News

ਦਿੱਲੀ ’ਚ ਵਧਿਆ ਕੋਰੋਨਾ ਦਾ ਕਹਿਰ, DSGMC ਦੀਆਂ ਚੋਣਾਂ ਹੋਈਆਂ ਮੁਲਤਵੀ

ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ਕਾਰਨ ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਦੀਆਂ ਚੋਣਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਹਫ਼ਤੇ ਲਈ ਪੂਰੀ ਤਰ੍ਹਾਂ ਲਾਕਡਾਊਨ ਲਾ ਦਿੱਤਾ ਹੈ ਜੋ ਕਿ 26 ਅਪ੍ਰੈਲ ਤਕ ਜਾਰੀ ਰਹੇਗਾ।

DSGMC offers Guru Harkrishan Hospital and its building for isolation and  treatment of COVID19 patients

ਦੱਸ ਦੇਈਏ ਕਿ ਦਿੱਲੀ ਕਮੇਟੀ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਵੀ ਚੱਲ ਰਿਹਾ ਹੈ ਅਤੇ ਵੋਟਿੰਗ ਦੀ ਪ੍ਰਕਿਰਿਆ ਵੀ ਹੋਣੀ ਸੀ। ਕੋਰੋਨਾ ਦੇ ਵੱਧਦੇ ਖ਼ਤਰੇ ਕਰ ਕੇ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਦਿੱਲੀ ਸਰਕਾਰ ਨੇ ਮਨਜ਼ੂਰੀ ਲਈ ਫਾਈਲ ਉੱਪ ਰਾਜਪਾਲ ਅਨਿਲ ਬੈਜਲ ਕੋਲ ਭੇਜੀ ਹੈ। ਕੋਰੋਨਾ ਦੇ ਵੱਧਦੇ ਕੇਸਾਂ ਨੂੰ ਲੈ ਕੇ ਕੇਜਰੀਵਾਲ ਨੇ ਇਹ ਫ਼ੈਸਲਾ ਲਿਆ ਹੈ। 

ਜ਼ਿਕਰਯੋਗ ਹੈ ਕਿ ਦਿੱਲੀ ਕਮੇਟੀ ਚੋਣਾਂ ਨੂੰ ਲੈ ਕੇ ਇਸ ਵਾਰ 7 ਪਾਰਟੀਆਂ ਚੋਣ ਮੈਦਾਨ ਵਿਚ ਹਨ। ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਹਨ। ਇਹ ਹਨ ਉਹ 7 ਪਾਰਟੀਆਂ ਜੋ ਚੋਣ ਮੈਦਾਨ ’ਚ ਹਨ—
ਸ਼ੋਮਣੀ ਅਕਾਲੀ ਦਲ ਬਾਦਲ

ਪੰਥਕ ਅਕਾਲੀ ਲਹਿਰ
ਸ਼੍ਰੋਮਣੀ ਅਕਾਲੀ ਦਲ ਦਿੱਲੀ
ਜਾਗੋ-ਜਗ ਆਸਰਾ ਗੁਰੂ ਓਟ
ਸਿੱਖ ਸਦਭਾਵਨਾਪੰਥਕ ਸੇਵਾ ਦਲ
ਆਮ ਅਕਾਲੀ ਦਲ

Click to comment

Leave a Reply

Your email address will not be published.

Most Popular

To Top