News

ਦਿੱਲੀ ’ਚ ਲਾਕਡਾਊਨ ਨੂੰ ਲੈ ਕੇ ਜਾਰੀ ਹੋਏ ਨਵੇਂ ਦਿਸ਼ਾ ਨਿਰਦੇਸ਼, ਇਨ੍ਹਾਂ ਚੀਜ਼ਾਂ ਤੋਂ ਹਟਾਈ ਪਾਬੰਦੀ

ਕੋਰੋਨਾ ਵਾਇਰਸ ਦੇ ਮਾਮਲਿਆਂ ਚ ਕਮੀ ਆਉਣ ਤੋਂ ਬਾਅਦ ਸਾਰੇ ਸੂਬਿਆਂ ਵਿੱਚ ਲਾਕਡਾਊਨ ਨੂੰ ਲੈ ਕੇ ਬਦਲਾਅ ਕੀਤੇ ਜਾ ਰਹੇ ਹਨ। ਉੱਥੇ ਹੀ ਦਿੱਲੀ ਸਰਕਾਰ ਨੇ ਵੀ ਕੋਰੋਨਾ ਪਾਬੰਦੀਆਂ ਵਿੱਚ ਲੋਕਾਂ ਨੂੰ ਰਾਹਤ ਦਿੱਤੀ ਹੈ। ਅਨਲੌਕ-7 ਦੇ ਨਾਲ ਕਿਸੇ ਵੀ ਤਰ੍ਹਾਂ ਦੀ ਟ੍ਰੇਨਿੰਗ ਦੇ ਲਈ ਛੋਟ ਦਿੱਤੀ ਗਈ ਹੈ। ਇਸ ਲਈ ਡੀਡੀਐਮਏ ਦੀ ਆਗਿਆ ਨਹੀਂ ਲੈਣੀ ਪਵੇਗੀ। ਇਸ ਵਿੱਚ ਦਿੱਲੀ ਪੁਲਿਸ, ਆਰਮੀ ਦੀ ਟ੍ਰੇਨਿੰਗ ਜਾਂ ਕਿਸੇ ਸੰਸਥਾ ਦੀ ਸਕਿਲ ਟ੍ਰੇਨਿੰਗ ਸ਼ਾਮਲ ਹੋ ਸਕਦੀ ਹੈ।

Delhi Unlock: Shut For Violating Guidelines, Madangir Market to Reopen From  Tomorrow

ਇਸ ਵਿੱਚ ਕਰਮਚਾਰੀਆਂ ਦੀ ਟ੍ਰੇਨਿੰਗ ਤੇ ਸਕੂਲ ਕਾਲਜ ਨਾਲ ਜੁੜੀ ਟ੍ਰੇਨਿੰਗ ਵੀ ਸ਼ਾਮਲ ਹੋ ਸਕਦੀ ਹੈ। ਇਸ ਦੇ ਨਾਲ ਹੀ ਅਕਾਦਮਿਕ ਇਕੱਠ ਦੀ ਵੀ ਇਜਾਜ਼ਤ ਦਿੱਤੀ ਗਈ ਹੈ। ਜਿਵੇਂ ਕਿ ਸਕੂਲ ਕਾਲਜ ਦੇ ਪ੍ਰੋਗਰਾਮ, ਲੈਕਚਰ ਜਾਂ ਕੋਈ ਹੋਰ ਵਿਦਿਅਕ ਪ੍ਰੋਗਰਾਮ।ਸਕੂਲ ਜਾਂ ਵਿਦਿਅਕ ਸੰਸਥਾਵਾਂ ਦੇ ਆਡੀਟੋਰੀਅਮ ਤੇ ਅਸੈਂਬਲੀ ਹਾਲਾਂ ਨੂੰ ਵਿਦਿਅਕ ਸਿਖਲਾਈ ਤੇ 50% ਸਮਰੱਥਾ ਵਾਲੀਆਂ ਮੀਟਿੰਗਾਂ ਲਈ ਖੋਲ੍ਹਿਆ ਜਾ ਸਕਦਾ ਹੈ। ਦੱਸ ਦਈਏ ਕਿ ਪੰਜਾਬ ਵਿੱਚ ਵੀ ਲਾਕਡਾਊਨ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਕਾਲਜ ਵੀ ਖੋਲ੍ਹਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਨਵੇਂ ਹੁਕਮਾਂ ਮੁਤਾਬਕ ਸੋਮਵਾਰ ਤੋਂ 100 ਲੋਕਾਂ ਨੂੰ ਇਕੱਠ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ 200 ਲੋਕਾਂ ਨੂੰ ਬਾਹਰ ਨਿਕਲਣ ਦੀ। ਕੈਪਟਨ ਨੇ ਬਾਰ, ਸਿਨੇਮਾ ਹਾਲ, ਰੈਸਟੋਰੈਂਟ, ਸਪਾ, ਪੂਲ, ਜਿੰਮ, ਮਾਲ, ਸਪੋਰਟਸ ਕੰਪਲੈਕਸ, ਅਜਾਇਬ ਘਰ, ਚਿੜੀਆਘਰ ਆਦਿ ਖੋਲ੍ਹਣ ਦੇ ਵੀ ਹੁਕਮ ਦਿੱਤੇ ਹਨ ਜੋ ਸਾਰੇ ਯੋਗ ਸਟਾਫ ਮੈਂਬਰਾਂ ਅਤੇ ਸੈਲਾਨੀਆਂ ਦੇ ਅਧੀਨ ਹਨ।

ਉਹਨਾਂ ਨੇ ਨਾਲ ਇਹ ਵੀ ਕਿਹਾ ਹੈ ਕਿ ਸੈਲਾਨੀਆਂ ਦੇ ਵੈਕਸੀਨ ਦੀ ਇਕ ਡੋਜ਼ ਜ਼ਰੂਰ ਲੱਗੀ ਹੋਣੀ ਚਾਹੀਦੀ ਹੈ। ਹਾਲਾਂਕਿ ਸਕੂਲ ਬੰਦ ਰਹਿਣਗੇ, ਕਾਲਜ, ਕੋਚਿੰਗ ਸੈਂਟਰ ਅਤੇ ਉੱਚ ਸਿੱਖਿਆ ਦੇ ਸਾਰੇ ਹੋਰ ਅਦਾਰਿਆਂ ਨੂੰ ਸਬੰਧਤ ਡਿਪਟੀ ਕਮਿਸ਼ਨਰ ਦੁਆਰਾ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ। 

Click to comment

Leave a Reply

Your email address will not be published.

Most Popular

To Top