ਦਿੱਲੀ ਏਅਰਪੋਰਟ ਤੋਂ ਡਿਪੋਰਟ ਕੀਤਾ ਅਮਰੀਕੀ ਪੱਤਰਕਾਰ ਅੰਗਦ ਸਿੰਘ, ਭੇਜਿਆ ਨਿਊਯਾਰਕ

 ਦਿੱਲੀ ਏਅਰਪੋਰਟ ਤੋਂ ਡਿਪੋਰਟ ਕੀਤਾ ਅਮਰੀਕੀ ਪੱਤਰਕਾਰ ਅੰਗਦ ਸਿੰਘ, ਭੇਜਿਆ ਨਿਊਯਾਰਕ

ਅਮਰੀਕੀ ਪੱਤਰਕਾਰ ਅੰਗਦ ਸਿੰਘ ਨੂੰ ਬੁੱਧਵਾਰ ਰਾਤ ਦਿੱਲੀ ਪਹੁੰਚਣ ਤੋਂ ਤੁਰੰਤ ਬਾਅਦ ਵਾਪਸ ਨਿਊਯਾਰਕ ਭੇਜ ਦਿੱਤਾ ਗਿਆ। ਪੱਤਰਕਾਰ ਅੰਗਦ ਸਿੰਘ ਦੀ ਮਾਤਾ ਗੁਰਮੀਤ ਕੌਰ ਨੇ ਇੱਕ ਫੇਸਬੁੱਕ ਪੋਸਟ ਵਿੱਚ ਇਹ ਦਾਅਵਾ ਕੀਤਾ ਹੈ। ਉਨ੍ਹਾਂ ਦੀ ਮਾਤਾ ਦੇ ਮੁਤਾਬਕ ਉਹ ਨਿੱਜੀ ਦੌਰੇ ‘ਤੇ ਭਾਰਤ ਆਇਆ ਸੀ। ਅੰਗਦ ਸਿੰਘ ਨੇ ‘ਵਾਈਸ’ ਨਿਊਜ਼ ਲਈ ਏਸ਼ੀਆ ਕੇਂਦਰਿਤ ‘ਡਾਕੂਮੈਂਟਰੀ’ ਬਣਾਈ ਸੀ। ਉਨ੍ਹਾਂ ਨੇ ਕਿਹਾ ਕਿ, “ਮੇਰਾ ਪੁੱਤਰ ਅਮਰੀਕੀ ਨਾਗਰਿਕ ਹੈ।”

ਉਹ 18 ਘੰਟਿਆਂ ਦਾ ਸਫਰ ਕਰ ਕੇ ਦਿੱਲੀ ਪਹੰਚਿਆ ਸੀ, ਜਿੱਥੋਂ ਉਸ ਨੇ ਪੰਜਾਬ ਜਾਣਾ ਸੀ, ਪਰ ਉਸ ਨੂੰ ਅਗਲੀ ਫਲਾਈਟ ’ਤੇ ਵਾਪਸ ਨਿਊਯਾਰਕ ਭੇਜ ਦਿੱਤਾ ਗਿਆ। ਉਨ੍ਹਾਂ ਦੀ ਮਾਂ ਨੇ ਦਾਅਵਾ ਕੀਤਾ, “ਉਸ ਨੇ ਕੋਈ ਕਾਰਨ ਨਹੀਂ ਦੱਸਿਆ। ਪਰ ਅਸੀਂ ਜਾਣਦੇ ਹਾਂ ਕਿ ਇਹ ਉਸ ਦੀ ਪੁਰਸਕਾਰ ਜੇਤੂ ਪੱਤਰਕਾਰੀ ਦੇ ਡਰ ਤੋਂ ਕੀਤਾ ਗਿਆ ਹੈ।

ਅੰਗਦ ਸਿੰਘ ਨੇ ਭਾਰਤ ਵਿੱਚ ਕੋਵਿਡ -19 ਮਹਾਂਮਾਰੀ ਅਤੇ ਰੱਦ ਕੀਤੇ ਗਏ ਤਿੰਨ ਖੇਤੀ ਬਿੱਲਾਂ ਵਿਰੁੱਧ ਰਾਸ਼ਟਰੀ ਰਾਜਧਾਨੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ‘ਤੇ ‘ਡਾਕੂਮੈਂਟਰੀ’ ਦੀ ਇੱਕ ਲੜੀ ਬਣਾਈ ਸੀ। ਉਨ੍ਹਾਂ ਦੇ ਪਰਿਵਾਰ ਨੇ ਕਿਹਾ ਕਿ, “ਅੰਗਦ ਸਿੰਘ ਬੁੱਧਵਾਰ ਰਾਤ ਦਿੱਲੀ ਹਵਾਈ ਅੱਡੇ ‘ਤੇ ਉਤਰਿਆ ਅਤੇ ਤਿੰਨ ਘੰਟਿਆਂ ਦੇ ਅੰਦਰ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ। ਅੰਗਦ ਸਿੰਘ ਨੇ ਸੀਏਏ ਅਤੇ ਸ਼ਾਹੀਨ ਬਾਗ ਵਿਰੋਧ ‘ਤੇ ਡਾਕੂਮੈਂਟਰੀ ਵੀ ਬਣਾਈ ਹੈ।”

ਉਨ੍ਹਾਂ ਦੇ ਪਰਿਵਾਰ ਦੇ ਇਕ ਮੈਂਬਰ ਨੇ ਕਿਹਾ, ‘ਸਰਕਾਰ ਯਕੀਨੀ ਤੌਰ ‘ਤੇ ਦਸਤਾਵੇਜ਼ੀ ਫਿਲਮ ਤੋਂ ਨਾਰਾਜ਼ ਹੋਵੇਗੀ। ਹਾਲ ਹੀ ‘ਚ ਉਨ੍ਹਾਂ ਨੇ ਦਲਿਤਾਂ ‘ਤੇ ਡਾਕੂਮੈਂਟਰੀ ਬਣਾਉਣ ਲਈ ਵੀਜ਼ਾ ਮੰਗਿਆ ਸੀ ਪਰ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ। ਹੁਣ ਉਹ ਨਿੱਜੀ ਯਾਤਰਾ ‘ਤੇ ਪਰਿਵਾਰ ਨੂੰ ਮਿਲਣ ਆ ਰਿਹਾ ਸੀ। ਕਿਸਾਨੀ ਅੰਦੋਲਨ ਨੂੰ ਬਾਖੂਬੀ ਕਵਰ ਕਰਨ ਵਾਲੇ ਅੰਗਦ ਸਿੰਘ ਪੰਜਾਬ ’ਤੇ ਪੰਥ ਦੇ ਮਸਲਿਆਂ ਨੂੰ ਵੀ ਉਜਗਾਰ ਕਰਦੇ ਰਹਿੰਦੇ ਸੀ।

Leave a Reply

Your email address will not be published.