News

ਦਿੱਲੀ ’ਚ ਅੱਜ ਤੋਂ ਲਗੇਗਾ ਵੀਕੈਂਡ ਕਰਫਿਊ, 30 ਅਪ੍ਰੈਲ ਤਕ ਪਾਬੰਦੀ

ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਦਿੱਲੀ ਵਿੱਚ ਵੀਕੈਂਡ ਕਰਫਿਊ ਲਾਉਣ ਦਾ ਫ਼ੈਸਲਾ ਕੀਤਾ ਹੈ। ਨਵੀਆਂ ਪਾਬੰਦੀਆਂ ਤਹਿਤ ਮਾਲਜ਼, ਜਿਮ, ਸਪਾਅ ਅਤੇ ਰੈਸਟੋਰੈਂਟ ਬੰਦ ਰਹਿਣਗੇ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਰੈਸਰੋਰੈਂਟ ਵਿੱਚ ਬੈਠ ਕੇ ਖਾਣ ਦੀ ਆਗਿਆ ਨਹੀਂ ਹੋਵੇਗੀ ਅਤੇ ਸਿਨੇਮਾਘਰ ਵਿੱਚ ਵੀ ਸਿਰਫ 30 ਪ੍ਰਤੀਸ਼ਤ ਲੋਕ ਹੀ ਜਾ ਸਕਣਗੇ।

Here's How Twitter Reacted To Delhi Weekend Curfew

ਉਹਨਾਂ ਅੱਗੇ ਕਿਹਾ ਕਿ ਵੀਕੈਂਡ ਕਰਫਿਊ ਦੌਰਾਨ ਜ਼ਰੂਰੀ ਸੇਵਾਵਾਂ ਅਤੇ ਵਿਆਹ ਸਮਾਰੋਹ ਪ੍ਰਭਾਵਿਤ ਨਹੀਂ ਹੋਣਗੇ ਅਤੇ ਵਿਆਹ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਪਾਸ ਜਾਰੀ ਕੀਤਾ ਜਾਵੇਗਾ। ਹਸਪਤਾਲਾਂ ਨੂੰ ਲੈ ਕੇ ਉਹਨਾਂ ਕਿਹਾ ਕਿ ਹਸਪਤਾਲਾਂ ਵਿੱਚ ਬਿਸਤਰਿਆਂ ਦੀ ਕਮੀ ਨਹੀਂ ਹੈ ਅਤੇ ਕੋਵਿਡ ਮਰੀਜ਼ਾਂ ਲਈ ਹੁਣ ਵੀ 5,000 ਬੈੱਡ ਉਪਲੱਬਧ ਹਨ।

ਉਹਨਾਂ ਨੇ ਭਰੋਸਾ ਦਵਾਇਆ ਕਿ ਵੱਡੇ ਪੈਮਾਨੇ ’ਤੇ ਬੈੱਡ ਉਪਲੱਬਧ ਕਰਾਉਣ ਲਈ ਯਤਨ ਜਾਰੀ ਹੈ। ਉਹਨਾਂ ਐਲਾਨ ਕੀਤਾ ਕਿ ਇਕ ਖੇਤਰ ਵਿੱਚ ਪ੍ਰਤੀਦਿਨ ਕੇਵਲ ਇਕ ਹੀ ਹਫ਼ਤਾਵਾਰੀ ਬਜ਼ਾਰ ਲਾਉਣ ਦੀ ਆਗਿਆ ਹੋਵੇਗੀ ਅਤੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਭੀੜ ਨਿਯੰਤਰਿਤ ਕੀਤਾ ਜਾਵੇਗਾ।

Click to comment

Leave a Reply

Your email address will not be published. Required fields are marked *

Most Popular

To Top