News

ਦਿਵਾਲੀ ਮੌਕੇ ਡੀਜੀਪੀ ਦਿਨਕਰ ਗੁਪਤਾ ਨੂੰ ਪਟਾਕੇ ਚਲਾਉਣ ਵਾਲਿਆਂ ਖ਼ਿਲਾਫ਼ ਸਖ਼ਤੀ ਦੇ ਹੁਕਮ

ਦਿਵਾਲੀ ਮੌਕੇ ਕਈ ਰਾਜਾਂ ਵਿੱਚ ਪਟਾਕੇ ਚਲਾਉਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਸਖ਼ਤੀ ਮਗਰੋਂ ਪੰਜਾਬ ਸਰਕਾਰ ਨੇ ਪਟਾਕੇ ਚਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ।

ਇਸ ਬਾਰੇ ਸਰਕਾਰ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਪੰਜਾਬ ਸਰਕਾਰ ਨੇ ਹੁਣ ਪਟਾਕਿਆਂ ਲਈ ਸਮਾਂ ਤੈਅ ਕਰ ਦਿੱਤਾ ਹੈ। ਪਟਾਕੇ ਚਲਾਉਣ ਦਾ ਸਮਾਂ ਦੀਵਾਲੀ ਮੌਕੇ ਰਾਤ ਨੂੰ ਅੱਠ ਤੋਂ 10 ਵਜੇ ਤੱਕ ਹੋਵੇਗਾ।

ਗੁਰਪੁਰਬ ਮੌਕੇ ਸਵੇਰੇ ਚਾਰ ਤੋਂ ਪੰਜ ਤੇ ਰਾਤ ਨੌਂ ਤੋਂ 10 ਵਜੇ ਤਕ ਹੋਵੇਗਾ। ਕ੍ਰਿਸਮਸ ਮੌਕੇ ਰਾਤ 11.55 ਤੋਂ 12.30 ਵਜੇ ਹੋਵੇਗਾ। ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਹੀ ਦਿੱਤੀ ਗਈ ਹੈ। ਗ੍ਰੀਨ ਪਟਾਕੇ ਉਹ ਹੁੰਦੇ ਹਨ ਜਿਹਨਾਂ ਵਿੱਚ ਲੀਥੀਅਮ, ਆਰਸੈਨਿਕ, ਬੈਰੀਅਰ ਤੇ ਲੀਡ ਵਰਗੇ ਰਸਾਇਣ ਨਹੀਂ ਹੁੰਦੇ।

ਇਹ ਵਾਤਾਵਾਰਨ ਨੂੰ ਘੱਟ ਨੁਕਸਾਨ ਪਹੁੰਚਾਉਂਦੇ ਹਨ। ਐਨਜੀਟੀ ਨੇ ਸੂਬਾ ਸਰਕਾਰਾਂ ਨੂੰ ਕਿਹਾ ਹੈ ਕਿ ਜਿਨ੍ਹਾਂ ਸ਼ਹਿਰਾਂ ਵਿੱਚ ਨਵੰਬਰ 2019 ਵਿੱਚ ਹਵਾ ਦੀ ਗੁਣਵੱਤਾ ਕਮਜ਼ੋਰ ਸੀ, ਉੱਥੇ ਪਟਾਕੇ ਚਲਾਉਣ ਵਾਲਿਆਂ ‘ਤੇ ਪੂਰਨ ਪਾਬੰਦੀ ਹੋਵੇਗੀ। ਇਸ ਲਈ ਮੰਡੀ ਗੋਬਿੰਦਗੜ੍ਹ ਵਿੱਚ 9 ਨਵੰਬਰ 2020 ਤੋਂ 1 ਜਨਵਰੀ 2021 ਤੱਕ ਪਟਾਕੇ ਚਲਾਉਣ ‘ਤੇ ਪਾਬੰਦੀ ਰਹੇਗੀ।

Click to comment

Leave a Reply

Your email address will not be published. Required fields are marked *

Most Popular

To Top