News

ਦਿੱਲੀ ’ਚ ਲੱਗਿਆ ਦੇਸ਼ ਦਾ ਪਹਿਲਾ ਸਮੋਗ ਟਾਵਰ, ਕੇਜਰੀਵਾਲ ਨੇ ਕੀਤਾ ਉਦਘਾਟਨ

ਸੋਮਵਾਰ ਨੂੰ ਰਾਜਧਾਨੀ ਦਿੱਲੀ ਵਿੱਚ ਦੇਸ਼ ਦਾ ਪਹਿਲਾ ਸਮੋਗ ਟਾਵਰ ਲਾਇਆ ਗਿਆ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਨਾਟ ਪਲੇਸ ਵਿਖੇ ਦੇਸ਼ ਦੇ ਪਹਿਲੇ ਸਮੋਗ ਟਾਵਰ ਦਾ ਉਦਘਾਟਨ ਕੀਤਾ ਹੈ। ਇਹ ਟਾਵਰ 24 ਮੀਟਰ ਉੱਚਾ ਹੈ ਅਤੇ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਹਵਾ ਨੂੰ ਸਾਫ਼ ਕਰੇਗਾ। ਇਸ ਦੌਰਾਨ ਦਿੱਲੀ ਦੇ ਵਾਤਾਵਾਰਣ ਮੰਤਰੀ ਗੋਪਾਲ ਰਾਏ ਉਹਨਾਂ ਦੇ ਨਾਲ ਮੌਜੂਦ ਸਨ।

CM Kejriwal to inaugurate Delhi 1st smog tower on August 23 | Deccan Herald

ਦਿੱਲੀ ਦੇ ਪ੍ਰਦੂਸ਼ਣ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਅਤੇ ਸਾਫ਼ ਹਵਾ ਉਪਲੱਬਧ ਕਰਾਉਣ ਦੇ ਉਦੇਸ਼ ਨਾਲ ਸਮੋਗ ਟਾਵਰ ਲਾਇਆ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, ‘ਪ੍ਰਦੂਸ਼ਣ ਨਾਲ ਲੜਨ ਅਤੇ ਦਿੱਲੀ ਦੀ ਹਵਾ ਨੂੰ ਸਾਫ ਕਰਨ ਲਈ ਦਿੱਲੀ ਵਿੱਚ ਦੇਸ਼ ਦਾ ਪਹਿਲਾ ਸਮੋਗ ਟਾਵਰ ਲਗਾਇਆ ਗਿਆ ਹੈ। ਅਸੀਂ ਇਹ ਟੈਕਨਾਲੌਜੀ ਅਮਰੀਕਾ ਤੋਂ ਆਯਾਤ ਕੀਤੀ ਹੈ।

ਇਹ ਟਾਵਰ 24 ਮੀਟਰ ਉੱਚਾ ਹੈ ਅਤੇ ਇਹ 1 ਕਿਲੋਮੀਟਰ ਦੇ ਘੇਰੇ ਦੀ ਹਵਾ ਨੂੰ ਸਾਫ਼ ਕਰੇਗਾ। ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ 20 ਮੀਟਰ ਤੋਂ ਜ਼ਿਆਦਾ ਉੱਚਾ ਟਾਵਰ ਇਸ ਦੇ ਆਲੇ ਦੁਆਲੇ ਉੱਚਾ ਇਹ ਟਾਵਰ ਇਸ ਦੇ ਆਲੇ ਦੁਆਲੇ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਦਾ ਕੰਮ ਕਰੇਗਾ ਅਤੇ ਮਾਨਸੂਨ ਤੋਂ ਬਾਅਦ ਪੂਰੀ ਸਮਰੱਥਾ ਤੋਂ ਬਾਅਦ ਪੂਰੀ ਸਮਰੱਥਾ ਨਾਲ ਕੰਮ ਕਰਨਾ ਸ਼ੁਰੂ ਕਰ ਦੇਵੇਗਾ।

ਉਹਨਾਂ ਇਸ ਤੋਂ ਪਹਿਲਾਂ ਕਿਹਾ ਸੀ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਸਮੋਗ ਟਾਵਰ ਦੇ ਨਿਰਮਾਣ ਵਿੱਚ ਦੇਰੀ ਹੋਈ ਸੀ। ਦਿੱਲੀ ਮੰਤਰੀ ਮੰਡਲ ਨੇ ਪਿਛਲੇ ਸਾਲ ਅਕਤੂਬਰ ਵਿੱਚ ਪਾਇਲਟ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਸੀ।

Click to comment

Leave a Reply

Your email address will not be published.

Most Popular

To Top