News

ਦਿੱਲੀ ਕਿਸਾਨੀ ਮੋਰਚੇ ਵਿਚ ਹੋਈ ਵੱਡੀ ਘੁਸਪੈਠ

ਖੇਤੀ ਕਨੂੰਨਾਂ ਖਿਲਾਫ ਕਿਸਾਨ ਦਿੱਲੀ ਵਿੱਚ ਲਗਾਤਾਰ ਡਟੇ ਹੋਏ ਹਨ। ਦੇਸ਼ ਭਰ ਦੀਆਂ ਕਰੀਬ 500 ਜਥੇਬੰਦੀਆਂ ਨੇ ਦਿੱਲੀ ਨੂੰ ਘੇਰਾ ਪਾ ਰੱਖਿਆ ਹੈ। ਲੱਖਾਂ ਕਿਸਾਨ ਵੱਡੇ ਇਕੱਠ ਦੇ ਰੂਪ ਵਿੱਚ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਜੱਦੋ ਜ਼ਹਿਦ ਕਰ ਰਹੇ ਹਨ। ਪਰ ਇਸ ਇਕੱਠ ਵਿੱਚ ਜੋ ਸਭ ਤੋਂ ਵੱਡਾ ਖਤਰਾ ਬਣਿਆ ਹੋਇਆ ਹੈ।

ਉਹ ਹੈ ਬਾਹਰੋਂ ਹੋਣ ਵਾਲੀ ਘੁਸਪੈਠ ਦਾ। ਜਿਸ ਦੀ ਉਦਹਾਰਨ ਬੀਤੀ ਦੇਰ ਰਾਤ ਮਿਲੀ ਜਦੋਂ ਕੁੱਝ ਵਿਅਕਤੀ ਕਿਸਾਨੀ ਘੋਲ ਨੂੰ ਬਰਬਾਦ ਕਰਨ ਦੀ ਮਨਸ਼ਾ ਨਾਲ ਇਕੱਠ ਵਿੱਚ ਆ ਵੜ੍ਹੇ ਅਤੇ ਸੰਘਰਸ਼ ਵਿੱਚ ਗਈ ਔਰਤਾਂ ਅਤੇ ਕੁੜੀਆਂ ਦੀਆਂ ਵੀਡੀਓਜ਼ ਬਣਾਉਣ ਲੱਗੇ।

ਇਸ ਦੌਰਾਨ ਭਾਈ ਬਲਦੇਵ ਸਿੰਘ ਸਿਰਸਾ ਨੇ ਦੋਸ਼ ਲਾਇਆ ਕਿ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰਨ ਦੇ ਬਾਵਜੂਦ ਵੀ ਪੁਲਿਸ ਮੁਲਾਜ਼ਮ ਅਤੇ ਪ੍ਰਸਾਸ਼ਨ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕਰ ਰਿਹਾ। ਇਸ ਦੌਰਾਨ ਪੁਲਿਸ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਿਚਾਲੇ ਜਮ ਕੇ ਬਹਿਸਬਾਜ਼ੀ ਵੀ ਹੋਈ।  

ਜਥੇਬੰਦੀਆਂ ਦਾ ਇਲਜ਼ਾਮ ਹੈ ਕਿ ਹਰਿਆਣਾ ਸਰਕਾਰ ਵੱਲੋਂ ਇਨ੍ਹਾਂ ਸ਼ਰਾਰਤੀ ਅਨਸ਼ਰਾਂ ਨੂੰ ਜਾਣਬੁੱਝ ਕੇ ਕਿਸਾਨੀ ਘੋਲ ਨੂੰ ਬਰਬਾਦ ਕਰਨ ਲਈ ਭੇਜਿਆ ਗਿਆ ਹੈ। ਹਾਲਾਂਕਿ ਇਸ ਦੌਰਾਨ ਫੜ੍ਹੇ ਗਏ ਵਿਅਕਤੀ ਇਹ ਕਹਿੰਦੇ ਵੀ ਸੁਣਾਈ ਦਿੱਤੇ ਕਿ ਉਨ੍ਹਾਂ ਨੂੰ ਪੁਲਿਸ ਵੱਲੋਂ ਹੀ ਇਸ ਕੰਮ ਲਈ ਰੱਖਿਆ ਗਿਆ ਹੈ ਅਤੇ ਉਹ ਕਿਸੇ ਥਾਣੇ ਵਿੱਚ ਆਪਣੇ ਬੈਗ ਆਦ ਰੱਖ ਕੇ ਇਸ ਕੰਮ ਲਈ ਕਿਸਾਨੀ ਸੰਘਰਸ਼ ਵਿੱਚ ਆਏ ਸੀ।

ਪਰ ਇਸ ਦੇ ਬਾਵਜੂਦ ਵੀ ਉਹ ਥਾਣੇ ਦਾ ਨਾਮ ਅਤੇ ਉਨ੍ਹਾਂ ਨੂੰ ਕਿਸ ਨੇ ਭੇਜਿਆ ਹੈ। ਇਹ ਸਭ ਕੁੱਝ ਦੱਸਣ ਵਿੱਚ ਨਾਕਾਮ ਰਹੇ। ਫਿਲਹਾਲ ਸਾਰੇ ਫੜ੍ਹੇ ਗਏ ਵਿਅਕਤੀ ਪੁਲਿਸ ਦੇ ਸਪੁਰਦ ਕਰ ਦਿੱਤੇ ਗਏ ਹਨ। ਜਿਸ ਤੋਂ ਬਾਅਦ ਹੁਣ ਦੇਖਣਾ ਇਹੀ ਹੈ ਕਿ ਇਸ ਮਾਮਲੇ ਦੇ ਪਿੱਛੇ ਦੀ ਸੱਚਾਈ ਕੀ ਅਤੇ ਕਦੋਂ ਤੱਕ ਸਾਹਮਣੇ ਆਉਂਦੀ ਹੈ।

Click to comment

Leave a Reply

Your email address will not be published. Required fields are marked *

Most Popular

To Top