News

ਤਿੰਨ ਦਿਨ ਬੱਸ ਮੁਲਾਜ਼ਮਾਂ ਵੱਲੋਂ ਕੀਤੀ ਜਾਵੇਗੀ ਹੜਤਾਲ

ਪੰਜਾਬ ਰੋਡਵੇਜ਼ ਪਨਬਸ ਯੂਨੀਅਨ ਦੇ ਵਰਕਰਾਂ ਵੱਲੋਂ ਅੱਜ ਤੋਂ 13 ਮਾਰਚ ਤੱਕ ਹੜਤਾਲ ਜਾਰੀ ਹੈ। 12 ਮਾਰਚ ਨੂੰ ਪਟਿਆਲਾ ਵਿਖੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਬੈਨਰ ਹੇਠ ਵੱਡੀ ਰੋਸ ਰੈਲੀ ਕੀਤੀ ਜਾਵੇਗੀ ਅਤੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਘਿਰਾਓ ਕੀਤਾ ਜਾਵੇਗਾ।

Punbus: Latest News, Photos and Videos on Punbus - ABP Sanjha

ਉੱਥੇ ਹੀ ਜਿਹੜੇ ਮੁਲਾਜ਼ਮ ਅਜੇ ਤਕ ਕੱਚੇ ਹਨ ਉਹਨਾਂ ਦਾ ਕਹਿਣਾ ਹੈ ਕਿ 2017 ਤੋਂ ਲੈ ਕੇ ਹੁਣ ਤਕ ਉਹ ਕੱਚੇ ਤੌਰ ਤੇ ਹੀ ਨੌਕਰੀ ਕਰ ਰਹੇ ਹਨ। ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੋਟਾਂ ਲੈਣ ਵੇਲੇ ਤਾਂ ਬਹੁਤ ਸਾਰੇ ਵਾਅਦੇ ਕੀਤੇ ਸਨ। ਨਾਲ ਇਹ ਵੀ ਕਿਹਾ ਸੀ ਕਿ ਜਿਹੜੇ ਮੁਲਾਜ਼ਮ ਕੱਚੇ ਹਨ ਉਹਨਾਂ ਨੂੰ ਪੱਕੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ।

ਪਰ ਇਹਨਾਂ ਸਾਰੇ ਵਾਅਦਿਆਂ ਵਿਚੋਂ ਸਰਕਾਰ ਦਾ ਇਕ ਵੀ ਵਾਅਦਾ ਪੂਰਾ ਨਹੀਂ ਹੋ ਸਕਿਆ। ਇਸ ਲਈ ਉਹਨਾਂ ਵੱਲੋਂ ਇਹ ਹੜਤਾਲ ਕੀਤੀ ਗਈ ਹੈ। ਇਸ ਲਈ ਜਿਹੜੇ ਲੋਕਾਂ ਨੇ ਕੱਲ੍ਹ ਪਰਸੋਂ ਸਫ਼ਰ ਕਰਨਾ ਹੈ ਉਹ ਪਹਿਲਾਂ ਸਰਕਾਰੀ ਬੱਸਾਂ ਦਾ ਸਮਾਂ ਜ਼ਰੂਰ ਜਾਣ ਲੈਣ।

Click to comment

Leave a Reply

Your email address will not be published.

Most Popular

To Top