News

ਦਿੱਲੀ ’ਚ ਘਟਿਆ ਕੋਰੋਨਾ ਦਾ ਕਹਿਰ, ਹਸਪਤਾਲਾਂ ’ਚ ਬੈੱਡ ਹੋਏ ਖਾਲੀ

ਦਿੱਲੀ ਵਿੱਚ ਲਾਕਡਾਊਨ ਦਾ ਪਾਜ਼ੀਟਿਵ ਅਸਰ ਨਜ਼ਰ ਆ ਰਿਹਾ ਹੈ। ਲਾਕਡਾਊਨ ਲੱਗਣ ਕਾਰਨ ਦਿੱਲੀ ਦੇ ਲੋਕਾਂ ਦੀ ਰਫ਼ਤਾਰ ਵਿੱਚ ਕਮੀ ਆਈ ਹੈ। ਲੋਕ ਅਪਣੇ ਘਰਾਂ ਵਿੱਚ ਹੀ ਬੰਦ ਹਨ। ਇਸ ਲਈ ਹੁਣ ਕੋਰੋਨਾ ਕੇਸ ਵੀ ਘਟਣੇ ਸ਼ੁਰੂ ਹੋ ਗਏ ਹਨ। ਹਸਪਤਾਲਾਂ ਵਿੱਚ ਆਕਸੀਜਨ ਬੈੱਡ ਦੀ ਘਾਟ ਨਹੀਂ ਹੈ।

COVID-19 Helpline Numbers for Delhi - full list here

ਦਿੱਲੀ ਸਰਕਾਰ ਨੇ ਕੇਂਦਰ ਨੂੰ ਦਿੱਲੀ ਦੇ ਕੋਟਾ ਤੋਂ ਵਾਧੂ ਆਕਸੀਜਨ ਦੂਜੇ ਰਾਜਾਂ ਨੂੰ ਦੇਣ ਲਈ ਕਿਹਾ ਹੈ ਪਰ ਦਿੱਲੀ ਵਿੱਚ ਵੈਕਸੀਨ ਦੀ ਘਾਟ ਅਜੇ ਵੀ ਹੈ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ ਵਿੱਚ ਪਾਜ਼ੀਟਿਵਿਟੀ ਦਰ ਘਟ ਕੇ 14 ਫ਼ੀ ਸਦੀ ਹੋ ਗਈ ਹੈ। ਉੱਥੇ ਹੀ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਘਟ ਕੇ 10400 ਹੋ ਗਏ ਹਨ।

ਕੇਸ ਘੱਟਣ ਕਾਰਨ ਹਸਪਤਾਲਾਂ ਵਿੱਚ ਬੈੱਡ ਵੀ ਖਾਲੀ ਹੋ ਰਹੇ ਹਨ। ਪਹਿਲਾਂ ਹਰ ਰੋਜ਼ 700 ਮੀਟ੍ਰਿਕ ਟਨ ਆਕਸੀਜਨ ਦੀ ਜ਼ਰੂਰਤ ਸੀ ਪਰ ਹੁਣ ਸਿਰਫ਼ 582 ਮੀਟ੍ਰਿਕ ਦੀ ਹੀ ਲੋੜ ਪੈਂਦੀ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਸਬੰਧੀ ਟਵੀਟ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਦੇ ਟੀਕਿਆਂ ਲਈ ਸੂਬਿਆਂ ਦੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇੱਕ-ਦੂਜੇ ਨਾਲ ਲੜਨ ਅਤੇ ਮੁਕਾਬਲਾ ਕਰਨ ਨਾਲ ਭਾਰਤ ਦਾ ਅਕਸ ਖ਼ਰਾਬ ਹੁੰਦਾ ਹੈ। ਉਹਨਾਂ ਦਿੱਲੀ ਤੇ ਕਈ ਹੋਰ ਰਾਜਾਂ ਵਿੱਚ ਟੀਕਿਆਂ ਦੀ ਡੋਜ਼ ਵਿੱਚ ਕਮੀ ਦੇ ਪਿਛੋਕੜ ਵਿੱਚ ਕਿਹਾ ਕਿ ਕੇਂਦਰ ਨੂੰ ਸੂਬਿਆਂ ਵੱਲੋਂ ਟੀਕਿਆਂ ਦੀ ਖਰੀਦ ਕਰਨੀ ਚਾਹੀਦੀ ਹੈ।

Click to comment

Leave a Reply

Your email address will not be published. Required fields are marked *

Most Popular

To Top