ਦਿੱਲੀ ਏਅਰਪੋਰਟ ਜਾਣ ਲਈ ਪੰਜਾਬ ਤੋਂ ਜਲਦ ਸ਼ੁਰੂ ਹੋਣਗੀਆਂ ਬੱਸਾਂ, ਨੋਟੀਫਿਕੇਸ਼ਨ ਜਾਰੀ

ਪੰਜਾਬ ਤੋਂ ਦਿੱਲੀ ਏਅਰਪੋਰਟ ਜਾਣ ਵਾਲੇ ਯਾਤਰੀਆਂ ਲਈ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਜਲਦ ਹੀ ਪੰਜਾਬ ਤੋਂ ਏਅਰਪੋਰਟ ਤੱਕ ਸਰਕਾਰੀ ਬੱਸਾਂ ਚੱਲਣਗੀਆਂ। ਸਾਰੇ ਡਿਪੂਆਂ ਨੂੰ ਆਪਣੀਆਂ ਵਾਲਵੋ ਬੱਸਾਂ ਤਿਆਰ ਕਰਨ ਲਈ ਕਿਹਾ ਗਿਆ ਹੈ। ਡਿਪੂ ਪ੍ਰਬੰਧਕਾਂ ਨੂੰ ਵੋਲਵੋ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ। ਉਸ ਨੂੰ ਤਕਨੀਕੀ ਤੌਰ ਤੇ ਫਿੱਟ ਹੋਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਬੱਸਾਂ ਵੀ ਵਧੀਆ ਲੱਗਣੀਆਂ ਚਾਹੀਦੀਆਂ ਹਨ। ਦੱਸ ਦਈਏ ਕਿ ਦਿੱਲੀ ਏਅਰਪੋਰਟ ਨੂੰ ਜਾਣ ਵਾਲੀਆਂ ਸਰਕਾਰੀ ਬੱਸਾਂ ਤੇ ਲੰਬੇ ਸਮੇਂ ਤੋਂ ਪਾਬੰਦੀ ਲਾਈ ਹੋਈ ਹੈ। ਹਾਲਾਂਕਿ ਹੁਣ ਦਿੱਲੀ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਧਿਕਾਰੀਆਂ ਦੀ ਬੈਠਕ ਵਿੱਚ ਇਸ ਤੇ ਸਹਿਮਤੀ ਬਣ ਗਈ ਹੈ।

ਇਸ ਸਬੰਧੀ ਕੁਝ ਦਿਨ ਪਹਿਲਾਂ 8 ਸ਼ੇਅਰ ਬੱਸਾਂ ਚਲਾਉਣ ਲਈ ਦਿੱਲੀ ਅਤੇ ਪੰਜਾਬ ਦੇ ਟਰਾਂਸਪੋਰਟ ਅਧਿਕਾਰੀਆਂ ਦੀ ਮੀਟਿੰਗ ਹੋਈ ਸੀ। 10 ਸ਼ਹਿਰਾਂ ਤੋਂ ਬੱਸਾਂ ਚੱਲਣਗੀਆਂ। 10 ਸ਼ਹਿਰਾਂ ਤੋਂ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਤੱਕ ਬੱਸਾਂ ਚੱਲਣ ਲਈ ਤਿਆਰ ਹਨ।
ਇਹਨਾਂ ਵਿਚੋਂ ਚੰਡੀਗੜ੍ਹ, ਰੋਪੜ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਅੰਮ੍ਰਿਤਸਰ, ਪਠਾਨਕੋਟ, ਮੋਗਾ, ਮੁਕਤਸਰ ਅਤੇ ਨਵਾਸ਼ਹਿਰ ਸ਼ਾਮਲ ਹਨ। ਇਸ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਫਲਾਈਟ ਆਉਣ ਤੇ ਬੱਸਾਂ ਉਸੇ ਸਮੇਂ ਆਉਣੀਆਂ-ਜਾਣੀਆਂ ਚਾਹੀਦੀਆਂ ਹਨ ਅਤੇ ਬੱਸਾਂ ਬੇਲੋੜੀ ਉੱਥੇ ਨਾ ਖੜ੍ਹੀਆਂ ਹੋਣ ਜਾਂ ਖਾਲੀ ਨਾ ਆਉਣ। ਬੱਸਾਂ ਦਾ ਕਿਰਾਇਆ ਵੀ ਇੱਕੋ ਜਿਹਾ ਹੋਵੇਗਾ।
