉਦਯੋਗਿਕ ਖੇਤਰ ਵਿੱਚ ਬੰਦ ਦਫ਼ਤਰ ਵਿੱਚ ਮੈਨਿਊਫੈਕਚਰਿੰਗ ਅਤੇ ਪ੍ਰੋਡਕਸ਼ਨ ਯੂਨਿਟ ਚਲਾਈ ਜਾ ਸਕੇਗੀ।
ਜਿਹੜੇ ਕੰਸਟ੍ਰਕਸ਼ਨ ਸਾਈਟ ’ਤੇ ਵਰਕਰਸ ਬਉਂਡਰੀ ਦੇ ਅੰਦਰ ਕੰਮ ਕਰ ਰਹੇ ਹਨ ਉੱਥੇ ਨਿਰਮਾਣ ਕੰਮਾਂ ਦੀ ਆਗਿਆ ਦਿੱਤੀ ਜਾਵੇਗੀ।
ਕੀ ਹਨ ਸ਼ਰਤਾਂ
ਸਿਰਫ ਅਸਿੰਪਟੋਮੈਟਿਕ ਵਰਕਰਸ ਨੂੰ ਕੰਮ ਕਰਨ ਦੀ ਇਜਾਜ਼ਤ ਹੋਵੇਗੀ।
ਥਰਮਲ ਸਕ੍ਰੀਨਿੰਗ, ਸੈਨੀਟਾਈਜ਼ਰ ਦਾ ਇਸਤੇਮਾਲ ਕਰਨਾ ਲਾਜ਼ਮੀ ਹੋਵੇਗਾ।
ਕੰਮ ਦਾ ਸਮਾਂ ਵੱਖ ਵੱਖ ਸ਼ਿਫਟਾਂ ਵਿੱਚ ਹੋਵੇਗਾ ਤਾਂ ਕਿ ਇਕ ਸਮੇਂ ’ਤੇ ਜ਼ਿਆਦਾ ਭੀੜ ਨਾ ਹੋਵੇ।
ਸਾਰੇ ਮਜ਼ਦੂਰਾਂ ਨੂੰ ਕੋਰੋਨਾ ਵਾਇਰਸ ਨਾਲ ਜੁੜੀਆਂ ਸਾਰੀਆਂ ਸ਼ਰਤਾਂ ਅਤੇ ਮਾਸਕ ਲਾਉਣ ਸੋਸ਼ਲ ਡਿਸਟੈਂਸਿੰਗ ਵਰਤਣਾ ਲਾਜ਼ਮੀ ਹੋਵੇਗਾ। ਡੀਐਮ ਦੇ ਅਧੀਨ ਸਪੈਸ਼ਲ ਟੀਮ ਬਣਾਈ ਜਾਵੇਗੀ ਜੋ ਸਮੇਂ ਤੇ ਨਿਰੀਖਣ ਕਰੇਗੀ।
ਵਰਕਰਸ ਨੂੰ ਈ-ਪਾਸ ਰਾਹੀਂ ਮੂਵਮੈਂਟ ਦੀ ਆਗਿਆ ਹੋਵੇਗੀ।
ਮਾਲਿਕ, ਮਜ਼ਦੂਰ, ਕਾਨਟ੍ਰੈਕਟਰਸ ਪੋਰਟਲ ਤੇ ਡਿਟੇਲ ਦੇ ਕੇ ਅਪਣੇ ਵਰਕਰਸ ਲਈ ਈ-ਪਾਸ ਅਪਲਾਈ ਕਰ ਸਕਣਗੇ।
ਨਿਯਮ ਉਲੰਘਣ ਕਰਨ ’ਤੇ ਮੈਨਿਊਫੈਕਚਰਿੰਗ ਯੂਨਿਟ ਜਾਂ ਕੰਸਟ੍ਰਕਸ਼ਨ ਸਾਈਟ ਨੂੰ ਬੰਦ ਵੀ ਕੀਤਾ ਜਾ ਸਕਦਾ ਹੈ ਅਤੇ ਡੀਡੀਐਮਏ ਐਕਟ ਤਹਿਤ ਕਾਰਵਾਈ ਵੀ ਕੀਤੀ ਜਾਵੇਗੀ।
