News

ਤਪਦੀ ਗਰਮੀ ਤੋਂ ਜਲਦ ਮਿਲੇਗੀ ਰਾਹਤ, ਕੱਲ੍ਹ ਤੋਂ ਮੌਨਸੂਨ ਦੀ ਦਸਤਕ!

ਭਾਰਤੀ ਮੌਨਸੂਨ ਵਿਭਾਗ ਮੁਤਾਬਕ ਵਰਤਮਾਨ ਵਿੱਚ ਬਣੇ ਮੌਸਮੀ ਸਿਸਟਮ ਕਾਰਨ 9 ਜੁਲਾਈ ਤੋਂ ਦੱਖਣ ਅਤੇ ਪੂਰਬੀ ਮੱਧ ਭਾਰਤ ਵਿੱਚ ਮੌਨਸੂਨ ਅਪਣੇ ਤੇਵਰ ਦਿਖਾਵੇਗਾ। ਇਸ ਦੌਰਾਨ ਪੰਜਾਬ, ਦਿੱਲੀ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਗੁਜਰਾਤ, ਹਿਮਾਚਲ, ਉਤਰਾਖੰਡ ਵਿੱਚ ਵਰਖਾ ਹੋ ਸਕਦੀ ਹੈ। ਕਰਨਾਟਕ, ਤੇਲੰਗਾਨਾ, ਓਡੀਸ਼ਾ, ਪੱਛਮੀ ਬੰਗਾਲ, ਝਾਰਖੰਡ, ਬਿਹਾਰ, ਛਤੀਸਗੜ੍ਹ, ਅਸਮ, ਅਰੁਣਾਚਲ ਪ੍ਰਦੇਸ਼ ਅਤੇ ਮੇਘਾਲਿਆ ਵਿੱਚ ਵਰਖਾ ਹੋਵੇਗੀ।

Heavy rains to lash Ludhiana, Amritsar, Chandigarh during the next 48 hrs |  Skymet Weather Services

ਹਿਮਾਚਲ ਪ੍ਰਦੇਸ਼, ਪੂਰਵੀ ਰਾਜਸਥਾਨ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ 10 ਜੁਲਾਈ ਤੋਂ 14 ਜੁਲਾਈ ਤੱਕ ਭਾਰੀ ਵਰਖਾ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਬੰਗਾਲ ਦੀ ਖਾੜੀ ਤੋਂ ਨਿਕਲਣ ਵਾਲੀਆਂ ਨਮ ਪੂਰਬੀ ਹਵਾਵਾਂ ਹੌਲੀ-ਹੌਲੀ ਪੂਰਬੀ ਭਾਰਤ ਵਿੱਚ ਫੈਲ ਜਾਣਗੀਆਂ ਅਤੇ 10 ਜੁਲਾਈ ਤੱਕ ਪੰਜਾਬ ਅਤੇ ਉੱਤਰੀ ਹਰਿਆਣਾ ਨੂੰ ਕਵਰ ਕਰਦੇ ਹੋਏ ਉੱਤਰ-ਪੱਛਮ ਭਾਰਤ ਵਿੱਚ ਪਹੁੰਚ ਜਾਣਗੀਆਂ।

ਇਸ ਕਰ ਕੇ 10 ਜੁਲਾਈ ਤੋਂ 12 ਜੁਲਾਈ ਦੌਰਾਨ ਦਿੱਲੀ, ਉੱਤਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਦੇ ਕੁੱਝ ਹਿੱਸਿਆਂ ਵਿੱਚ ਵਰਖਾ ਹੋਵੇਗੀ। ਇਸ ਤੋਂ ਬਾਅਦ ਦੇਸ਼ ਦੇ ਹੋਰ ਹਿੱਸਿਆਂ ਵਿੱਚ ਮਾਨਸੂਨ ਦੇ ਅੱਗੇ ਵਧਣ ਦੀ ਸੰਭਾਵਨਾ ਹੈ। ਬੰਗਾਲ ਦੀ ਖਾੜੀ ਵਿੱਚ ਬਣਨ ਵਾਲੇ ਦਬਾਅ ਖੇਤਰ ਅਤੇ ਮਾਨਸੂਨ ਦੇ ਅੱਗੇ ਵਧਣ ਕਾਰਨ 10 ਜੁਲਾਈ ਤੋਂ ਬਾਅਦ ਉੱਤਰ ਪੱਛਮੀ ਭਾਰਤ ਵਿੱਚ ਵਰਖਾ ਹੋਣ ਦੀ ਸੰਭਾਵਨਾ ਹੈ।

11 ਅਤੇ 12 ਜੁਲਾਈ ਨੂੰ ਜੰਮੂ, ਕਸ਼ਮੀਰ, ਲੱਦਾਖ, ਗਿਲਗਿਤ-ਬਾਲਿਟਸਤਾਨ, ਮੁਜ਼ੱਫਰਾਬਾਦ ਅਤੇ ਪੰਜਾਬ ਵਿੱਚ ਵੀ ਭਾਰੀ ਵਰਖਾ ਪੈਣ ਦੀ ਸੰਭਾਵਨਾ ਹੈ। ਉੱਤਰਾਖੰਡ ਅਤੇ ਪੱਛਮੀ ਉਤਰ ਪ੍ਰਦੇਸ਼ ਵਿੱਚ 9 ਜੁਲਾਈ ਤੋਂ 14 ਜੁਲਾਈ ਵਿੱਚ ਭਾਰੀ ਵਰਖਾ ਦਾ ਅਨੁਮਾਨ ਲਾਇਆ ਗਿਆ ਹੈ। ਉਤਰਾਖੰਡ ਵਿੱਚ 11 ਅਤੇ 12 ਜੁਲਾਈ ਨੂੰ ਭਾਰੀ ਵਰਖਾ ਹੋ ਸਕਦੀ ਹੈ। ਇਸ ਦੇ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

Click to comment

Leave a Reply

Your email address will not be published.

Most Popular

To Top