News

ਤੁਹਾਡਾ ਸਾਮਾਨ ਘਰ ਛੱਡੇਗੀ ਭਾਰਤੀ ਰੇਲਵੇ, ਇਸ ਸੁਵਿਧਾ ਨਾਲ ਹੋਵੇਗਾ ਲਾਭ

ਭਾਰਤੀ ਰੇਲਵੇ ਦੀ ਇਸ ਸੁਵਿਧਾ ਨਾਲ ਯਾਤਰੀਆਂ ਦਾ ਸਮਾਨ ਘਰ ਤੋਂ ਘਰ ਜਾਂ ਸਟੇਸ਼ਨ ਤੋਂ ਘਰ ਤਕ ਸਿਰਫ ਇਕ ਮੋਬਾਇਲ ਐਪ ਰਾਹੀਂ ਪਹੁੰਚਾਇਆ ਜਾਵੇਗਾ। ਹਾਲ ਹੀ ਵਿੱਚ ਇੱਕ BookBaggage ਨਾਂ ਦੀ ਕੰਪਨੀ ਨੇ ਭਾਰਤੀ ਰੇਲਵੇ ਨਾਲ ਮਿਲ ਕੇ ਇਹ ਸੁਵਿਧਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ।

Over 8,500 caught travelling without ticket in trains during lockdown

ਇਸ ਸੇਵਾ ਦੇ ਨਾਲ ਯਾਤਰੀਆਂ ਦਾ ਸਾਮਾਨ ਸੁਰੱਖਿਅਤ ਉਨ੍ਹਾਂ ਦੇ ਘਰ ਤਕ ਪਹੁੰਚਾਇਆ ਜਾਏਗਾ। ਭਾਰਤੀ ਰੇਲਵੇ ਨੇ ਇਹ ਸੇਵਾ 26 ਜਨਵਰੀ, 2021 ਨੂੰ ਸ਼ੁਰੂ ਕੀਤੀ ਸੀ। ਸਭ ਤੋਂ ਪਹਿਲਾਂ ਇਸ ਸੇਵਾ ਨੂੰ ਅਹਿਮਦਾਬਾਦ ਵਿੱਚ ਲਾਂਚ ਕੀਤਾ ਗਿਆ ਸੀ। ਇਸ ਸੇਵਾ ਦੀ ਸ਼ੁਰੂਆਤੀ ਕੀਮਤ 25 ਕਿਲੋ ਤੱਕ ਦੇ ਬੈਗ ਲਈ ਸਿਰਫ 125 ਰੁਪਏ ਹੈ।

ਇਸ ਦੇ ਨਾਲ ਹੀ ਦੂਰੀ ਦੇ ਹਿਸਾਬ ਨਾਲ ਪੈਸੇ ਲਾਏ ਜਾਣਗੇ। ਜ਼ਿਆਦਾ ਤੋਂ ਜ਼ਿਆਦਾ 35 ਕਿਲੋ ਤੱਕ ਦਾ ਬੈਗ ਲਜਾਇਆ ਜਾ ਸਕੇਗਾ। ਵਜ਼ਨ ਤੇ ਦੂਰੀ ਦੇ ਹਿਸਾਬ ਨਾਲ ਹੀ ਪੈਸੇ ਦੇਣੇ ਹੋਣਗੇ। 35 ਕਿਲੋ ਤੋਂ ਜ਼ਿਆਦਾ ਵਜ਼ਨ ਵਾਲਾ ਬੈਗ ਵੀ ਪਹੁੰਚਾਇਆ ਜਾਏਗਾ ਪਰ ਇਸ ਲਈ ਵਧੇਰੇ ਪੈਸੇ ਦੇਣੇ ਹੋਣਗੇ।

BookBaggage.com ਰਾਹੀਂ ਯਾਤਰੀ ਆਪਣੇ ਸਾਮਾਨ ਨੂੰ ਘਰ ਤੋਂ ਘਰ ਜਾਂ ਸਟੇਸ਼ਨ ਤੋਂ ਘਰ ਪਹੁੰਚਾਉਣ ਦਾ ਵਿਲਕਪ ਚੁਣ ਸਕਦੇ ਹਨ। ਇੰਨਾ ਹੀ ਨਹੀਂ ਯਾਤਰੀ ਮੋਬਾਈਲ ਐਪ ਰਾਹੀਂ ਆਪਣੇ ਸਾਮਾਨ ਨੂੰ ਟ੍ਰੈਕ ਵੀ ਕਰ ਸਕਦੇ ਹਨ। ਇਸ ਤੋਂ ਪਹਿਲਾਂ ਇਹ ਸੁਵਿਧਾ ਸਿਰਫ ਹਵਾਈ ਯਾਤਰੀਆਂ ਲਈ ਹੀ ਉਪਲੱਬਧ ਸੀ। ਹੁਣ ਭਾਰਤੀ ਰੇਲਵੇ ਦੇ ਯਾਤਰੀ ਵੀ ਇਸ ਸੁਵਿਧਾ ਦਾ ਲਾਭ ਲੈ ਸਕਦੇ ਹਨ।

Click to comment

Leave a Reply

Your email address will not be published. Required fields are marked *

Most Popular

To Top