ਦਿੱਲੀ-ਗੁਰੂਗ੍ਰਾਮ ਬਾਰਡਰ ’ਤੇ ਲੱਗਿਆ ਜਾਮ, ਦੂਰ-ਦੂਰ ਤੱਕ ਲੱਗੀਆਂ ਗੱਡੀਆਂ ਦੀਆਂ ਲਾਈਨਾਂ

ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਭਾਰਤ ਬੰਦ ਦੀ ਕਾਲ ਦੇ ਚੱਲਦੇ ਦਿੱਲੀ-ਗੁਰੂਗ੍ਰਾਮ ਬਾਰਡਰ ’ਤੇ ਗੱਡੀਆਂ ਦਾ ਲੰਬਾ ਜਾਮ ਵੇਖਿਆ ਗਿਆ। ਆਵਾਜਾਈ ’ਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਜ਼ਾਰਾਂ ਕਾਰਾਂ ਸੜਕਾਂ ’ਤੇ ਵਿਖਾਈ ਦੇ ਰਹੀਆਂ ਹਨ। ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਕਈ ਥਾਂ ਸੜਕਾਂ ਬੰਦ ਹਨ। ਗੁਰੂਗ੍ਰਾਮ ਬਾਰਡਰ ’ਤੇ ਅਜਿਹਾ ਮਹਾਜਾਮ ਲੱਗਾ ਹੈ।

ਦਿੱਲੀ-ਨੋਇਡਾ, ਦਿੱਲੀ-ਐਕਸਪ੍ਰੈਸ-ਵੇਅ ਤੇ ਵੀ ਲੰਬਾ ਜਾਮ ਲੱਗਿਆ ਹੋਇਆ ਹੈ। ਭਾਰਤ ਬੰਦ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸ਼ਆਮ 4 ਵਜੇ ਤਕ ਘਰਾਂ ’ਚੋਂ ਬਾਹਰ ਨਾ ਨਿਕਲੋ, ਨਹੀਂ ਤਾਂ ਜਾਮ ’ਚ ਫਸ ਸਕਦੇ ਹੋ। ਹਾਲਾਂਕਿ ਟਿਕੈਤ ਨੇ ਕਿਹਾ ਕਿ ਕਿਸੇ ਵੀ ਐਂਬੂਲੈਂਸ ਜਾਂ ਹੋਰ ਕਿਸੇ ਜ਼ਰੂਰੀ ਵਾਹਨ ਨੂੰ ਕੱਢਣ ਲਈ ਰਾਹ ਦਿੱਤਾ ਜਾਵੇਗਾ।
ਕਿਸਾਨ ਜਥੇਬੰਦੀਆਂ ਦਾ ਭਾਰਤ ਬੰਦ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਚਲੇਗਾ। ਦੱਸ ਦੇਈਏ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਪਹਿਲਾਂ ਤੋਂ ਹੀ ਹਜ਼ਾਰਾਂ ਦੀ ਗਿਣਤੀ ’ਚ ਡਟੇ ਹੋਏ ਹਨ। ਦੱਸ ਦਈਏ ਕਿ ਪਿਛਲੇ ਕਰੀਬ 10 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਹੋਏ ਹਨ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਕਰ ਰਹੇ ਹਨ। ਭਾਰਤ ਬੰਦ ਦੇ ਮੱਦੇਨਜ਼ਰ ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਪੰਜਾਬ, ਹਰਿਆਣਾ ਅਤੇ ਉੱਤਰ ਭਾਰਤ ਸਮੇਤ ਦੇਸ਼ ਦੇ ਕਈ ਸੂਬਿਆਂ ਵਿੱਚ ਪੁਲਿਸ ਨੇ ਸੋਮਵਾਰ ਨੂੰ ਆਵਾਜਾਈ ਵਿਵਸਥਾ ਵਿੱਚ ਬਦਲਾਅ ਕੀਤਾ ਹੈ।
