News

ਤੜਫ ਰਹੇ ਮਰੀਜ਼ਾਂ ਲਈ ਇਸ ਕੰਪਨੀ ਨੇ ਲਾਇਆ ਆਕਸੀਜਨ ਦਾ ਲੰਗਰ

ਭਾਰਤ ਵਿੱਚ ਕੋਰੋਨਾ ਵਾਇਰਸ ਕਾਰਨ ਆਕਸੀਜਨ ਗੈਸ ਦੀ ਘਾਟ ਹੋ ਗਈ ਹੈ। ਸਿਹਤ ਵਿਭਾਗ ਦੇ ਵੀ ਹੱਥ ਖੜ੍ਹੇ ਹੀ ਹਨ। ਇਸ ਦੇ ਚਲਦੇ ਮੋਹਾਲੀ ਵਿੱਚ ਸਨਅਤੀ ਗੈਸਾਂ ਬਣਾਉਣ ਵਾਲੀ ਇਕ ਕੰਪਨੀ ਮੁਫ਼ਤ ਆਕਸੀਜਨ ਮੁਹੱਈਆ ਕਰਵਾ ਰਹੀ ਹੈ। ਇਹ ਕੰਪਨੀ ਪੰਜਾਬ ਵਿੱਚ ਵੱਖ-ਵੱਖ ਹਸਪਤਾਲਾਂ ਨੂੰ ਮੈਡੀਕਲ ਆਕਸੀਜਨ ਸਪਲਾਈ ਕਰ ਰਹੀ ਹੈ।

Oxygen Therapy Market is Growing Robustly with Phillips Respironics Inc.  introduces new Phillips Respironics E30 ventilator to help COVID-19  patients – The Courier

Hitech Industries ਦੇ ਡਾਇਰੈਕਟਰ ਆਰਐਸ ਸਚਦੇਵਾ ਨੇ ਦਸਿਆ ਕਿ ਉਹ ਕਈ ਸਾਲਾਂ ਤੋਂ ਲੋੜਵੰਦਾਂ ਨੂੰ ਘਰਾਂ ਵਿੱਚ ਮੁਫ਼ਤ ਆਕਸੀਜਨ ਦੇ ਰਹੇ ਹਨ ਅਤੇ ਹੁਣ ਕੋਰੋਨਾ ਦੇ ਚਲਦੇ ਆਕਸੀਜਨ ਦੀ ਮੰਗ ਵਿੱਚ ਵਾਧਾ ਹੋਇਆ ਹੈ। ਉਹਨਾਂ ਅੱਗੇ ਦਸਿਆ ਕਿ ਉਹ ਲੋਕਾਂ ਨੂੰ ਅਪਣੇ ਹੀ ਸਿਲੰਡਰ ਵਿੱਚ ਆਕਸੀਜਨ ਦਿੰਦੇ ਸਨ। ਪਰ ਕਈ ਵਾਰ ਲੋਕ ਸਿਲੰਡਰ ਵਾਪਸ ਕਰਨ ਨਹੀਂ ਆਉਂਦੇ ਸਨ।

ਇਸ ਕਰ ਕੇ ਲੋਕ ਅਪਣੇ ਘਰੋਂ ਸਿਲੰਡਰ ਲਿਆ ਕੇ ਭਰਵਾ ਕੇ ਲੈ ਜਾਂਦੇ ਹਨ। ਉਹਨਾਂ ਅੱਗੇ ਦਸਿਆ ਕਿ ਰੋਜ਼ ਲਗਭਗ 80 ਸਿਲੰਡਰ ਲੋੜਵੰਦਾਂ ਲਈ ਭਰੇ ਜਾ ਰਹੇ ਹਨ। ਕਈ ਹੋਰ ਸੂਬਿਆਂ ਤੋਂ ਵੀ ਕੋਰੋਨਾ ਵਾਇਰਸ ਦੇ ਇਨਫੈਕਟੇਡ ਮਰੀਜ਼ਾਂ ਲਈ ਆਕਸੀਜਨ ਮੁਹੱਈਆ ਕਰਾਉਣ ਲਈ ਫੋਨ ਆ ਰਹੇ ਹਨ ਪਰ ਉਹ ਇੰਨੀ ਦੂਰ ਆਕਸੀਜਨ ਸਿਲੰਡਰ ਨਹੀਂ ਪਹੁੰਚਾ ਸਕਦੇ।

ਇਸ ਦੇ ਨਾਲ ਹੀ ਉਹਨਾਂ ਨੇ ਇਕ ਨੰਬਰ ਵੀ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ ਹੋਇਆ ਹੈ ਤਾਂ ਜੋ ਲੋੜਵੰਦ ਫੋਨ ਕਰ ਕੇ ਸਹਾਇਤਾ ਲੈ ਸਕਦਾ ਹੈ। ਲੋਕਾਂ ਨੇ ਇਸ ਮੈਸੇਜ ਨੂੰ ਵਾਇਰਲ ਜ਼ਰੂਰ ਕਰ ਦਿੱਤਾ ਹੈ ਪਰ ਇਹ ਨਹੀਂ ਦਸਿਆ ਕਿ ਕੰਪਨੀ ਮੋਹਾਲੀ ਵਿੱਚ ਹੈ।

ਕੋਰੋਨਾ ਵਾਇਰਸ ਦੇ ਚਲਦੇ ਹਸਪਤਾਲਾਂ ਵਿੱਚ ਆਕਸੀਜਨ ਦੀ ਡਿਮਾਂਡ ਬਹੁਤ ਜ਼ਿਆਦਾ ਵਧ ਗਈ ਹੈ। ਉਨ੍ਹਾਂ ਨੇ ਦਸਿਆ ਕਿ ਹੁਣ ਜਦੋਂ coronavirus ਦੇ ਚਲਦੇ ਆਕਸੀਜਨ ਦੀ ਘਾਟ ਕਈ ਰਾਜਾਂ ਵਿਚ ਹੈ ਇਸ ਕਰਕੇ ਸੂਬਿਆਂ ਦੇ ਲੋਕਾਂ ਨਾਲ ਫੋਨ ‘ਤੇ ਗੱਲ ਕਰਨ ‘ਤੇ ਪਤਾ ਲਗਦਾ ਹੈ ਕਿ ਲੋਕਾਂ ਨੂੰ ਆਕਸੀਜਨ ਦੀ ਕਿੰਨੀ ਲੋੜ ਹੈ।

Click to comment

Leave a Reply

Your email address will not be published. Required fields are marked *

Most Popular

To Top