News

ਤਿਉਹਾਰੀ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਹੁਣ ਅਪਣਾਓ ਇਹ ਡਿਟਾਕਸ ਪਲਾਨ, ਇੰਝ ਰਹੋ ਸਿਹਤਮੰਦ

ਤਿਉਹਾਰੀ ਸੀਜ਼ਨ ਖਤਮ ਹੋਣ ਤੋਂ ਬਾਅਦ ਤੁਹਾਨੂੰ ਨਵੇਂ ਡਿਟਾਕਸ ਪਲਾਨ ਦੀ ਜ਼ਰੂਰਤ ਹੈ। ਤਿਉਹਾਰੀ ਸੀਜ਼ਨ ਦੌਰਾਨ ਤੇਲ, ਮਸਾਲੇ, ਚੀਨੀ, ਅਤੇ ਮਠਿਆਈ ਆਦਿ ਚੀਜ਼ਾਂ ਤੁਸੀਂ ਖੂਬ ਖਾਧੀਆਂ ਹੋਣਗੀਆਂ।

ਇਸ ਦੌਰਾਨ ਤੁਸੀਂ ਅਪਣਾ ਵਜ਼ਨ ਵੀ ਵਧਾ ਲਿਆ ਹੋਣਾ ਹੈ ਜਾਂ ਖਾਣ-ਪੀਣ ਦੀਆਂ ਚੀਜ਼ਾਂ ਨੂੰ ਲੈ ਕੇ ਅਪਣੀ ਆਦਤ ਵੀ ਬਦਲ ਦਿੱਤੀ ਹੋਵੇਗੀ। ਕੁੱਝ ਟਿਪਸ ਹਨ ਜਿਹਨਾਂ ਨੂੰ ਅਪਣਾ ਕੇ ਤੁਸੀਂ ਅਪਣਾ ਭਾਰ ਘੱਟ ਕਰਨ ਤੋਂ ਇਲਾਵਾ ਅਪਣੇ ਸਰੀਰ ਨੂੰ ਕਾਫੀ ਸਿਹਤਮੰਦ ਰੱਖ ਸਕਦੇ ਹੋ।

ਸ਼ੂਗਰ ਫ੍ਰੀ

ਖੰਡ ਇਕ ਅਜਿਹਾ ਪਦਾਰਥ ਹੈ ਜਿਸ ਨੂੰ ਹਰ ਕੋਈ ਪਸੰਦ ਕਰਦਾ ਹੈ। ਤਿਉਹਾਰਾਂ ਦੌਰਾਨ ਮਿੱਠੇ ਪਕਵਾਨ ਖਾਣ ਕਾਰਨ ਭਾਰ ਵਿੱਚ ਵਾਧਾ ਹੋ ਜਾਂਦਾ ਹੈ। ਇਸ ਦਾ ਇਸਤੇਮਾਲ ਨਿਰੰਤਰ ਕਰਦੇ ਰਹਿਣ ਕਾਰਨ ਇਸ ਵਿੱਚ ਹੋਰ ਵਾਧਾ ਹੋਵੇਗਾ ਇਸ ਲਈ ਕੁਝ ਸਮੇਂ ਲਈ ਤੁਹਾਨੂੰ ਖੰਡ ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਲੈਣਾ ਚਾਹੀਦਾ ਹੈ।

ਡਿਟਾਕਸ ਲਈ ਪਾਣੀ ਤੋਂ ਬਿਹਤਰ ਚੀਜ਼ ਹੋਰ ਕੋਈ ਨਹੀਂ ਹੈ। ਕਈ ਖੋਜਾਂ ਵਿੱਚ ਇਹ ਗੱਲ ਸਾਹਮਣੇ ਆਈ ਹੈ। ਹਰ ਦਿਨ ਘਟ ਤੋਂ ਘਟ ਦੋ ਲੀਟਰ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ।

ਇਸ ਨਾਲ ਤੁਹਾਡੇ ਸਰੀਰ ਵਿਚੋਂ ਵਿਅਰਥ ਪਦਾਰਥ ਬਾਹਰ ਆ ਜਾਣਗੇ। ਇਸ ਤੋਂ ਇਲਾਵਾ ਚਰਬੀ ਘੱਟ ਕਰਨ ਵਿੱਚ ਵੀ ਪਾਣੀ ਪੀਣ ਨਾਲ ਫ਼ਾਇਦਾ ਹੁੰਦਾ ਹੈ। ਜੇ ਤੁਸੀਂ ਜੂਸ ਵੀ ਪੀਂਦੇ ਹੋ ਤਾਂ ਇਹ ਪਾਣੀ ਨਾਲੋਂ ਬਿਹਤਰ ਨਹੀਂ ਹੁੰਦਾ ਕਿਉਂ ਕਿ ਇਸ ਵਿੱਚ ਖੰਡ ਦੀ ਵਰਤੋਂ ਕੀਤੀ ਜਾਂਦੀ ਹੈ।

ਸਵੇਰੇ ਨਿੰਬੂ ਦਾ ਗਰਮ ਪਾਣੀ ਪੀਓ

ਅਪਣੇ ਦਿਨ ਦੀ ਸ਼ੁਰੂਆਤ ਕਰਨ ਲਈ ਤੁਸੀਂ ਨਿੰਬੂ ਦੇ ਗਰਮ ਪਾਣੀ ਦਾ ਇਸਤੇਮਾਲ ਕਰ ਸਕਦੇ ਹੋ। ਅਜਿਹਾ 15 ਦਿਨ ਤਕ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਤੁਸੀਂ ਵਧਾ ਵੀ ਸਕਦੇ ਹੋ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਨਿੰਬੂ ਦੇ ਗਰਮ ਪਾਣੀ ਵਿੱਚ ਖੰਡ ਦਾ ਇਸਤੇਮਾਲ ਬਿਲਕੁੱਲ ਵੀ ਨਾ ਕਰੋ।  

ਕਰਸਤ ਕਰੋ

ਭਾਰ ਘੱਟ ਕਰਨ ਲਈ ਸਹੀ ਭੋਜਨ ਤੋਂ ਇਲਾਵਾ ਕਸਰਤ ਦੀ ਵੀ ਇਕ ਅਹਿਮੀਅਤ ਹੁੰਦੀ ਹੈ। ਵਰਕਆਊਟ ਕਰਕੇ ਤੁਸੀਂ ਵਾਧੂ ਫੈਟ ਘਟ ਕਰ ਸਕਦੇ ਹੋ। ਵਰਕਆਊਟ ਨਾਲ ਹਾਰਮੋਨਜ਼ ਐਂਡੋਫਿਨਰ ਰਿਲੀਜ਼ ਹੁੰਦਾ ਹੈ ਅਤੇ ਇਸ ਨਾਲ ਸੁਭਾਅ ਵੀ ਖੁਸ਼ਨੁਮਾ ਰਹਿੰਦਾ ਹੈ। ਹਰ ਦਿਨ ਘੱਟੋ ਘੱਟ ਅੱਧੇ ਘੰਟੇ ਤਕ ਤੁਸੀਂ ਕਸਰਤ ਕਰ ਕੇ ਫਿਟ ਰਹਿ ਸਕਦੇ ਹੋ।

ਰੈਡ ਮੀਟ ਤੋਂ ਕਿਨਾਰਾ

ਤਿਉਹਾਰੀ ਸੀਜ਼ਨ ਵਿੱਚ ਤੁਸੀਂ ਪਹਿਲਾਂ ਹੀ ਖੰਡ ਅਤੇ ਪ੍ਰੋਟੀਨ ਦੀਆਂ ਕਈ ਚੀਜ਼ਾਂ ਖਾਧੀਆਂ ਹਨ ਇਸ ਲਈ ਹੁਣ ਪਾਚਨ ਤੰਤਰ ਨੂੰ ਆਰਾਮ ਦੇਣ ਦਾ ਸਮਾਂ ਹੈ। ਹਲਕੇ ਅਤੇ ਸਾਧਾਰਨ ਭੋਜਨ ਨੂੰ ਪਹਿਲ ਦਿੰਦੇ ਹੋਏ ਰੈਡ ਮੀਟ ਖਾਣ ਤੋਂ ਬਚੋ। ਇਸ ਨੂੰ ਪਚਣ ਵਿੱਚ ਵੀ ਸਮਾਂ ਲਗਦਾ ਹੈ।

ਭੋਜਨ ਵਿੱਚ ਰੱਖੋ ਜ਼ਿਆਦਾ ਫਾਈਬਰ ਦੀ ਮਾਤਰਾ  

ਕੁਦਰਤੀ ਰੂਪ ਤੋਂ ਡਿਟਾਕਸ ਕਰਨ ਵਿੱਚ ਫਾਈਬਰ ਕਾਫੀ ਮਦਦਗਾਰ ਹੈ। ਭੋਜਨ ਵਿੱਚ ਤੁਸੀਂ ਕਕੜੀ, ਗਾਜਰ, ਸਲਾਦ, ਸਪ੍ਰਾਊਟਸ, ਹਰੀਆਂ ਪੱਤੇਦਾਰ ਸਬਜ਼ੀਆਂ ਆਦਿ ਚੀਜ਼ਾਂ ਸ਼ਾਮਲ ਕਰ ਸਕਦੇ ਹੋ।

ਨੀਂਦ ਪੂਰੀ ਲਓ

ਭਾਰ ਘੱਟ ਕਰਨ ਲਈ ਨੀਂਦ ਪੂਰੀ ਲੈਣ ਦੀ ਜ਼ਰੂਰਤ ਹੁੰਦੀ ਹੈ। ਕੁਝ ਰਿਸਰਚ ਮੁਤਾਬਕ ਘੱਟ ਸੌਣ ਵਾਲੇ ਇਨਸਾਨਾਂ ਵਿੱਚ ਸਿਹਤ ਲਈ ਨੁਕਸਾਨਦਾਇਕ ਚੀਜ਼ਾਂ ਖਾਣ ਦੀ ਆਦਤ ਹੁੰਦੀ ਹੈ। ਨੀਂਦ ਪੂਰੀ ਹੋਣ ਤੇ ਸਰੀਰ ਵਿੱਚ ਤਾਜ਼ਗੀ ਰਹਿੰਦੀ ਹੈ।

Click to comment

Leave a Reply

Your email address will not be published. Required fields are marked *

Most Popular

To Top