News

ਦਿੱਲੀ ’ਚ ਕੱਲ੍ਹ ਤੋਂ ਖੁੱਲ੍ਹਣਗੇ ਸਾਰੇ ਮਾਲਸ, ਰੈਸਟੋਰੈਂਟ, ਅਰਵਿੰਦ ਕੇਜਰੀਵਾਲ ਦਾ ਐਲਾਨ

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਦੇ ਕੇਸ ਘਟਣੇ ਸ਼ੁਰੂ ਹੋ ਗਏ ਹਨ। ਇਸ ਦੇ ਮੱਦੇਨਜ਼ਰ ਅਨਲਾਕ ਦੀ ਪ੍ਰਕਿਰਿਆ ਤਹਿਤ ਦਿੱਲੀ ਵਿੱਚ ਸੋਮਵਾਰ ਤੋਂ ਸਾਰੀਆਂ ਮਾਰਕਿਟ, ਮਾਲਸ, ਰੈਸਟੋਰੈਂਟ ਖੁੱਲ੍ਹ ਜਾਣਗੇ। ਪਰ ਸਕੂਲ, ਕਾਲਜ, ਸਵੀਮਿੰਗ ਪੁਲ, ਸਪਾਅ ਸੈਂਟਰ ਬੰਦ ਰਹਿਣਗੇ। ਇਸ ਬਾਰੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੱਲ੍ਹ ਸਵੇਰੇ 5 ਵਜੇ ਤੋਂ ਬਾਅਦ ਤੋਂ ਕੁੱਝ ਗਤੀਵਿਧੀਆਂ ਦੀ ਆਗਿਆ ਹੈ।

13 Best Malls To Visit In Delhi NCR | LBB, Delhi

ਮਾਰਕਿਟ ਖੋਲ੍ਹਣ ਲਈ ਆਡ-ਈਵਨ ਸਿਸਟਮ ਕੱਲ੍ਹ ਤੋਂ ਲਾਗੂ ਨਹੀਂ ਹੋਵੇਗਾ। ਨਿੱਜੀ ਦਫ਼ਤਰ 50 ਫ਼ੀਸਦੀ ਸਮਰੱਥਾ ਨਾਲ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕੰਮ ਕਰਨਗੇ। ਬਾਜ਼ਾਰ, ਮਾਲ ਅਤੇ ਮਾਰਕਿਟ ਕੰਪਲੈਕਸ ਵਿੱਚ ਸਾਰੀਆਂ ਦੁਕਾਨਾਂ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹ ਸਕਦੀ ਹੈ। ਰੈਸਟੋਰੈਂਟ 50 ਫ਼ੀਸਦੀ ਲੋਕ ਬੈਠ ਸਕਣਗੇ। ਵਿਆਹ ਵਿੱਚ 20 ਲੋਕਾਂ ਇਕੱਠੇ ਹੋ ਸਕਦੇ ਹਨ।

ਧਾਰਮਿਕ ਸਥਾਨ ਖੋਲ੍ਹੇ ਜਾ ਰਹੇ ਹਨ ਪਰ ਸ਼ਰਧਾਲੂਆਂ ਨੂੰ ਜਾਣ ਦੀ ਆਗਿਆ ਨਹੀਂ ਹੋਵੇਗੀ। ਰਾਜਧਾਨੀ ਵਿੱਚ ਕੋਵਿਡ-19 ਦੇ ਨਵੇਂ ਮਾਮਲਿਆਂ ਵਿੱਚ ਕਮੀ ਨੂੰ ਦੇਖਦੇ ਹੋਏ ਸਰਕਾਰ ਨੇ ਲਾਕਡਾਊਨ ਤਹਿਤ ਲਾਗੂ ਪਾਬੰਦੀਆਂ ਨੂੰ 31 ਮਈ ਤੋਂ ਪੜਾਅਦਰ ਤਰੀਕੇ ਨਾਲ ਹਟਾਉਂਦੇ ਹੋਏ ਨਿਰਮਾਣ ਵਾਲੇ ਕੰਮ ਅਤੇ ਕਾਰਖਾਨੇ ਖੋਲ੍ਹਣ ਦੀ ਆਗਿਆ ਦਿੱਤੀ ਸੀ।

Click to comment

Leave a Reply

Your email address will not be published. Required fields are marked *

Most Popular

To Top