News

ਦਿੱਲੀ ’ਚ ਅਗਲੇ 6 ਦਿਨਾਂ ਲਈ ਲਗਿਆ ਲਾਕਡਾਊਨ

ਦਿੱਲੀ ਵਿੱਚ ਅੱਜ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ 10 ਦਿਨ ਲਈ ਲਾਕਡਾਊਨ ਲਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਐਲਜੀ ਦੀ ਬੈਠਕ ਵਿੱਚ ਇਹ ਫ਼ੈਸਲਾ ਲਿਆ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਲਗਭਗ 23500 ਮਾਮਲੇ ਸਾਮਹਣੇ ਆਏ ਹਨ।

Delhi Covid Lockdown Live: दिल्ली में अगले 6 दिन तक लॉकडाउन, शराब की दुकानों पर उमड़ी भीड़

ਪੀੜਤ ਲੋਕਾਂ ਦੀ ਦਰ ਵਧ ਗਈ ਹੈ। ਦਿੱਲੀ ਦੇ ਹਸਪਤਾਲਾਂ ਵਿੱਚ ਬੈੱਡਾਂ ਦੀ ਕਮੀ ਹੋ ਰਹੀ ਹੈ। ਆਈਸੀਯੂ ਬੈੱਡ ਲਗਭਗ ਖ਼ਤਮ ਹੋ ਰਹੇ ਹਨ। 100 ਤੋਂ ਵੀ ਘੱਟ ਆਈਸੀਯੂ ਬੈੱਡ ਬਚੇ ਹਨ ਅਤੇ ਦਵਾਈਆਂ ਦੀ ਘਾਟ ਹੋ ਗਈ ਹੈ। ਉਹਨਾਂ ਅੱਗੇ ਕਿਹਾ ਕਿ 6 ਦਿਨਾਂ ਲਈ ਲਾਕਡਾਊਨ ਦੌਰਾਨ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ।

ਲੋਕਾਂ ਦੀ ਵਿਆਹਾਂ ਵਿੱਚ ਗਿਣਤੀ ਕੇਵਲ 50 ਹੀ ਹੋਵੇਗੀ ਅਤੇ ਇਸ ਦੇ ਲਈ ਪਾਸ ਦਿੱਤੇ ਜਾਣਗੇ। ਇਸ ਦੇ ਨਾਲ ਹੀ ਉਹਨਾਂ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਦਿੱਲੀ ਛੱਡ ਕੇ ਨਾ ਜਾਣ। ਉਹਨਾਂ ਦਾ ਆਉਣ-ਜਾਣ ਵਿੱਚ ਬਹੁਤ ਸਮਾਂ ਬਰਬਾਦ ਹੋ ਜਾਵੇਗਾ। ਸਰਕਾਰ ਤੁਹਾਡਾ ਪੂਰਾ ਖ਼ਿਆਲ ਰੱਖੇਗੀ।

ਉਹਨਾਂ ਨੂੰ ਇਹ ਫ਼ੈਸਲਾ ਮਜ਼ਬੂਰੀ ਵਿੱਚ ਲੈਣਾ ਪਿਆ ਹੈ। 6 ਦਿਨਾਂ ਦੇ ਲਾਕਡਾਊਨ ਵਿੱਚ ਉਹ ਦਿੱਲੀ ਵਿੱਚ ਵੱਡੇ ਪੱਧਰ ’ਤੇ ਬੈੱਡ ਲਾਉਣ ਦੀ ਵਿਵਸਥਾ ਕਰਨਗੇ। ਕੇਂਦਰ ਸਰਕਾਰ ਉਹਨਾਂ ਦੀ ਮਦਦ ਕਰ ਰਹੀ ਹੈ। ਇਸ ਦੇ ਨਾਲ ਹੀ ਦਵਾਈਆਂ ਅਤੇ ਆਕਸੀਜਨ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਦਿੱਲੀ ਵਿੱਚ 6 ਦਿਨਾਂ ਦੇ ਲਾਕਡਾਊਨ ਕਾਰਨ ਗੋਲੇ ਮਾਰਕਿਟ ਇਲਾਕੇ ਵਿੱਚ ਇਕ ਸ਼ਰਾਬ ਦੀ ਦੁਕਾਨ ਦੇ ਬਾਹਰ ਪਿਆਕੜਾਂ ਨੇ ਲੰਬੀ ਲਾਈਨ ਲਾ ਲਈ ਹੈ।

Click to comment

Leave a Reply

Your email address will not be published. Required fields are marked *

Most Popular

To Top