Uncategorized

ਦਹੀਂ ਖਾਣ ਤੋਂ ਬਾਅਦ ਨਹੀਂ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਦਾ ਸੇਵਨ

ਭੋਜਨ ਵਿੱਚ ਦਹੀਂ ਜਾਂ ਲੱਸੀ ਨੂੰ ਸ਼ਾਮਲ ਕਰਨ ਨਾਲ ਭੋਜਨ ਦਾ ਸਵਾਦ ਬਿਹਤਰ ਹੋ ਜਾਂਦਾ ਹੈ। ਦਹੀਂ ਵਿੱਚ ਪ੍ਰੋਬਾਇਓਟਿਕਸ ਹੁੰਦੇ ਹਨ ਜੋ ਪਾਚਣ ਕਿਰਿਆ ਨੂੰ ਦਰੁਸਤ ਕਰਨ ਦਾ ਕੰਮ ਕਰਦੇ ਹਨ। ਦਹੀਂ ਵਿੱਚ ਕੈਲਸ਼ੀਅਮ ਮੌਜੂਦ ਹੁੰਦਾ ਹੈ ਜੋ ਸਾਡੀਆਂ ਹੱਡੀਆਂ ਲਈ ਲਾਭਦਾਇਕ ਹੁੰਦਾ ਹੈ।

Onion tomato salad with curd - Healthyliving from Nature - Buy Online

ਦਹੀਂ ਬੈਕਟੀਰੀਆ ਰਾਹੀਂ ਤਿਆਰ ਕੀਤਾ ਜਾਂਦਾ ਹੈ ਜਿਸ ਨੂੰ ਲੈਕਟੋਸਿਲਸ ਕਿਹਾ ਜਾਂਦਾ ਹੈ। ਦਹੀਂ ਅੰਤੜੀ ਦੇ ਬੈਕਟੀਰੀਆ ਲਈ ਵੀ ਲਾਭਦਾਇਕ ਹੁੰਦਾ ਹੈ। ਪਰ ਕੁਝ ਅਜਿਹੀਆਂ ਚੀਜ਼ਾਂ ਹਨ ਜਿਹਨਾਂ ਨੂੰ ਦਹੀਂ ਖਾਣ ਤੋਂ ਬਾਅਦ ਜਾਂ ਦਹੀਂ ਦੇ ਨਾਲ ਨਹੀਂ ਖਾਣਾ ਚਾਹੀਦਾ।

Milk vs. Curd: Which is a healthier dairy product? | The Times of India

ਦੁੱਧ

ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਕਿ ਅਸੀਂ ਦਹੀਂ ਅਤੇ ਦੁੱਧ ਦਾ ਸੇਵਨ ਇਕੱਠੇ ਨਹੀਂ ਕਰ ਸਕਦੇ। ਇਹ ਸਾਡੀ ਸਿਹਤ ਤੇ ਬੁਰਾ ਅਸਰ ਪਾਉਂਦਾ ਹੈ। ਦਹੀਂ ਫਰਮੈਂਟਿਡ ਦੁੱਧ ਜ਼ਰੀਏ ਬਣਦਾ ਹੈ ਤੇ ਇਹਨਾਂ ਦੋਵਾਂ ਵਿੱਚ ਹੀ ਪ੍ਰੋਟੀਨ ਤੇ ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜੇ ਇਹਨਾਂ ਦਾ ਸੇਵਨ ਇਕੱਠੇ ਕੀਤਾ ਜਾਵੇ ਤਾਂ ਪੇਟ ਫੁੱਲਣ ਦੀ ਸਮੱਸਿਆ ਹੋ ਸਕਦੀ ਹੈ। ਇਸ ਨਾਲ ਡਾਇਰੀਆ, ਐਸੀਡਿਟੀ ਵਰਗੀ ਸਮੱਸਿਆ ਵੀ ਹੋ ਸਕਦੀ ਹੈ।

ਦਹੀਂ ਨਾਲ ਪਿਆਜ਼  

ਲੋਕ ਦਹੀਂ ਦਾ ਰਾਇਤਾ ਬਣਾਉਣ ਸਮੇਂ ਇਸ ਵਿੱਚ ਪਿਆਜ਼ ਪਾਉਂਦੇ ਹਨ। ਪਰ ਇਸ ਨੂੰ ਖਾਣ ਨਾਲ ਸਾਨੂੰ ਬਹੁਤ ਨੁਕਸਾਨ ਹੋ ਸਕਦਾ ਹੈ। ਅਯੁਰਵੈਦ ਮੁਤਾਬਕ ਦਹੀਂ ਦੀ ਤਸੀਰ ਠੰਡੀ ਹੁੰਦੀ ਹੈ ਤੇ ਪਿਆਜ਼ ਦੀ ਤਸੀਰ ਗਰਮ ਹੁੰਦੀ ਹੈ। ਜੇ ਦੋਵਾਂ ਦਾ ਸੇਵਨ ਇਕੱਠਾ ਕੀਤਾ ਜਾਵੇ ਤਾਂ ਸਾਨੂੰ ਐਲਰਜੀ ਹੋ ਸਕਦੀ ਹੈ। ਅਜਿਹਾ ਕਰਨ ਨਾਲ ਸਰੀਰ ਤੇ ਧੱਫੜ, ਗੈਸ, ਉਲਟੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਅੰਬ ਨਾਲ ਦਹੀਂ

ਲੋਕ ਅੰਬ ਤੇ ਦਹੀਂ ਇਕੱਠੇ ਖਾਣਾ ਬਹੁਤ ਪਸੰਦ ਕਰਦੇ ਹਨ ਪਰ ਇਹ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੋ ਸਕਦਾ ਹੈ। ਦਰਅਸਲ ਦੋਵਾਂ ਦਾ ਪ੍ਰਭਾਵ ਇੱਕ ਦੂਜੇ ਦੇ ਉਲਟ ਹੁੰਦਾ ਹੈ ਜਿਸ ਕਾਰਨ ਸਰੀਰ ਤੇ ਚਮੜੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਮੱਛੀ ਤੇ ਦਹੀਂ

ਕਿਹਾ ਜਾਂਦਾ ਹੈ ਕਿ ਕਦੇ ਵੀ ਪ੍ਰੋਟੀਨ ਯੁਕਤ ਭੋਜਨ ਇਕੱਠੇ ਨਹੀਂ ਖਾਣੇ ਚਾਹੀਦੇ। ਅਜਿਹੇ ਵਿੱਚ ਜਦੋਂ ਅਸੀਂ ਮੱਛੀ ਦੇ ਨਾਲ ਦਹੀਂ ਦਾ ਸੇਵਨ ਕਰਦੇ ਹਾਂ ਤਾਂ ਇਸ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਹਨ। ਦੋਵਾਂ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜਿਸ ਕਾਰਨ ਇਹਨਾਂ ਦੇ ਸੇਵਨ ਨਾਲ ਬਦਹਜ਼ਮੀ, ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਉੜਦ ਦੀ ਦਾਲ ਨਾਲ ਦਹੀਂ

ਜੇਕਰ ਅਸੀਂ ਦਹੀਂ ਦੇ ਨਾਲ ਉੜਦ ਦੀ ਦਾਲ ਦਾ ਸੇਵਨ ਕਰਦੇ ਹਾਂ ਤਾਂ ਐਸੀਡੀਟੀ,ਬਲੋਟਿੰਗ,ਮੋਸਨ ਵਰਗੀਆਂ ਸਮੱਸਿਆਵਾਂ ਹੋ ਸਕਦੀਆ ਹਨ। ਇਸ ਲਈ ਇਨ੍ਹਾਂ ਦੋਵਾਂ ਦਾ ਸੇਵਕ ਇਕੱਠੇ ਨਹੀਂ ਕਰਨਾ ਚਾਹੀਦਾ।

Click to comment

Leave a Reply

Your email address will not be published.

Most Popular

To Top