News

ਦਿਨ ਦਿਹਾੜੇ ਲੁਟੇਰਿਆਂ ਨੇ ਵੱਡੀ ਵਾਰਦਾਤ ਨੂੰ ਦਿੱਤਾ ਅੰਜ਼ਾਮ, ਲੜਕੀ ਤੋਂ ਮੋਬਾਇਲ ਖੋਹਣ ਲੱਗੇ ਵੱਢਿਆ ਹੱਥ

Girl

ਜਲੰਧਰ: ਪੰਜਾਬ ‘ਚ ਆਏ ਦਿਨ ਜਿੱਥੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ‘ਚ ਇਜ਼ਾਫ਼ਾ ਹੋ ਰਿਹਾ ਹੈ, ਉੱਥੇ ਹੀ ਲੁਟੇਰਿਆਂ ਵੱਲੋਂ ਦਿਨ ਦਿਹਾੜੇ ਹੀ ਅਜਿਹੀਆਂ ਵਾਰਦਾਤਾਂ ਨੂੰ ਖੁੱਲ੍ਹੇਆਮ ਅੰਜ਼ਾਮ ਦਿੱਤਾ ਜਾ ਰਿਹਾ ਹੈ। ਦਰਅਸਲ ਅਜਿਹਾ ਇੱਕ ਹੋਰ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਲੜਕੀ ਕੋਲੋ ਦੋ ਲੁਟੇਰਿਆਂ ਨੇ ਮੋਬਾਇਲ ਖੋਹਣ ਦੀ ਤਾਂ ਪੂਰੀ ਕੋਸ਼ਿਸ਼ ਕੀਤੀ ਪਰ ਉਸ ਲੜਕੀ ਦੇ ਹੌਂਸਲੇ ਅੱਗੇ ਲੁਟੇਰੇ ਵੀ ਹਾਰ ਗਏ ਅਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ।

ਸੀਸੀਟੀਵੀ ਫੁਟੇਜ ‘ਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਲੜਕੀ ਤੋਂ ਦੋ ਮੋਟਰਸਾਈਕਲ ਸਵਾਰ ਨੌਜਵਾਨ ਮੋਬਾਇਲ ਨੂੰ ਖੋਹਣ ਲਈ ਜ਼ਮੀਨ ਆਸਮਾਨ ਇੱਕ ਕਰ ਦਿੰਦੇ ਨੇ ਪਰ ਲੜਕੀ ਦੀ ਬਹਾਦਰੀ ਅੱਗੇ ਅਖੀਰ ਉਹਨਾਂ ਨੂੰ ਵੀ ਮੂੰਧੇ ਮੂੰਹ ਦੀ ਖਾਣੀ ਪਈ। ਇਸ ਵਾਰਦਾਤ ਦੌਰਾਨ ਭਾਵੇਂ ਕਿ ਇੱਕ ਨੌਜਵਾਨ ਵੱਲੋਂ ਲੜਕੀ ਦਾ ਤੇਜ਼ਧਾਰ ਹਥਿਆਰ ਨਾਲ ਗੁੱਟ ਵੱਢ ਦਿੱਤਾ ਗਿਆ ਪਰ ਲੜਕੀ ਦੀ ਬਹਾਦਰੀ ਦੇਖ ਲੋਕ ਵੀ ਹੈਰਾਨ ਰਹਿ ਗਏ।

ਲੜਕੀ ਨੇ ਦਸਿਆ ਕਿ ਉਹ ਅਪਣੇ ਘਰ ਜਾ ਰਹੀ ਸੀ ਤੇ ਉਸ ਸਮੇਂ ਦੋ ਵਿਅਕਤੀ ਮੋਟਰਸਾਈਕਲ ਤੇ ਉਸ ਦਾ ਪਿੱਛਾ ਕਰ ਰਹੇ ਸੀ। ਲੜਕੀ ਨੇ ਅਪਣੇ ਪਾਪਾ ਨੂੰ ਕਾਲ ਕਰਨ ਲਈ ਜਦੋਂ ਫੋਨ ਕੱਢਿਆ ਤਾਂ ਉਹਨਾਂ ਨੇ ਫੋਨ ਖੋਹ ਲਿਆ ਤੇ ਲੜਕੀ ਉਹਨਾਂ ਦੇ ਪਿੱਛੇ ਦੌੜ ਪਈ। ਇਸ ਦੌਰਾਨ ਉਹਨਾਂ ਵਿਚ ਝੜਪ ਹੋਈ ਤੇ ਲੁਟੇਰੇ ਵਿਅਕਤੀ ਨੇ ਲੜਕੀ ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ। ਲੁਟੇਰੇ ਦੇ ਹੱਥ ਵਿਚ ਦਾਤ ਸੀ ਜੋ ਕਿ ਲੜਕੀ ਦੇ ਹੱਥ ਤੇ ਵਜਿਆ।

Also Read: ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਹੋਇਆ ਦੇਹਾਂਤ, ਪੁੱਤਰ ਅਭਿਜੀਤ ਨੇ ਦਿੱਤੀ ਜਾਣਕਾਰੀ

ਇਸ ਮੌਕੇ ‘ਤੇ ਪੁਲਿਸ ਵੱਲੋਂ ਲੁਟੇਰਿਆਂ ‘ਚੋਂ ਇੱਕ ਨੌਜਵਾਨ ਨੂੰ ਮੌਕੇ ‘ਤੇ ਕਾਬੂ ਕਰ ਲਿਆ ਗਿਆ ਅਤੇ ਦੂਜਾ ਨੌਜਵਾਨ ਫਰਾਰ ਹੋ ਗਿਆ।ਇਸ ਮਾਮਲੇ ‘ਚ ਪੁਲਿਸ ਵੱਲੋਂ ਜਲਦ ਤੋਂ ਜਲਦ ਦੂਜੇ ਆਰੋਪੀ ਨੂੰ ਵੀ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਦੱਸ ਦਈਏ ਕਿ ਪੀੜਤ ਲੜਕੀ ਨੂੰ ਨਜ਼ਦੀਕ ਰਹਿੰਦੇ ਲੋਕਾਂ ਵੱਲੋਂ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਜਿੱਥੇ ਪੀੜਤ ਲੜਕੀ ਦੇ ਹੱਥ ਦਾ ਆਪਰੇਸ਼ਨ ਕੀਤਾ ਗਿਆ ਹੈ।ਫਹਿਤਪੁਰ ਮੁਹੱਲੇ ਦੀ ਰਹਿਣ ਵਾਲੀ ਲੜਕੀ ਕੁਸੁਮ ਨਾਲ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਟਿਊਸ਼ਨ ਪੜਨ ਲਈ ਜਾ ਰਹੀ ਸੀ।ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਆਰੋਪੀਆਂ ਖ਼ਿਲਾਫ਼ ਕਦੋਂ ਤੱਕ ਕੋਈ ਕਾਰਵਾਈ ਕੀਤੀ ਜਾਂਦੀ।

Click to comment

Leave a Reply

Your email address will not be published.

Most Popular

To Top