News

ਦਿੱਲੀ ’ਚ ਫਿਰ ਤੋਂ ਵਧੇ ਕੋਰੋਨਾ ਕੇਸ, ਕੇਜਰੀਵਾਲ ਨੇ ਬੁਲਾਈ ਤਤਕਾਲ ਬੈਠਕ

ਦੇਸ਼ ਵਿੱਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਹਨ। ਕੋਰੋਨਾ ਦੇ ਵਧਦੇ ਮਾਮਲਿਆਂ ਦਾ ਕਾਰਨ ਲੋਕਾਂ ਦੀ ਲਾਪਰਵਾਹੀ ਅਤੇ ਪੁਲਿਸ ਦੀ ਸਖ਼ਤੀ ਘੱਟ ਹੋਣ ਦਾ ਕਾਰਨ ਦੱਸਿਆ ਜਾ ਰਿਹਾ ਹੈ। ਦਿੱਲੀ ਵਿੱਚ ਵੀ ਕੋਰੋਨਾ ਦੇ ਅੰਕੜੇ ਹੁਣ ਡਰਾਉਣ ਵਾਲੇ ਹੋ ਗਏ ਹਨ। ਦਿੱਲੀ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਪਿੱਛੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਨਾ ਕਰਨ ਅਤੇ ਮਾਸਕ ਨਾ ਪਹਿਨਣਾ ਦਸਿਆ ਗਿਆ ਹੈ।

Delhi overtakes Mumbai in total number of coronavirus cases

ਲੋਕਾਂ ਦੀ ਲਾਪਰਵਾਹੀ ਇਸ ਲਈ ਵਧ ਰਹੀ ਹੈ ਕਿਉਂ ਕਿ ਉਹਨਾਂ ’ਤੇ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਹੋ ਰਹੀ। ਜੇ ਅਕਤੂਬਰ-ਨਵੰਬਰ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਕੋਰੋਨਾ ਕੇਸ ਬਹੁਤ ਘਟ ਸਨ ਕਿਉਂ ਕਿ ਉਸ ਸਮੇਂ ਸਖ਼ਤਾਈ ਕੀਤੀ ਗਈ ਸੀ। ਨਵੰਬਰ ਵਿੱਚ ਲਗਭਗ 2,000 ਲੋਕਾਂ ’ਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਨਾ ਕਰਨ ’ਤੇ ਹਰ ਦਿਨ ਕੇਸ ਦਰਜ ਕੀਤਾ ਜਾਂਦਾ ਸੀ, ਜਦਕਿ ਪਿਛਲੇ ਹਫ਼ਤੇ ਵਿੱਚ ਕੇਵਲ 8 ਮਾਮਲੇ ਦਰਜ ਕੀਤੇ ਗਏ ਹਨ।

ਇਸ ਤੋਂ ਇਲਾਵਾ ਰਾਜ ਸਰਕਾਰ ਦੁਆਰਾ ਲਗਾਏ ਜਾਣ ਵਾਲੇ ਜ਼ੁਰਮਾਨੇ ਵਿੱਚ ਵੀ ਕਾਫ਼ੀ ਕਮੀ ਆਈ ਹੈ। 1 ਤੋਂ 15 ਜਨਵਰੀ ਦੇ ਵਿਚਕਾਰ ਅੰਕੜਿਆਂ ਨੂੰ ਦੇਖੀਏ ਤਾਂ ਸਰਕਾਰੀ ਟੀਮਾਂ ਨੇ 20,970 ਲੋਕਾਂ ਨੂੰ ਮਾਸਕ ਨਾ ਪਹਿਨਣ ਕਰਕੇ ਫੜਿਆ ਸੀ ਜੋ ਅਗਲੇ 15 ਦਿਨ 18,728 ਤਕ ਘਟ ਗਿਆ। ਫਰਵਰੀ ਵਿੱਚ ਹੋਰ ਘਟ ਫੜੇ ਗਏ ਸਨ।

1 ਫਰਵਰੀ ਤੋਂ 15 ਫਰਵਰੀ ਦੌਰਾਨ ਦਿੱਲੀ ਸਰਕਾਰ ਨੇ 13,148 ਲੋਕਾਂ ਨੂੰ ਕੋਰੋਨਾ ਨਿਯਮਾਂ ਦਾ ਪਾਲਣ ਨਾ ਕਰਨ ਕਰ ਕੇ ਫੜਿਆ ਸੀ। ਉਤਰੀ ਦਿੱਲੀ ਦੇ ਜ਼ਿਲ੍ਹਾ ਮਜਿਸਟ੍ਰੇਟ ਈਸ਼ਾ ਖੋਸਲਾ ਨੇ ਕਿਹਾ ਕਿ ਉਹ ਹਰ ਦਿਨ 200-300 ਲੋਕਾਂ ਤੇ ਜ਼ੁਰਮਾਨਾ ਕਰਦੇ ਹਨ। ਉਹਨਾਂ ਨੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਕਦਮ ਚੁੱਕੇ ਹਨ ਅਤੇ ਨਿਗਰਾਨੀ ਟੀਮਾਂ ਦੀ ਗਿਣਤੀ ਵੀ 14 ਤੋਂ ਵਧਾ ਕੇ 21 ਕਰ ਦਿੱਤੀ ਹੈ।

Click to comment

Leave a Reply

Your email address will not be published. Required fields are marked *

Most Popular

To Top