News

ਦਿੱਲੀ ‘ਚ ਵਧਿਆ ਲਾਕਡਾਊਨ, ਕੇਜਰੀਵਾਲ ਨੇ ਕੀਤਾ ਐਲਾਨ

ਕੋਰੋਨਾ ਵਾਇਰਸ ਦੇ ਕੇਸ ਵਧਣ ਕਾਰਨ ਦੇਸ਼ ਦੇ ਕਈ ਸੂਬਿਆਂ ਵਿੱਚ ਦੁਬਾਰਾ ਲਾਕਡਾਊਨ ਵਧਾਇਆ ਜਾ ਰਿਹਾ ਹੈ। ਇਸ ਦੇ ਚਲਦੇ ਦਿੱਲੀ ਵਿੱਚ ਲਾਕਡਾਊਨ ਇਕ ਹੋਰ ਹਫ਼ਤੇ ਲਈ ਵਧਾ ਦਿੱਤਾ ਗਿਆ ਹੈ। ਹੁਣ ਲਾਕਡਾਊਨ ਸੋਮਵਾਰ 24 ਮਈ ਸਵੇਰ 5 ਵਜੇ ਤੱਕ ਜਾਰੀ ਰਹੇਗਾ। ਇਸ ਦਾ ਐਲਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਹੈ।

Delhi Lockdown: Don't Leave In Fear, Arvind Kejriwal Urges Migrant Workers

ਉਹਨਾਂ ਕਿਹਾ ਕਿ ਦਿੱਲੀ ਵਿੱਚ ਕੋਰੋਨਾ ਵਾਇਰਸ ਦੀ ਤਬਾਹੀ ਪਹਿਲਾਂ ਨਾਲੋਂ ਘਟੀ ਹੈ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ ਲਗਭਗ 6500 ਮਾਮਲੇ ਸਾਹਮਣੇ ਆਏ ਹਨ। ਪਾਜ਼ੀਟਿਵਿਟੀ 1 ਫ਼ੀ ਸਦੀ ਅਤੇ 10 ਫ਼ੀ ਸਦੀ ਦੇ ਨੇੜੇ ਆ ਗਈ ਹੈ। ਪਿਛਲੇ ਇੱਕ ਹਫ਼ਤੇ ਵਿੱਚ, ਦਿੱਲੀ ਵਿੱਚ 65,180 ਕੋਵਿਡ ਪੌਜ਼ੇਟਿਵ ਮਾਮਲੇ ਦਰਜ ਕੀਤੇ ਗਏ ਹਨ।

ਹਾਲਾਂਕਿ, ਰਾਸ਼ਟਰੀ ਰਾਜਧਾਨੀ 4 ਮਈ ਤੋਂ ਪ੍ਰਤੀ ਦਿਨ 300 ਤੋਂ ਵੱਧ ਮੌਤਾਂ ਦੀ ਰਿਪੋਰਟ ਕਰ ਰਹੀ ਹੈ (ਦੋ ਦਿਨਾਂ ਨੂੰ ਛੱਡ ਕੇ ਜਦੋਂ 300 ਤੋਂ ਘੱਟ ਹੋਣ ਦੀ ਖਬਰ ਮਿਲੀ ਹੈ। ਸਭ ਤੋਂ ਵੱਧ ਮੌਤਾਂ 3 ਮਈ ਨੂੰ ਇਕੋ ਦਿਨ ਹੋਈ, ਜਦੋਂ ਸ਼ਹਿਰ ਵਿਚ ਕੁੱਲ 448 ਕੋਵਿਡ ਮਰੀਜ਼ਾਂ ਦੀ ਮੌਤ ਹੋ ਗਈ। ਉੱਥੇ ਹੀ ਦੂਜੇ ਸੂਬਿਆਂ ਵਿੱਚ ਲਾਕਡਾਊਨ ਲਾਇਆ ਗਿਆ ਹੈ। ਪੱਛਮੀ ਬੰਗਾਲ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਲਾਕਡਾਊਨ ਦੀ ਮਿਆਦ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਲਾਕਡਾਊਨ ਜਾਰੀ ਹੈ।

Click to comment

Leave a Reply

Your email address will not be published.

Most Popular

To Top