ਤਰਨਤਾਰਨ ‘ਚ ਫਿਰ ਦਿਖਿਆ ਪਾਕਿਸਤਾਨੀ ਡਰੋਨ, BSF ਦੇ ਜਵਾਨਾਂ ਨੇ ਕੀਤੀ ਕਾਰਵਾਈ  

 ਤਰਨਤਾਰਨ ‘ਚ ਫਿਰ ਦਿਖਿਆ ਪਾਕਿਸਤਾਨੀ ਡਰੋਨ, BSF ਦੇ ਜਵਾਨਾਂ ਨੇ ਕੀਤੀ ਕਾਰਵਾਈ  

ਪਾਕਿਸਤਾਨ ਵੱਲੋਂ ਫਿਰ ਤੋਂ ਭਾਰਤੀ ਖੇਤਰ ਵਿੱਚ ਡਰੋਨ ਭੇਜਿਆ ਗਿਆ ਹੈ। ਇਸ ਡਰੋਨ ਦੀ ਦਸਤਕ ਤੋਂ ਬਾਅਦ ਬੀਐਸਐਫ ਵੱਲੋਂ ਕਰੀਬ ਇੱਕ ਦਰਜਨ ਰਾਊਂਡ ਫਾਇਰਿੰਗ ਵੀ ਕੀਤੀ ਗਈ। ਦੱਸ ਦਈਏ ਕਿ ਪਾਕਿਸਤਾਨੀ ਤਸਕਰ ਅਤੇ ਆਈਐਸਆਈ ਵੱਲੋਂ ਭਾਰਤ ਦਾ ਮਾਹੌਲ ਖ਼ਰਾਬ ਕਰਨ ਦੇ ਮਕਸਦ ਨਾਲ ਡਰੋਨ ਰਾਹੀਂ ਹਥਿਆਰ, ਨਸ਼ੀਲੇ ਪਦਾਰਥ ਅਤੇ ਵਿਸਫੋਟਕ ਸਮੱਗਰੀ ਦੀਆਂ ਖੇਪਾਂ ਭੇਜਣ ਲਈ ਆਏ ਦਿਨ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

Image

ਜਾਣਕਾਰੀ ਅਨੁਸਾਰ ਜ਼ਿਲ੍ਹੇ ਅਧੀਨ ਪੈਂਦੀ ਭਾਰਤ-ਪਾਕਿਸਤਾਨ ਸਰਹੱਦ ਦੇ ਸੈਕਟਰ ਅਮਰਕੋਟ ਵਿਖੇ ਬੀ. ਓ. ਪੀ ਕਲਸ ਦੇ ਪਿੱਲਰ ਨੰਬਰ 152/11 ਰਾਹੀਂ ਬੀਤੀ ਰਾਤ ਕਰੀਬ 12 ਵਜੇ ਪਾਕਿਸਤਾਨੀ ਡਰੋਨ ਵੱਲੋਂ ਦਸਤਕ ਦਿੱਤੀ ਗਈ। ਡਰੋਨ ਦੀ ਆਵਾਜ਼ ਸੁਣ ਸਰਹੱਦ ‘ਤੇ ਤਾਇਨਾਤ ਬੀ. ਐੱਸ. ਐੱਫ. 103 ਬਟਾਲੀਅਨ ਦੇ ਜਵਾਨਾਂ ਵੱਲੋਂ ਹਰਕਤ ‘ਚ ਆਉਂਦੇ ਹੋਏ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ।

ਕਰੀਬ ਇੱਕ ਦਰਜਨ ਰਾਊਂਡ ਫਾਇਰਿੰਗ ਕਰਨ ਦੌਰਾਨ 5 ਮਿੰਟ ਬਾਅਦ ਡਰੋਨ ਵਾਪਸ ਪਾਕਿਸਤਾਨ ਪਰਤ ਗਿਆ। ਇਲਾਕਾ ਪੁਲਸ ਅਤੇ ਬੀ. ਐੱਸ. ਐੱਫ. ਵੱਲੋਂ ਮੰਗਲਵਾਰ ਸਵੇਰੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।

ਬੀਤੇ ਕੱਲ੍ਹ ਬੀਐਸਐਫ ਦੇ ਜਵਾਨਾਂ ਵੱਲੋਂ ਗੁਆਂਢੀ ਮੁਲਕ ਪਾਕਿਸਤਾਨ ਦੇ ਪਿੰਡ ਰਾਣੀਆ ਬੀਓਪੀ ਤੋਂ ਆਏ ਡਰੋਨ ਤੇ ਫਾਇਰਿੰਗ ਕਰਕੇ ਹੇਠਾਂ ਸੁਟਿਆ ਗਿਆ। ਸੂਤਰਾਂ ਮੁਤਾਬਕ ਡਰੋਨ ਰਾਹੀਂ ਦੋ ਪੈਕਟ ਵੀ ਸੁੱਟੇ ਗਏ। ਇਹਨਾਂ ਪੈਕਟਾਂ ਵਿੱਚੋਂ ਹੈਰੋਇਨ ਬਰਾਮਦ ਕੀਤੀ ਗਈ। ਬੀਐਸਐਫ ਅਤੇ ਪੁਲਿਸ ਨੇ ਮਿਲ ਕੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ।

Leave a Reply

Your email address will not be published.