ਤੇਲੰਗਾਨਾ ’ਚ 2024 ਦੀਆਂ ਚੋਣਾਂ ਦੀ ਵਿਸ਼ਾਲ ਜਨਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਹੋਏ ਸ਼ਾਮਲ

ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਵੱਲੋਂ ਖੰਮਣ ਵਿਖੇ ਆਯੋਜਿਤ ਇੱਕ ਵਿਸ਼ਾਲ ਜਨਸਭਾ ਵਿੱਚ ਸ਼ਾਮਲ ਹੋਏ। ਇਸ ਰੈਲੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ, ਕੇਰਲ ਦੇ ਮੁੱਖ ਮੰਤਰੀ ਪਿੰਨਾਰਾਈ ਵਿਜੇਯਨ ਅਤੇ ਕਈ ਪਾਰਟੀਆਂ ਦੇ ਸੀਨੀਅਰ ਆਗੂਆਂ ਨੇ ਵੀ ਸ਼ਿਰਕਤ ਕੀਤੀ।
ਇਸ ਜਨ ਸਭਾ ਵਿੱਚ ਮੁੱਖ ਮੰਤਰੀਆਂ, ਸਾਬਕਾ ਮੁੱਖ ਮੰਤਰੀਆਂ ਤੇ ਆਗੂਆਂ ਦੇ ਇੱਕ ਮੰਚ ਤੇ ਆਉਣ ਕਾਰਨ ਅਟਕਲਾਂ ਦਾ ਬਾਜ਼ਾਰ ਵੀ ਗਰਮ ਹੋ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੰਮਣ ਵਿਚ ਜਨ ਸਭਾ ਦੌਰਾਨ ਕਰਵਾਏ ਗਏ ਆਈ ਸਕ੍ਰੀਨਿੰਗ ਦੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਸੂਬੇ ਵਿਚ ਆਈ ਸਕ੍ਰੀਨਿੰਗ ਕਰਵਾਏਗੀ।
ਮਾਨ ਨੇ ਕਿਹਾ ਕਿ ਚੰਗੀ ਚੀਜ਼ ਕਿਤੋਂ ਵੀ ਸਿੱਖੀ ਜਾ ਸਕਦੀ ਹੈ। ਇਹ ਨਾਲੇਜ ਸ਼ੇਅਰਿੰਗ ਦਾ ਜ਼ਮਾਨਾ ਹੈ। ਮਾਨ ਨੇ ਭਾਜਪਾ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਭਾਰਤੀ ਜੁਮਲਾ ਪਾਰਟੀ ਹੈ। ਦੇਸ਼ ਅੱਜ ਰੁਜ਼ਗਾਰ ਮੰਗ ਰਿਹਾ ਹੈ।
ਮੰਨਿਆ ਜਾ ਰਿਹਾ ਹੈ ਕਿ ਗੈਰ-ਕਾਂਗਰਸੀ ਪਾਰਟੀਆਂ ਦਾ ਇਹ ਤੀਜਾ ਮੋਰਚਾ ਹੈ, ਜੋ ਇਸ ਵਾਰ 2024 ਵਿਚ ਇਕੱਠੇ ਚੋਣ ਮੈਦਾਨ ਵਿਚ ਆਪਣੀ ਕਿਸਮਤ ਅਜ਼ਮਾ ਸਕਦਾ ਹੈ। ਦੂਜੇ ਪਾਸੇ ਜਨ ਸਭਾ ਤੋਂ ਪਹਿਲਾਂ ਤੇਲੰਗਾਨਾ ਦੇ ਸੀ. ਐੱਮ. ਨੇ ਨੇਤਾਵਾਂ ਦੇ ਨਾਲ ਸ਼੍ਰੀ ਲਕਸ਼ਮੀ ਨਰਸਿਮਹਾ ਸਵਾਮੀ ਮੰਦਿਰ ਵਿਚ ਪੂਜਾ ਕੀਤੀ।