News

ਦਿੱਲੀ ’ਚ ਫਿਰ ਉੱਗਿਆ ‘ਆਪ’ ਦਾ ਸੂਰਜ, ਭਾਜਪਾ ਨੂੰ ਮਿਲੀ ਕਰਾਰੀ ਹਾਰ

ਦਿੱਲੀ ਨਗਰ ਨਿਗਮ ਉਪਚੋਣਾਂ ਦੀਆਂ ਸਾਰੀਆਂ 5 ਸੀਟਾਂ ਦੇ ਨਤੀਜੇ ਆ ਗਏ ਹਨ। ਅਗਲੇ ਸਾਲ ਹੋਣ ਜਾ ਰਹੀਆਂ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਤੋਂ ਪਹਿਲਾਂ ਰਾਜਧਾਨੀ ਦਿੱਲੀ ਦੀ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਐਮਸੀਡੀ ਉਪਚੋਣਾਂ ਵਿੱਚ ਬੇਹੱਦ ਸ਼ਾਨਦਾਰ ਰਿਹਾ। ਪੰਜ ਵਿਚੋਂ 4 ਸੀਟਾਂ ’ਤੇ ‘ਆਪ’ ਦੇ ਉਮੀਦਵਾਰ ਜੇਤੁ ਰਹੇ। ਕਾਂਗਰਸ ਇੱਥੋਂ ਦੀ ਇਕ ਸੀਟ ਜਿੱਤਣ ਵਿੱਚ ਕਾਮਯਾਬ ਰਹੀ।

MCD By-Polls Result: एमसीडी चुनाव में AAP ने मारी बाजी, 5 में से 4 सीट पर  जीत, 1 में कांग्रेस का परचम | AAP wins in Delhi MCD by-election, wins 4 out

ਜਦਕਿ ਭਾਰਤੀ ਜਨਤਾ ਪਾਰਟੀ ਦਾ ਐਮਸੀਡੀ ਉਪ ਚੋਣਾਂ ਵਿੱਚ ਹੱਥ ਖਾਲੀ ਰਿਹਾ। ਉਪ ਚੋਣਾਂ ਵਿੱਚ ਮਿਲੀ ਸ਼ਾਨਦਾਰ ਜਿੱਤ ਤੋਂ ਬਾਅਦ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵਧਾਈ ਦਿੱਤੀ ਹੈ। ਤ੍ਰਿਲੋਕਪੁਰੀ ਤੋਂ 4986 ਵੋਟਾਂ ਦੇ ਅੰਤਰ ਨਾਲ ਜਿੱਤ ਦਰਜ ਕਰਨ ਵਾਲੇ ਵਿਜੇ ਕੁਮਾਰ, ਜਦਕਿ ਦੂਜੇ ਨੰਬਰ ’ਤੇ ਰਹੇ ਭਾਜਪਾ ਉਮੀਦਵਾਰ ਓਮ ਪ੍ਰਕਾਸ਼। ਕਲਿਆਣਪੁਰੀ ਵਾਰਡ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੁ ਰਹੇ।

ਇੱਥੋਂ ਧੀਰੇਂਦਰ ਕੁਮਾਰ ਨੇ 7043 ਵੋਟਾਂ ਦੇ ਅੰਤਰ ਨਾਲ ਜਿੱਤ ਹਾਸਲ ਕੀਤੀ। ਜਦਕਿ ਦੂਜੇ ਨੰਬਰ ’ਤੇ ਭਾਜਪਾ ਰਹੀ। ਰੋਹਿਣੀ ਤੋਂ ‘ਆਪ’ ਦੇ ਉਮੀਦਵਾਰ ਰਾਮ ਚੰਦਰ। ਸ਼ਾਲੀਮਾਰ ਬਾਗ ਤੋਂ ‘ਆਪ’ ਦੇ ਉਮੀਦਵਾਰ-ਸੁਨੀਤਾ ਮਿਸ਼ਰਾ। 2017 ਵਿੱਚ ਭਾਜਪਾ ਤੋਂ ਰੇਣੂ ਜਾਜੂ ਸ਼ਾਲੀਮਾਰ ਬਾਗ ਤੋਂ ਜੇਤੁ ਰਹੇ ਹਨ। ਜਦਕਿ ਈਸਟ ਚੌਹਾਨ ਬਾਂਗਰ ਤੋਂ ਕਾਂਗਰਸ ਉਮੀਦਵਾਰ ਚੌਧਰੀ ਜੁਬੈਰ ਅਹਿਮਦ ਨੇ ਜਿੱਤ ਹਾਸਲ ਕੀਤੀ ਹੈ।

ਐਮਸੀਡੀ ਦੀਆਂ ਉਪ ਚੋਣਾਂ ਵਿੱਚ ‘ਆਪ’ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਵਧਾਈ ਦਿੱਤੀ ਹੈ। ਉਹਨਾਂ ਕਿਹਾ ਕਿ ਦਿੱਲੀ ਦੀ ਜਨਤਾ ਨੇ ਨਗਰ-ਨਿਗਮ ਉਪ ਚੋਣਾਂ ਵਿੱਚ 5 ਵਿਚੋਂ 4 ਸੀਟਾਂ ਦੇ ਕੇ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਦੀ ਰਾਜਨੀਤੀ ’ਤੇ ਭਰੋਸਾ ਜਤਾਇਆ ਹੈ ਅਤੇ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦਾ ਸਫਾਇਆ ਕੀਤਾ ਹੈ ਉਸ ਤੋਂ ਇਹ ਗੱਲ ਸਾਫ ਹੋ ਗਈ ਹੈ ਕਿ ਨਗਰ ਨਿਗਮ ਦੇ 15 ਸਾਲ ਦੇ ਭਾਜਪਾ ਦੇ ਸਾਸ਼ਨ ਤੋਂ ਦਿੱਲੀ ਦੀ ਜਨਤਾ ਹੁਣ ਬਹੁਤ ਤੰਗ ਆ ਚੁੱਕੀ ਹੈ ਅਤੇ ਹੁਣ ਜਨਤਾ ਚਾਹੁੰਦੀ ਹੈ ਕਿ ਪੂਰੀ ਤਰ੍ਹਾਂ ਝਾੜੂ ਲਗਾ ਕੇ ਭਾਜਪਾ ਨੂੰ ਸਾਫ਼ ਕਰ ਦਿੱਤਾ ਜਾਵੇ ਅਤੇ ਇਹ ਇਸ ਗੱਲ ਦਾ ਸੰਕੇਤ ਹੈ ਕਿ ਜਨਤਾ ਕੀ ਚਾਹੁੰਦੀ ਹੈ।

ਅਗਲੇ ਸਾਲ ਨਗਰ ਨਿਗਮ ਦੀਆਂ ਚੋਣਾਂ ਹੋਣਗੀਆਂ ਉਸ ਸਮੇਂ ਵੀ ਇਹੀ ਸਥਿਤੀ ਹੋਵੇਗੀ। ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦੇ ਕੰਮ ਕਰਨ ਨੂੰ ਰਾਜਨੀਤਿਕ ਨੂੰ ਦਿੱਲੀ ਦੀ ਜਨਤਾ ਅਪਣਾਵੇਗੀ। ਦਸ ਦਈਏ ਕਿ ਦਿੱਲੀ ਨਗਰ ਨਿਗਮ ਵਿੱਚ ਭਾਜਪਾ ਦਾ ਲੰਬੇ ਸਮੇਂ ਤੋਂ ਕਬਜ਼ਾ ਹੈ। 2022 ਵਿੱਚ ਐਮਸੀਡੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਅਜਿਹੇ ਵਿੱਚ ਪੰਜ ਸੀਟਾਂ ’ਤੇ ਦਿੱਲੀ ਨਗਰ ਨਿਗਮ ਦੀਆਂ ਉਪ ਚੋਣਾਂ ਬੇਹੱਦ ਅਹਿਮ ਮੰਨੀਆਂ ਜਾ ਰਹੀਆਂ ਹਨ।

Click to comment

Leave a Reply

Your email address will not be published. Required fields are marked *

Most Popular

To Top