Punjab

ਦਿੱਲੀ ਕਮੇਟੀ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਸਨਮਾਨ

ਖੇਤੀ ਆਰਡੀਨੈਂਸਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਕੱਲ੍ਹ ਤੱਕ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਕੋਸਿਆ ਜਾ ਰਿਹਾ ਸੀ। ਉਸੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਸਨਮਾਨ ਮਿਲਣ ਲੱਗੇ ਹਨ। ਅਕਾਲੀ ਲੀਡਰਾਂ ਦੇ ਗਲਾ ਵਿੱਚ ਸਿਰਪਾਓ ਪਾਏ ਜਾ ਰਹੇ ਹਨ। ਅਸਲ ‘ਚ ਇਹ ਸਨਮਾਨ ਅਕਾਲੀ ਦਲ ਨੂੰ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਕਾਰਨ ਮਿਲਣ ਲੱਗੇ ਹਨ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਜਿੰਦਰ ਸਿਰਸਾ ਦੀ ਅਗਵਾਈ ‘ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਸਨਮਾਨਿਤ ਕੀਤਾ ਗਿਆ ਹੈ। ਵੱਡੀ ਗਿਣਤੀ ‘ਚ ਸਿੱਖ ਸੰਗਤਾਂ ਵੱਲੋਂ ਸੁਖਬੀਰ ਬਾਦਲ ਦੇ ਗਲ ‘ਚ ਸਿਰੋਪਾਓ ਪਾਏ ਗਏ।

ਇਹ ਵੀ ਪੜ੍ਹੋ: ਕਿਸਾਨਾਂ ਨੂੰ ਬੇਈਮਾਨ ਬੀਜ ਵਿਕਰੇਤਾਵਾਂ ਅਤੇ ਵਪਾਰੀਆਂ ਹੱਥੋਂ ਹੁੰਦੇ ਸ਼ੋਸ਼ਣ ਤੋਂ ਬਚਾਉਣ ਲਈ ਕੈਪਟਨ ਦਾ ਵੱਡਾ ਕਦਮ

ਇਸ ਮੌਕੇ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਉਹ ਅਤੇ ਉਹਨਾਂ ਦੀ ਪਾਰਟੀ ਪੂਰੀ ਤਰ੍ਹਾਂ ਕਿਸਾਨਾਂ ਦੇ ਹੱਕ ‘ਚ ਖੜ੍ਹੀ ਹੈ। ਉੱਧਰ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿਰਸਾ ਨੇ ਕਿਹਾ ਕਿ ਕਿਸਾਨੀ ਪੰਜਾਬ ਦਾ ਹੀ ਨਹੀਂ ਸਗੋ ਦੇਸ਼ ਦੀ ਰੀੜ ਦੀ ਹੱਡੀ ਹੈ ਜਿਸ ਕਰ ਕੇ ਅਜਿਹੇ ਬਿੱਲ ਲਿਆਉਣ ਤੋਂ ਪਹਿਲਾਂ ਕਿਸਾਨਾਂ ਨਾਲ ਸਲਾਹ ਮਸ਼ਵਰਾ ਕਰਨਾ ਜ਼ਰੂਰੀ ਸੀ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਕਰਤਾ ਐਲਾਨ, ਪੰਜਾਬ ’ਚ ਇਸ ਤਰੀਕ ਤਕ ਬੰਦ ਰਹਿਣਗੇ ਸਕੂਲ

ਉਹਨਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਹੱਕ ‘ਚ ਡੱਟ ਕੇ ਖੜ੍ਹਾ ਹੈ ਅਤੇ ਹਰਸਿਮਰਤ ਬਾਦਲ ਦੇ ਅਸਤੀਫੇ ਤੋਂ ਬਾਅਦ ਉਹਨਾਂ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਸਨਮਾਨਿਤ ਕੀਤਾ ਗਿਆ ਹੈ। ਫਿਲਹਾਲ ਇੱਕ ਪਾਸੇ ਕਿਸਾਨ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਨੂੰ ਡਰਾਮਾ ਦੱਸ ਰਹੇ ਨੇ ਨਾਲ ਹੀ ਬਾਦਲਾਂ ਨੂੰ ਉਹਨਾਂ ਨਾਲ ਧਰਨੇ ਵਿੱਚ ਆ ਕੇ ਬੈਠਣ ਦੀਆਂ ਵੰਗਾਰਾਂ ਵੀ ਪਾ ਰਹੇ ਹਨ।

ਦੂਜੇ ਪਾਸੇ ਅਸਤੀਫ਼ਾ ਦੇਣ ਤੋਂ ਬਾਅਦ ਬਾਦਲ ਦਲ ਇੱਕ ਦੂਜੇ ਦਾ ਸਨਮਾਨ ਕਰਨ ਵਿੱਚ ਵਿਅਸਤ ਦਿਖਾਈ ਦਿੰਦਾ ਹੈ। ਹੁਣ ਦੇਖਣਾ ਇਹੀ ਹੈ ਕਿ ਬਾਦਲਾਂ ਦੇ ਸਨਮਾਨ ਕਿਸਾਨਾਂ ਨੂੰ ਕਿੰਨਾ ਕੁ ਭਾਉਂਦੇ ਹਨ ਜਾਂ ਫਿਰ ਕਿਸਾਨਾਂ ਦਾ ਵਿਰੋਧ ਸਰਕਾਰਾਂ ਦੇ ਨਾਲ ਨਾਲ ਬਾਦਲਾਂ ਖਿਲਾਫ਼ ਵੀ ਜਾਰੀ ਰਹੇਗਾ।

Click to comment

Leave a Reply

Your email address will not be published. Required fields are marked *

Most Popular

To Top