ਦਿੱਲੀ ’ਚ ਕਿਸਾਨਾਂ ਦੇ ਲੱਗਣਗੇ ਪੱਕੇ ਡੇਰੇ, ਕਿਸਾਨਾਂ ਨੇ ਹਾਈਵੇ ‘ਤੇ ਲਾਈਆਂ ਸਬਜ਼ੀਆਂ

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ‘ਤੇ ਅੜੇ ਕਿਸਾਨਾਂ ਨੇ ਹੁਣ ਦਿੱਲੀ ‘ਚ ਪੱਕੇ ਡੇਰੇ ਲਗਾ ਲਏ ਹਨ। ਉਹਨਾਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਨਾ ਹੋਣ ਤੱਕ ਉਹ ਦਿੱਲੀ ਦੇ ਬਾਰਡਰਾਂ ‘ਤੇ ਹੀ ਡੱਟੇ ਰਹਿਣਗੇ। ਇੰਨਾ ਹੀ ਨਹੀਂ ਕਿਸਾਨ ਹੁਣ ਦਿੱਲੀ ‘ਚ ਖੇਤੀ ਕਰਨ ਦੀ ਤਿਆਰੀ ਕਰ ਕਰ ਰਹੇ ਹਨ।

ਟਿੱਕਰੀ ਬਾਰਡਰ ਦੀ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਕਿਸਾਨ ਸੜਕ ਹਾਈਵੇਅ ਦੇ ਵਿਚਕਾਰ ਵਾਲੀ ਖਾਲੀ ਜਗ੍ਹਾ ਨੂੰ ਖੇਤੀ ਲਈ ਤਿਆਰ ਕਰ ਰਹੇ ਹਨ ਅਤੇ ਉਹਨਾਂ ਵੱਲੋਂ ਸਬਜ਼ੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਸ ਜਗ੍ਹਾ ਉੱਤੇ ਧਨੀਆਂ, ਪਾਲਕ, ਮੈਥੇ ਲਗਾਉਣੇ ਅਤੇ ਪਿਆਜ਼ ਦੀ ਪਨੀਰੀ ਉਹਨਾਂ ਵੱਲੋਂ ਲਗਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ‘ਚ ਲੱਖਾਂ ਕਿਸਾਨ ਖੇਤੀ ਕਾਨੂੰਨਾਂ ਖਿਲਾਫ਼ ਡੱਟੇ ਹੋਏ ਹਨ। ਕਿਸਾਨ ਆਪਣੇ ਨਾਲ 6-6 ਮਹੀਨਿਆਂ ਦਾ ਰਾਸ਼ਨ ਲੈ ਕੇ ਦਿੱਲੀ ਆਏ ਹਨ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੋਦੀ ਸਰਕਾਰ ਦੇ ਅੱੜੀਅਲ ਰਵੱਈਏ ਨੂੰ ਦੇਖਦੇ ਕਿਸਾਨਾਂ ਨੇ ਹੁਣ ਤਾਂ ਹਾਈਵੇ ਉੱਤੇ ਹੀ ਸਬਜ਼ੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਦੱਸ ਦੇਈਏ ਕਿ ਕਿਸਾਨ ਅੰਦੋਲਨ ਨੂੰ ਕਰੀਬ 15 ਦਿਨ ਹੋ ਚੁੱਕੇ ਨੇ ਅਤੇ ਬੀਤੇ ਦਿਨ ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਭੇਜੇ ਪ੍ਰਸਤਾਵ ਨੂੰ ਵੀ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕਿਸਾਨਾਂ ਨੇ ਅੰਦੋਲਨ ਨੂੰ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਹੈ।
