Punjab

ਦਿੱਲੀ ਕਮੇਟੀ ਖ਼ਿਲਾਫ਼ ਵੱਡੀ ਕਾਰਵਾਈ, ਅਕਾਲੀ ਦਲ ਵੀ ਮੁਸੀਬਤਾਂ ਦੇ ਘੇਰੇ ’ਚ

ਦਿੱਲੀ ਪੁਲਿਸ ਦੇ ਆਰਥਿਕ ਅਪਰਾਧ ਵਿੰਗ ਨੇ ਸ਼੍ਰੋਮਣੀ ਅਕਾਲੀ ਦਲ ਲਈ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਅਦਾਲਤੀ ਹੁਕਮਾਂ ਪਿੱਛੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਮਗਰੋਂ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਅਸਤੀਫ਼ੇ ਦੀ ਮੰਗ ਉੱਠਣ ਲੱਗੀ ਹੈ।

ਦਿੱਲੀ ਕਮੇਟੀ ਦੀਆਂ ਚੋਣਾਂ ਵੀ ਨੇੜੇ ਹਨ। ਅਜਿਹੇ ਵਿੱਚ ਕੇਸ ਦਰਜ ਹੋਣ ਨਾਲ ਅਕਾਲੀ ਦਲ ਦੀਆਂ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ। ਦਸ ਦਈਏ ਕਿ ਇਹ ਕਾਰਵਾਈ ਦਿੱਲੀ ਕਮੇਟੀ ਲਈ ਟੈਂਟ ਲਾਉਣ ਵਾਲੀ ਕੰਪਨੀ ਦੇ ਸਾਲ 2013 ਵਿੱਚ ਬਿੱਲਾਂ ਦੀ ਅਦਾਇਗੀ ਵਿੱਚ ਘੁਟਾਲੇ ਕਰਨ ਤੇ ਕੀਤੀ ਗਈ ਹੈ।

ਸਿਰਸਾ ਨੇ ਐਫਆਈਆਰ ਦੀ ਕਾਪੀ ਜਾਰੀ ਕਰਦੇ ਹੋਏ ਕਿਹਾ ਕਿ ਇਹ ਮਾਮਲਾ ਦਿੱਲੀ ਕਮੇਟੀ ਦੀ ਪ੍ਰਬੰਧਕ ਕਮੇਟੀ ਖ਼ਿਲਾਫ਼ ਹੈ, ਨਾ ਕਿ ਇਕੱਲੇ ਉਹਨਾਂ ਖ਼ਿਲਾਫ਼ ਤੇ ਇਹ ਸਰਨਾ ਭਰਾਵਾਂ ਦੀ ਚਾਲ ਹੈ। ਸਿਰਸਾ ਦਾ ਕਹਿਣਾ ਹੈ ਕਿ ਉਹ ਹਰ ਜਾਂਚ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ ਤੇ ਉਹ ਤਤਕਾਲੀ ਪ੍ਰਧਾਨ ਮਨਜੀਤ ਸਿੰਘ ਜੀਕੇ ਦੀਆਂ ਕੀਤੀਆਂ ਦਾ ਹੀ ਨਤੀਜਾ ਭੁਗਤ ਰਹੇ ਹਨਨ ਕਿਉਂ ਕਿ ਟੈਂਟ ਮਾਮਲੇ ਵਿੱਚ ਜੀਕੇ ਨੇ ਹੀ ਹੁਕਮ ਦਿੱਤੇ ਸਨ।

ਕੇਸ ਦਰਜ ਹੋਣ ਤੋਂ ਬਾਅਦ ਵਿਰੋਧੀ ਧਿਰਾਂ ਨੇ ਮਨਜਿੰਦਰ ਸਿੰਘ ਸਿਰਸਾ ਤੋਂ ਦਿੱਲੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਮੰਗਿਆ ਹੈ। ਦਿੱਲੀ ਕਮੇਟੀ ਦੇ ਸੀਨੀਅਰ ਮੈਂਬਰ ਹਰਮਨਜੀਤ ਸਿੰਘ ਨੇ ਮੰਗ ਕੀਤੀ ਹੈ ਕਿ ਹੁਣ ਸਿਰਸਾ ਅਸਤੀਫ਼ਾ ਦੇਣ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਹਰਪ੍ਰੀਤ ਸਿੰਘ ਬਨੀ ਜੌਲੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਿਰਸਾ ਨੂੰ ਲਾਂਭੇ ਕਰਨ ਦੀ ਮੰਗ ਰੱਖੀ ਹੈ।

Click to comment

Leave a Reply

Your email address will not be published.

Most Popular

To Top