ਥੋਕ ਮਹਿੰਗਾਈ ਨੇ ਲੋਕਾਂ ਦਾ ਤੋੜਿਆ ਲੱਕ, ਤੇਲ ਦੀਆਂ ਕੀਮਤਾਂ ਵੱਡਾ ਕਾਰਨ

ਮੈਨੂਫੈਕਚਰਡ ਉਤਪਾਦਾਂ ਦੀ ਮਹਿੰਗਾਈ ਮਈ ਵਿੱਚ 10.83 ਫ਼ੀਸਦ ਸੀ ਜੋ ਕਿ ਉਸ ਤੋਂ ਪਿਛਲੇ ਮਹੀਨੇ 9.01 ਪ੍ਰਤੀਸ਼ਤ ਸੀ। ਕੱਚੇ ਤੇਲ ਤੇ ਤਿਆਰ ਵਸਤਾਂ ਦੀਆਂ ਕੀਮਤਾਂ ਵਿੱਚ ਵਾਧੇ ਨਾਲ ਮਈ ਮਹੀਨੇ ਦੌਰਾਨ ਥੋਕ ਕੀਮਤਾਂ ਤੇ ਅਧਾਰਤ ਮਹਿੰਗਾਈ ਦਰ 12.94 ਪ੍ਰਤੀਸ਼ਤ ਦੇ ਉੱਚ ਪੱਧਰ ਤੇ ਪਹੁੰਚ ਗਈ। ਸਾਲ 2021 ਵਿੱਚ ਡਬਲਿਊਪੀਆਈ ਮਹਿੰਗਾਈ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਮਈ 2020 ਵਿੱਚ ਡਬਲਿਊਪੀਆਈ ਮੁਦਰਾ ਸਫੀਤੀ ਨਾਕਾਰਾਤਮਕ 3.37% ਤੇ ਰਹੀ।

ਇਹ ਲਗਾਤਾਰ 5ਵਾਂ ਮਹੀਨਾ ਹੈ ਕਿ ਥੋਕ ਦੇ ਮੁੱਲ ਸੂਚਕਾਂਕ ਦੇ ਆਧਾਰ ਤੇ ਮੁਦਰਾ ਸਫੀਤੀ ਵਧੀ ਹੈ। ਅਪ੍ਰੈਲ 2021 ਵਿੱਚ ਡਬਲਿਊਪੀਆਈ ਮੁਦਰਾ ਸਫੀਤੀ ਦੋਹਰੇ ਅੰਕ ਵਿੱਚ 10.49 ਪ੍ਰਤੀਸ਼ਤ ਸੀ। ਵਣਜ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਈ 2021 ਵਿੱਚ ਮਹੀਨਾਵਾਰ ਡਬਲਿਊਪੀਆਈ ਤੇ ਅਧਾਰਤ ਮਹਿੰਗਾਈ ਦਰ ਦੀ ਸਾਲਾਨਾ ਦਰ ਮਈ 2020 ਦੇ ਮੁਕਾਬਲੇ ਮਨਫ਼ੀ 12.94% ਹੋ ਗਈ ਜੋ ਕਿ ਮਈ 2020 ਦੌਰਾਨ ਮਨਫ਼ੀ 3.37 ਸੀ।
ਇਕ ਬਿਆਨ ਜਾਰੀ ਕੀਤਾ ਗਿਆ ਹੈ ਕਿ ਮਈ 2021 ਵਿੱਚ ਮਹਿੰਗਾਈ ਦੀ ਉੱਚ ਦਰ ਮੁੱਖ ਤੌਰ ਤੇ ਪਿਛਲੇ ਆਧਾਰ ਮਹੀਨੇ ਦੇ ਮੁਕਾਬਲੇ ਪੈਟਰੋਲੀਅਮ ਪਦਾਰਥਾਂ ਤੇ ਨਿਰਮਿਤ ਉਤਪਾਦਾਂ ਜਿਵੇਂ ਕਿ ਪੈਟਰੋਲ, ਡੀਜ਼ਲ, ਨੇਪਥਾ, ਭੱਠੀ ਦੇ ਤੇਲ ਆਦਿ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਹੈ।
