News

ਤੇਜ਼ ਦੌੜਾਕ 105 ਸਾਲਾ ‘ਬੀਬੀ ਮਾਨ ਕੌਰ’ ਦੀ ਹੋਈ ਮੌਤ, ਕੈਂਸਰ ਦੀ ਬੀਮਾਰੀ ਨਾਲ ਸਨ ਪੀੜਤ

ਪੰਜਾਬ ਦੀ 105 ਸਾਲਾ ਤੇਜ਼ ਦੌੜਾਕ ਬੇਬੇ ਮਾਨ ਕੌਰ ਅੱਜ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਬੇਬੇ ਮਾਨ ਕੌਰ ਡੇਰਾਬੱਸੀ ਦੇ ਸ਼ੁੱਧੀ ਆਯੁਰਵੈਦਿਕ ਹਸਪਤਾਲ ਵਿੱਚ ਜੇਰੇ ਇਲਾਜ ਸਨ।

101-year-old athlete Mann Kaur sets world record to win World Masters gold  - Hindustan Times

ਬੇਬੇ ਮਾਨ ਕੌਰ ਜੀ ਦੀ ਮੌਤ ਦੀ ਖ਼ਬਰ ਦਿੰਦਿਆਂ ਉਨ੍ਹਾਂ ਦੇ ਪੁੱਤਰ ਗੁਰਦੇਵ ਸਿੰਘ ਨੇ ਦੱਸਿਆ ਕਿ ਮਾਤਾ ਮਾਨ ਕੌਰ ਕੈਂਸਰ ਦੀ ਬੀਮਾਰੀ ਨਾਲ ਪੀੜਤ ਸਨ। ਉਨ੍ਹਾਂ ਦਾ ਇਲਾਜ ਡੇਰਾਬੱਸੀ ਦੇ ਹਸਪਤਾਲ ‘ਚ ਚੱਲ ਰਿਹਾ ਸੀ। ਉਹਨਾਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਸੀ ਪਰ ਅੱਜ ਦੁਪਹਿਰ ਅਚਾਨਕ ਉਹਨਾਂ ਦੀ ਹਾਲਤ ਖ਼ਰਾਬ ਹੋਣ ਕਾਰਨ ਮੌਤ ਹੋ ਗਈ।       

Click to comment

Leave a Reply

Your email address will not be published.

Most Popular

To Top