News

ਥਾਣਿਆਂ ’ਚ ਚਲਦੀ ਹੈ ਅਕਾਲੀ ਦਲ ਤੇ ਕਾਂਗਰਸੀ ਲੀਡਰਾਂ ਦੀ ਮਰਜ਼ੀ? ਪੂਰਾ ਸਟਾਫ਼ ਬਦਲਣ ਦੀ ਉੱਠੀ ਮੰਗ

ਆਮ ਆਦਮੀ ਪਾਰਟੀ ਦੇ ਵਿਧਾਇਕ ਥਾਣਿਆਂ ਵਿੱਚ ਅਕਾਲੀ ਦਲ ਤੇ ਕਾਂਗਰਸੀ ਲੀਡਰਾਂ ਤੋਂ ਤੰਗ ਹਨ। ਉਹਨਾਂ ਨੇ ਇਸ ਤੋਂ ਅੱਕ ਕੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਪੰਜਾਬ ਦੇ ਥਾਣਿਆਂ ਦਾ ਪੂਰਾ ਸਟਾਫ ਬਦਲਣ ਦੀ ਮੰਗ ਕੀਤੀ ਹੈ। ਆਪ ਵਿਧਾਇਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਹੈ ਕਿ ਥਾਣਿਆਂ ਵਿੱਚ ਮੁਨਸ਼ੀ ਤੋਂ ਲੈ ਕੇ ਐਸਐਚਓ ਤੱਕ ਸਾਰੇ ਪੁਲਿਸ ਅਧਿਕਾਰੀ ਬਦਲੇ ਜਾਣ। ਨਵੀਂ ਸਰਕਾਰ ਬਣਨ ਤੋਂ ਬਾਅਦ ਵੀ ਥਾਣਿਆਂ ਵਿੱਚ ਅਕਾਲੀ ਦਲ ਅਤੇ ਕਾਂਘਰਸੀ ਲੀਡਰਾਂ ਦੀ ਚਲਦੀ ਹੈ।

Punjab CM announces stern measures to strengthen prison security across  state after riot at Ludhiana jail

ਇਸ ਗੱਲ ਤੋਂ ਆਮ ਆਦਮੀ ਪਾਰਟੀ ਦੇ ਲੀਡਰ ਔਖੇ ਹਨ। ਇਹ ਸ਼ਿਕਾਇਤਾਂ ਹੇਠਲੇ ਪੱਧਰ ਤੋਂ ਉਪਰ ਵਰਕਰ ਵੀ ਕਰ ਰਹੇ ਹਨ। ਇਸ ਲਈ ਥਾਣਿਆਂ ਦਾ ਪੂਰਾ ਸਟਾਫ ਬਦਲਣ ਦੀ ਮੰਗ ਉੱਠੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਮਗਰੋਂ ਵੱਡੇ ਪੱਧਰ ਤੇ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਹੋਏ ਹਨ ਪਰ ਹੇਠਲੇ ਪੱਧਰ ਤੇ ਕੋਈ ਤਬਦੀਲੀ ਨਹੀਂ ਹੋਈ।

ਆਪਣੀ ਸਰਕਾਰ ਦਾ ਇੱਕ ਮਹੀਨਾ ਪੂਰਾ ਹੋਣ ਤੋਂ ਬਾਅਦ ਸੋਮਵਾਰ ਨੂੰ ‘ਆਪ’ ਵਿਧਾਇਕਾਂ ਨਾਲ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਤੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕਾਂ ਨੂੰ ਸੱਦਿਆ ਗਿਆ ਅਤੇ ਉਹਨਾਂ ਨਾਲ ਵਿਧਾ ਸਭਾ ਹਲਕਿਆਂ ਦੀ ਰਿਪੋਰਟ ਲਈ ਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਜਾਣਕਾਰੀ ਲਈ ਗਈ।

Click to comment

Leave a Reply

Your email address will not be published.

Most Popular

To Top