ਦਿਨ ਦੇ 2 ਕੱਪ ਚਾਹ ’ਚ ਲੁੱਕਿਆ ਹੈ ਲੰਬੀ ਉਮਰ ਦਾ ਰਾਜ਼

 ਦਿਨ ਦੇ 2 ਕੱਪ ਚਾਹ ’ਚ ਲੁੱਕਿਆ ਹੈ ਲੰਬੀ ਉਮਰ ਦਾ ਰਾਜ਼

ਦਿਨ ਵਿੱਚ 2 ਕੱਪ ਚਾਹ ਪੀਣ ਦੇ ਸਿਹਤ ਨੂੰ ਬਹੁਤ ਲਾਭ ਹਨ। ਹਾਲ ਹੀ ਦੇ ਇੱਕ ਤਾਜ਼ਾ ਅਧਿਐਨ ਵਿੱਚ ਪਾਇਆ ਗਿਆ ਕਿ ਜਿਹੜੇ ਲੋਕ ਹਰ ਰੋਜ਼ 2 ਕੱਪ ਤੋਂ ਵੱਧ ਚਾਹ ਪੀਂਦੇ ਹਨ ਉਹਨਾਂ ਦੇ ਲੰਬੇ ਸਮੇਂ ਤੱਕ ਜੀਉਣ ਦੀ ਸੰਭਾਵਨਾ ਵੱਧ ਹੁੰਦੀ ਹੈ। ਐਨਲਸ ਆਫ਼ ਇੰਟਰਨਲ ਮੈਡੀਕਲ ਵਿੱਚ ਪ੍ਰਕਾਸ਼ਿਤ ਅਧਿਐਨ ਵਿੱਚ ਪਾਇਆ ਗਿਆ ਕਿ ਜਿਹੜੇ ਲੋਕ ਹਰ ਰੋਜ਼ 2 ਜਾਂ 2 ਤੋਂ ਵੱਧ ਕੱਪ ਚਾਹ ਪੀਂਦੇ ਸਨ, ਉਹਨਾਂ ਵਿੱਚ ਚਾਹ ਨਾ ਪੀਣ ਵਾਲਿਆਂ ਨਾਲੋਂ ਮੌਤ ਦਾ ਖ਼ਤਰਾ 13 ਫ਼ੀਸਦੀ ਘੱਟ ਸੀ।

Chai Tea with Homemade Fresh Brownie - Chai Latte

ਅਮਰੀਕਾ ਵਿੱਚ ਨੈਸ਼ਨਲ ਕੈਂਸਰ ਇੰਸਟੀਚਿਊਟ ਦੇ ਮਾਕੀ ਇਨੋ-ਚੋਈ ਸਮੇਤ ਖੋਜਕਰਤਾਵਾਂ ਦੇ ਮੁਤਾਬਕ ਅਧਿਐਨ ਦਰਸਾਉਂਦੇ ਹਨ ਕਿ ਚਾਹ ਦਾ ਜ਼ਿਆਦਾ ਸੇਵਨ ਸਾਡੀ ਸਿਹਤਮੰਦ ਖੁਰਾਕ ਦਾ ਹਿੱਸਾ ਹੈ। ਇਸ ਦੌਰਾਨ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਪਹਿਲਾਂ ਗ੍ਰੀਨ ਟੀ ਪੀਣ ਨਾਲ ਸਾਡੇ ਜੀਵਨ ਪੱਧਰ ਵਿੱਚ ਵਾਧਾ ਹੋ ਸਕਦਾ ਹੈ। ਪਰ ਹੁਣ ਜੇ ਅਸੀਂ ਗ੍ਰੀਨ ਟੀ ਤੋਂ ਇਲਾਵਾ ਰੋਜ਼ਾਨਾ 2 ਕੱਪ ਆਮ ਚਾਹ ਪੀਂਦੇ ਹਾਂ ਤਾਂ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਸਾਡੀ ਸਿਹਤ ਵਿੱਚ 10 ਗੁਣਾ ਸੁਧਾਰ ਹੋ ਜਾਵੇਗਾ।

ਕਾਲੀ ਚਾਹ ਪੀਣ ਨਾਲ ਵੀ ਮਨੁੱਖੀ ਸਿਹਤ ਵਿੱਚ ਸੁਧਾਰ ਹੁੰਦਾ ਹੈ। ਇਹਨਾਂ ਚਾਹਾਂ ਤੇ ਖੋਜ ਟੀਮ ਨੇ ਖ਼ਾਸ ਤੌਰ ਤੇ ਯੂਕੇ ਬਾਇਓਬੈਂਕ ਤੋਂ ਡਾਟਾ ਇਕੱਠਾ ਕੀਤਾ ਅਤੇ ਇਹ ਸਰਵੇਖਣ ਕੀਤਾ ਜਿਸ ਵਿੱਚ ਚਾਹ ਦੇ ਸਾਰੇ ਕਾਰਨਾਂ ਅਤੇ ਖ਼ਾਸ ਤੌਰ ਤੇ ਮੌਤ ਦਰ ਵਰਗੇ ਕਾਰਕਾਂ ਨੂੰ ਧਿਆਨ ਵਿੱਚ ਰੱਖਿਆ ਗਿਆ।

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜੇਕਰ ਰੋਜ਼ਾਨਾ ਦੁੱਧ ਅਤੇ ਚੀਨੀ ਤੋਂ ਬਣੀ ਚਾਹ ਪੀਂਦੇ ਹੋ ਤਾਂ ਤਾਪਮਾਨ ‘ਚ ਕੈਫੀਨ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਨਾਲ ਵਿਅਕਤੀ ਦੀ ਮੈਟਾਬੌਲਿਕ ਦਰ ਵੱਧ ਜਾਂਦੀ ਹੈ। ਯੂਕੇ ਬਾਇਓਬੈਂਕ ਨੇ ਇਹ ਸਰਵੇਖਣ 2006 ਅਤੇ 2010 ਦੇ ਵਿਚਕਾਰ ਜਾਰੀ ਕੀਤਾ, ਜਿਸ ‘ਚ 2006 ਅਤੇ 2010 ਦਰਮਿਆਨ 40 ਤੋਂ 69 ਸਾਲ ਦੀ ਉਮਰ ਦੇ ਲਗਭਗ ਅੱਧਾ ਮਿਲੀਅਨ ਮਰਦਾਂ ‘ਤੇ ਚਾਹ ਦੇ ਪ੍ਰਭਾਵਾਂ ਦਾ ਅਧਿਐਨ ਕੀਤਾ ਗਿਆ ਸੀ।

Leave a Reply

Your email address will not be published. Required fields are marked *