ਦਿਵਾਲੀ ਦੇ ਆਸ-ਪਾਸ ਕੈਬਨਿਟ ’ਚ ਹੋ ਸਕਦਾ ਹੈ ਫੇਰਬਦਲ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਅਪਣੀ ਕੈਬਨਿਟ ਵਿੱਚ ਦਿਵਾਲੀ ਦੇ ਆਸਪਾਸ ਫੇਰਬਦਲ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਇਹ ਫੇਰਬਦਲ ਦਿਵਾਲੀ ਦੇ ਇਕ ਦੋ ਦਿਨ ਪਹਿਲਾਂ ਵੀ ਹੋ ਸਕਦਾ ਹੈ ਜਾਂ ਦਿਵਾਲੀ ਦੇ ਇਕ-ਦੋ ਦਿਨ ਬਾਅਦ ਵੀ।

ਆਖਰੀ ਤਰੀਕ ਮੁੱਖ ਮੰਤਰੀ ਦੁਆਰਾ ਅਗਲੇ ਕੁਝ ਦਿਨਾਂ ਵਿੱਚ ਤੈਅ ਕਰ ਲਈ ਜਾਵੇਗੀ। ਮੰਤਰੀ ਮੰਡਲ ਫੇਰਬਦਲ ਦੌਰਾਨ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਦੁਬਾਰਾ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਅਤੇ ਸਿੱਧੂ ਵਿਚ ਆਪਸੀ ਸਬੰਧ ਪਿਛਲੇ ਦਿਨਾਂ ਤੋਂ ਠੀਕ ਹੋ ਗਏ ਸਨ।
ਸਿੱਧੂ ਦਾ ਪੁਰਾਣਾ ਰੁਤਬਾ ਬਹਾਲ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਸਿੱਧੂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਜਾ ਰਹੇ ਹਨ ਪਰ ਨਾਲ ਹੀ ਕੁੱਝ ਹੋਰ ਮੰਤਰੀਆਂ ਦੇ ਵਿਭਾਗਾਂ ਵਿੱਚ ਪਰਿਵਰਤਨ ਵੀ ਕੀਤੇ ਜਾਣ ਦੇ ਆਸਾਰ ਹਨ। ਦਸਿਆ ਜਾ ਰਿਹਾ ਹੈ ਕਿ ਪ੍ਰਸਤਾਵਿਤ ਫੇਰਬਦਲ ਨੂੰ ਦੇਖਦੇ ਹੋਏ ਕਈ ਮੰਤਰੀ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਕ ਵਿਚਾਰ ਮੁੱਖ ਮੰਤਰੀ ਦੇ ਵਿਚਾਰ ਅਧੀਨ ਇਹ ਵੀ ਆਇਆ ਹੈ ਕਿ ਪੰਜਾਬ ਵਿਧਾਨ ਸਭਾ ਦੇ ਪ੍ਰਧਾਨ ਰਾਣਾ ਕੇਪੀ ਸਿੰਘ ਨੂੰ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਲਿਆ ਜਾਵੇ। ਮੁੱਖ ਮੰਤਰੀ ਅਪਣੇ ਮੰਤਰੀ ਮੰਡਲ ਨੂੰ ਇਕ ਨਵੀਂ ਦਿਖ ਦੇਣਾ ਚਾਹੁੰਦੇ ਹਨ। ਪੰਜਾਬ ਵਿਧਾਨ ਸਭਾ ਦੀਆਂ ਆਗਾਮੀ ਆਮ ਚੋਣਾਂ ਤੋਂ ਪਹਿਲਾਂ ਇਹ ਆਖਰੀ ਫੇਰਬਦਲ ਹੋਵੇਗਾ ਇਸ ਲਈ ਮੁੱਖ ਮੰਤਰੀ ਦੁਆਰਾ ਅਪਣੇ ਕਰੀਬੀ ਸਾਥੀਆਂ ਨਾਲ ਇਸ ਨੂੰ ਲੈ ਕੇ ਚਰਚਾ ਵੀ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਇਸ ਸੰਬੰਧੀ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਵੀ ਚਰਚਾ ਕੀਤੀ ਹੈ। ਕੁੱਝ ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰਬਦਲ ਦੇ ਨਾਲ-ਨਾਲ ਇਕ ਚਰਚਾ ਇਹ ਵੀ ਕੀਤੀ ਸ਼ੁਰੂ ਹੋ ਗਈ ਹੈ ਕਿ ਇਕ ਮੰਤਰੀ ਨੂੰ ਹਟਾ ਦਿੱਤਾ ਜਾਵੇ ਪਰ ਅਜੇ ਇਸ ਸਬੰਧੀ ਆਖਰੀ ਫ਼ੈਸਲਾ ਹੋਣਾ ਬਾਕੀ ਹੈ।
ਮੁੱਖ ਮੰਤਰੀ ਦੇ ਨੀਜੀ ਆਗੂਆਂ ਦਾ ਕਹਿਣਾ ਹੈ ਕਿ ਜਿਹੜੇ ਮੰਤਰੀ ਜ਼ਿਆਦਾ ਸੁਚੇਤ ਨਹੀਂ ਹਨ ਉਹਨਾਂ ਵਿਚੋਂ ਕਿਸੇ ਇਕ ਨੂੰ ਸਪੀਕਰ ਦੇ ਅਹੁਦੇ ਤੇ ਬਿਠਾ ਦਿੱਤਾ ਜਾਵੇ। ਇਸ ਤਰ੍ਹਾਂ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਵਿਭਾਗਾਂ ਵਿੱਚ ਫੇਰਬਦਲ ਪ੍ਰਸਤਾਵਿਤ ਹੈ।
ਉਹਨਾਂ ਦਾ ਪੁਰਾਣਾ ਰੁਤਬਾ ਬਹਾਲ ਕੀਤਾ ਜਾ ਸਕਦਾ ਹੈ। ਪੰਜਾਬ ਮੰਤਰੀ ਮੰਡਲ ਵਿੱਚ ਫੇਰਬਦਲ ਦੁਆਰਾ ਕੈਪਟਨ ਅਮਰਿੰਦਰ ਅਪਣੀ ਸਰਕਾਰ ਦੇ ਅਕਸ ਨੂੰ ਸਹੀ ਬਣਾ ਕੇ ਰੱਖਣਾ ਚਾਹੁੰਦੇ ਹਨ। ਇਸ ਦਾ ਪੂਰਾ ਖਰੜਾ ਤਿਆਰ ਕੀਤਾ ਜਾ ਰਿਹਾ ਹੈ।
