News

‘ਦਿੱਲੀ ਚਲੋ’ ਸੰਘਰਸ਼ ’ਚ ਡਟੇ ਬਜ਼ੁਰਗ ਕਿਸਾਨ ਦੀ ਸੜਕ ਹਾਦਸੇ ’ਚ ਮੌਤ

ਕਿਸਾਨ ਲਗਾਤਾਰ ਸੰਘਰਸ਼ ਵਿੱਚ ਡਟੇ ਹੋਏ ਹਨ। ਪਰ ਉੱਥੇ ਹੀ ਇਕ ਮਾੜੀ ਖਬਰ ਆਈ ਹੈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕਿਸਾਨ ਕਾਹਨ ਸਿੰਘ ਦੀ ਮੌਤ ਹੋ ਗਈ। 65 ਸਾਲਾ ਕਾਹਨ ਸਿੰਘ ਲਗਾਤਾਰ ਬਰਨਾਲਾ-ਲੁਧਿਆਣਾ ਟੋਲ ਪਲਾਜ਼ਾ ਤੇ ਲਗਾਤਾਰ ਧਰਨਾ ਪ੍ਰਦਰਸ਼ਨ ਵਿੱਚ ਸ਼ਾਮਲ ਸੀ।

ਕਾਹਨ ਸਿੰਘ 26-27 ਤਰੀਕ ਨੂੰ ਦਿੱਲੀ ਜਾਣ ਦੀਆਂ ਤਿਆਰੀਆਂ ਵਿੱਚ ਜੁੱਟੇ ਸਨ। ਇਸ ਦੌਰਾਨ ਉਹਨਾਂ ਦੀ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ। ਮਹਿਲਾਂ ਕਲਾਂ ਟੋਲ ਪਲਾਜ਼ਾ ਤੇ ਦਿੱਲੀ ਕੂਚ ਦੀਆਂ ਤਿਆਰੀਆਂ ਨੂੰ ਲੈ ਕੇ ਇਹ ਕਿਸਾਨ ਟਰਾਲੀ ਤੇ ਤਰਪਾਲ ਪਾਉਣ ਲਈ ਤਿਆਰੀਆਂ ਨੂੰ ਲੈ ਕੇ ਇਹ ਕਿਸਾਨ ਟਰਾਲੀ ਤੇ ਤਰਪਾਲ ਪਾਉਣ ਲਈ ਤਰਪਾਲ ਚੱਕਣ ਗਿਆ ਸੀ।

ਤਰਪਾਲ ਚੱਕ ਕੇ ਆ ਰਹੇ ਕਿਸਾਨ ਨੂੰ ਕੋਈ ਅਣਪਛਾਤਾ ਵਾਹਨ ਫੇਟ ਮਾਰ ਗਿਆ ਤੇ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ। ਬੀਕੇਯੂ ਡਕੌਂਦਾ ਵੱਲੋਂ ਮ੍ਰਿਤਕ ਦੇਹ ਟੋਲ ਪਲਾਜ਼ਾ ਤੇ ਹੀ ਰੱਖ ਕੇ ਸਵੇਰੇ ਅਗਲਾ ਫ਼ੈਸਲਾ ਲਿਆ ਜਾਵੇਗਾ। ਦਸ ਦਈਏ ਕਿ ਕੇਂਦਰ ਸਰਕਾਰ ਦੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਦੇਸ਼-ਭਰ ਦੀਆਂ ਕਰੀਬ 500 ਕਿਸਾਨ-ਜਥੇਬੰਦੀਆਂ ਦਾ ਸਾਂਝਾ ਕਿਸਾਨ ਮੋਰਚਾ ਮੋਦੀ-ਸਰਕਾਰ ਦੀ ਅੜ ਭੰਨਣ ਦੇ ਰੌਂਅ ‘ਚ ਹੈ।

ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਮੋਦੀ ਹੁਣ ਦੇਸ਼ ਭਰ ਦੇ ਕਿਸਾਨਾਂ ਦੇ ‘ਮਨ ਕੀ ਬਾਤ’ ਸੁਣੇ । ਪੰਜਾਬ ਦੀਆਂ 30 ਕਿਸਾਨ-ਜਥੇਬੰਦੀਆਂ ਦੇ ਲੀਡਰਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਅੜਿੱਕਾ ਨਾ ਬਣੇ, ਉਹ ਦਿੱਲੀ ਹਰ ਹੀਲੇ ਜਾਣਗੇ। ਪੰਜਾਬ ਭਰ ਦੇ ਲੱਖਾਂ ਕਿਸਾਨ ਹਲਕੀ ਬਰਸਾਤ ਅਤੇ ਠੰਢ ਦੇ ਮੌਸਮ ਦੇ ਬਾਵਜੂਦ ਜ਼ੋਸ਼ ਨਾਲ ਦਿੱਲੀ ਜਾਣ ਲਈ ਪੱਬਾਂ ਭਾਰ ਹਨ।

ਟਰਾਲੀਆਂ ਨੂੰ ਵਾਟਰ-ਪਰੂਫ ਤਿਆਰ ਕਰਦਿਆਂ ਸਪੀਕਰ ਫਿੱਟ ਕੀਤੇ ਹੋਏ ਹਨ। ਇਸ ਤੋਂ ਇਲਾਵਾ ਰਾਸ਼ਨ, ਬਾਲਣ, ਬਰਤਨ, ਕੰਬਲਾਂ, ਤਰਪਾਲਾਂ ਅਤੇ ਹੋਰ ਜ਼ਰੂਰੀ ਵਸਤਾਂ ਦੇ ਪ੍ਰਬੰਧ ਵੀ ਲੋੜ ਅਨੁਸਾਰ ਪੂਰੇ ਕੀਤੇ ਜਾ ਚੁੱਕੇ ਹਨ। ਦੋ ਮਹੀਨਿਆਂ ਦਾ ਰਾਸ਼ਨ ਅਤੇ ਹਰ ਜ਼ਰੂਰਤ ਦਾ ਸਮਾਨ ਪੂਰਾ ਕਰਦਿਆਂ ਕਾਫ਼ਲੇ ਚਾਲੇ ਪਾਉਣ ਲਈ ਤਿਆਰ ਹਨ।

Click to comment

Leave a Reply

Your email address will not be published. Required fields are marked *

Most Popular

To Top