News

ਦਿੱਲੀ ’ਚ ਮਨਾਇਆ ਜਾਵੇਗਾ ਸ਼ਹੀਦੀ ਦਿਹਾੜਾ, ਪੰਜਾਬ ਤੋਂ ਆਇਆ ਵੱਡਾ ਇਕੱਠ

ਦਿੱਲੀ ਬਾਰਡਰਾਂ ’ਤੇ ਬੈਠੇ ਕਿਸਾਨ ਅੱਜ ਦਿੱਲੀ ਵਿੱਚ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣਗੇ। ਸ਼ਹੀਦੀ ਦਿਹਾੜਾ ਮਨਾਉਣ ਲਈ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਦਿੱਲੀ ਬਾਰਡਰ ਤੋਂ ਪਹੁੰਚੇ ਹਨ। ਉੱਥੇ ਹੀ ਸੰਗਰੂਰ ਵਿੱਚ ਨੌਜਵਾਨ ਸ਼ਹੀਦ ਊਧਮ ਸਿੰਘ ਸਮਾਰਕ ’ਤੇ ਪਵਿੱਤਰ ਮਿੱਟੀ ਲੈ ਕੇ ਟਿੱਕਰੀ ਬਾਰਡਰ ਲਈ ਰਵਾਨਾ  ਹੋਏ ਸਨ।

ਪੰਜਾਬ ਤੋਂ ਨੌਜਵਾਨ ਮੋਟਰ ਸਾਈਕਲਾਂ, ਟਰੈਕਟਰ-ਟਰਾਲੀਆਂ ’ਤੇ ਸਵਾਰ ਹੋ ਕੇ ਪੀਲੇ ਪਰਨੇ ਬੰਨ੍ਹ ਕੇ ਸ਼ਹੀਦੀ ਦਿਹਾੜਾ ਮਨਾਉਣ ਲਈ ਦਿੱਲੀ ਪਹੁੰਚ ਰਹੇ ਹਨ। ਉੱਥੇ  ਹੀ ਕਿਸਾਨਾਂ ਵੱਲੋਂ ਪਟਿਆਲਾ ਵਿੱਚ ਸੋਮਵਾਰ ਨੂੰ ਭਾਜਪਾ ਲੀਡਰਾਂ ਲਈ ਨੋ ਐਂਟਰੀ ਦੇ ਪੋਸਟਰ ਲਾਏ ਸਨ।

ਉੱਥੇ ਹੀ ਕਿਸਾਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 26 ਮਾਰਚ ਦੇ ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਵੱਧ-ਚੜ੍ਹ ਕੇ ਸਹਿਯੋਗ ਦੇਣ। ਸੰਯੁਕਤ ਕਿਸਾਨ ਮੋਰਚਾ ਦੇ ਲੀਡਰ ਸੋਮਵਾਰ ਨੂੰ ਸੋਨੀਪਤ ਵਿੱਚ ਖਰਖੌਦਾ ਤੇ ਆਸ-ਪਾਸ ਦੇ ਖੇਤਰ ਵਿੱਚ  ਬੈਠਕ ਕਰਨ ਪਹੁੰਚੇ ਤੇ ਉਹਨਾਂ ਉੱਥੇ ਲੋਕਾਂ ਤੋਂ ਭਾਰਤ ਬੰਦ ਵਿੱਚ ਸਹਿਯੋਗ ਮੰਗਿਆ।

Click to comment

Leave a Reply

Your email address will not be published. Required fields are marked *

Most Popular

To Top